ਪੰਜਾਬ ਵਿਚ ਜਿਲ੍ਹਾ ਜਲੰਧਰ ਸ਼ਹਿਰ ਚ ਲੁੱਟਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਿਚ ਫਿਰ ਵਾਧਾ ਹੋਣ ਲੱਗਿਆ ਹੈ। ਅਰਾਜਕਤਾ ਵਾਲੇ ਲੋਕਾਂ ਵਿੱਚੋਂ ਖਾਕੀ ਦਾ ਡਰ ਖਤਮ ਹੋ ਗਿਆ ਹੈ। ਇਹੀ ਕਾਰਨ ਹੈ ਕਿ ਲੁਟੇਰੇ ਸ਼ਰੇਆਮ ਭਰੇ ਬਾਜ਼ਾਰ ਦੇ ਵਿਚ ਲੁੱਟ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਸੋਮਵਾਰ ਨੂੰ ਵੀ ਅਜਿਹੇ ਹੀ ਦੋ ਮਾਮਲੇ ਸਾਹਮਣੇ ਆਏ ਸਨ।
ਪਹਿਲਾ ਮਾਮਲਾ ਬਸਤੀ 9 ਵਿੱਚ ਇੱਕ ਔਰਤ ਤੋਂ ਸਨੈਚਿੰਗ ਦਾ ਸੀ। ਦੂਸਰਾ ਮਾਮਲਾ ਫੁੱਟਬਾਲ ਚੌਕ ਵਿਖੇ ਚੈਨ ਝਪਟਣ ਦਾ ਸਾਹਮਣੇ ਆਇਆ ਹੈ।ਪੁਲਿਸ ਅਨੁਸਾਰ ਦੋਵੇਂ ਵਾਰਦਾਤਾਂ ਨੂੰ ਪਲਸਰ ਮੋਟਰ ਸਾਈਕਲ ਤੇ ਸਵਾਰ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਬਸਤੀ ਨੌ ਵਿਚ ਔਰਤ ਦੇ ਗਲੇ ਚੋਂ ਚੇਨ ਖੋਹਣ ਵਾਲੇ ਲੁਟੇਰਿਆਂ ਨੇ ਫੁੱਟਬਾਲ ਚੌਕ ‘ਤੇ ਸਕੂਟਰ ਸਵਾਰ ਦੇ ਗਲੇ ਚੋਂ ਚੇਨ ਝਪਟ ਲਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਪਰ ਫੁੱਟਬਾਲ ਚੌਕ ਦੀ ਘਟਨਾ ਵੀ ਸੀਸੀਟੀਵੀ ਵਿੱਚ ਕੈਦ ਹੋ ਗਈ।
ਪੁਲਸ ਨੇ CCTV ਫੁਟੇਜ ਕਬਜ਼ੇ ਵਿਚ ਲੈ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫੁੱਟਬਾਲ ਚੌਕ ਵਿਖੇ ਸਰਬਜੋਤ ਕੌਰ ਪਤਨੀ ਸੰਦੀਪ ਸਿੰਘ ਆਪਣੇ ਪਤੀ ਨਾਲ ਸਕੂਟਰ ਤੇ ਜਾ ਰਹੀ ਸੀ ਕਿ ਚੌਕ ਤੇ ਪਿੱਛੇ ਤੋਂ ਆਏ ਪਲਸਰ ਤੇ ਸਵਾਰ ਲੁਟੇਰਿਆਂ ਨੇ ਗਲੇ ਚੋਂ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਏ। ਜਦੋਂ ਔਰਤ ਨੇ ਖੋਹ ਦੀ ਵਾਰਦਾਤ ਬਾਰੇ ਆਪਣੇ ਪਤੀ ਨੂੰ ਦੱਸਿਆ ਤਾਂ ਉਸ ਨੇ ਸਕੂਟਰ ਤੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਹ ਹੱਥ ਨਹੀਂ ਆਏ।
ਇਨ੍ਹਾਂ ਲੁਟੇਰਿਆਂ ਨੇ ਬਸਤੀ ਨੌ ਵਿਖੇ ਵਾਰਦਾਤ ਨੂੰ ਅੰਜਾਮ ਦਿੱਤਾ। ਉੱਥੇ ਹੀ ਨਕੋਦਰ ਰੋਡ ਤੇ ਆਪਣੇ ਕੰਮ ਤੋਂ ਬਾਅਦ ਸ਼ਾਮ ਨੂੰ ਘਰ ਪਰਤ ਰਹੀ ਔਰਤ ਪੂਜਾ ਪਤਨੀ ਹਰਦੀਪ ਸਿੰਘ ਦੇ ਗਲੇ ਚੋਂ ਸੋਨੇ ਦੀ ਚੇਨ ਝਪਟ ਲਈ। ਪੂਜਾ ਨੇ ਦੱਸਿਆ ਕਿ ਲੁਟੇਰੇ ਮੋਟਰ ਸਾਈਕਲ ਤੇ ਸਵਾਰ ਸਨ। ਉਸ ਕੋਲ ਆ ਕੇ ਉਨ੍ਹਾਂ ਨੇ ਮੋਟਰਸਾਈਕਲ ਹੌਲੀ ਕਰ ਲਿਆ। ਜਦੋਂ ਤੱਕ ਉਹ ਕੁਝ ਸਮਝ ਸਕਦੀ ਲੁਟੇਰਿਆਂ ਨੇ ਉਸ ਦੇ ਗਲੇ ਚੋਂ ਚੇਨ ਖੋਹ ਲਈ। ਫਿਲਹਾਲ ਦੋਵਾਂ ਮਾਮਲਿਆਂ ਵਿਚ ਪੁਲਸ ਨੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।