ਸੇਵਾਦਾਰ ਦਾ ਬੇਰਹਿਮੀ ਨਾਲ ਕਤਲ, ਪਿੰਡ ਦੇ ਧਾਰਮਿਕ ਸਥਾਨ ਤੋਂ, ਮਿਲਿਆ ਸਿਰ ਧੜ ਤੋਂ ਅਲੱਗ ਕੀਤਾ ਸਰੀਰ, ਪੁਲਿਸ ਜਾਂਚ ਜਾਰੀ

Punjab

ਪੰਜਾਬ ਦੇ ਜਿਲ੍ਹਾ ਜਲੰਧਰ ਦੇ ਪਿੰਡ ਸੇਮੀ ‘ਚ ਮੰਗਲਵਾਰ ਨੂੰ ਇਕ ਧਾਰਮਿਕ ਸਥਾਨ ਦੇ ਸੇਵਾਦਾਰ ਦਾ ਸਿਰ ਵੱਢਿਆ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਸੇਵਾਦਾਰ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਸ ਦੇ ਸਿਰ ਅਤੇ ਗਰਦਨ ਉਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ। ਸੇਵਾਦਾਰ ਦਾ ਮੱਥੇ ਸਾਹਮਣੇ ਤੋਂ ਬਿਲਕੁਲ ਖੁੱਲ੍ਹ ਚੁੱਕਿਆ ਸੀ। ਸੂਚਨਾ ਤੋਂ ਤੁਰੰਤ ਬਾਅਦ ਪੁਲਸ ਨੇ ਮੌਕੇਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।

ਸੇਵਾਦਾਰ ਦੀ ਹੱਤਿਆ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਪਿੰਡ ਦੇ ਰਹਿਣ ਵਾਲੇ ਇਸ ਧਾਰਮਿਕ ਸਥਾਨ ਤੇ ਮੱਥਾ ਟੇਕਣ ਪਹੁੰਚਿਆ। ਇਸ ਦੌਰਾਨ ਉਸ ਨੇ ਸੇਵਾਦਾਰ ਦੀ ਖੂਨ ਨਾਲ ਲੱਥਪੱਥ ਲਾਸ਼ ਉਥੇ ਪਈ ਦੇਖੀ। ਇਸ ਮ੍ਰਿਤਕ ਦੀ ਪਛਾਣ 55 ਸਾਲਾ ਜਗਦੀਸ਼ ਲਾਲ ਉਰਫ ਜੁਮੇ ਸ਼ਾਹ ਵਜੋਂ ਹੋਈ ਹੈ। ਜਗਦੀਸ਼ ਲਾਲ ਪਿੰਡ ਦੀ ਗਊਸ ਪਾਕ ਸਰਕਾਰ ਦੇ ਦਰਬਾਰ ਵਿਚ ਸੇਵਾ ਕਰਦਾ ਸੀ ਅਤੇ ਉਥੇ ਹੀ ਰਹਿੰਦਾ ਸੀ। ਪਿਛਲੇ ਕਈ ਸਾਲਾਂ ਤੋਂ ਉਕਤ ਸਥਾਨ ਤੇ ਰਹਿ ਰਿਹਾ ਸੀ।

CCTV ਕੈਮਰੇ ਖੰਗਾਲ ਰਹੀ ਪੁਲਿਸ

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਪਤਾਰਾ ਦੀ ਪੁਲਸ ਟੀਮ ਮੌਕੇ ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਉਥੇ ਬਾਅਦ ਦੁਪਹਿਰ ਤੱਕ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੀ ਸੀ ਤਾਂ ਕਿ ਹਤਿਆਰਿਆਂ ਦਾ ਕੋਈ ਸੁਰਾਗ ਲੱਭਿਆ ਜਾ ਸਕੇ।

ਕਤਲ ਦੀ ਜਾਂਚ ਪੜਤਾਲ ਜਾਰੀ

ਇਸ ਮਾਮਲੇ ਸਬੰਧੀ ਥਾਣਾ ਪਤਾਰਾ ਦੀ ਇੰਚਾਰਜ ਅਰਸ਼ਦੀਪ ਕੌਰ ਨੇ ਦੱਸਿਆ ਹੈ ਕਿ ਕਤਲ ਦੇ ਕਾਰਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਧਾਰਮਿਕ ਸਥਾਨ ਤੋਂ ਕੋਈ ਸਮਾਨ ਚੋਰੀ ਨਹੀਂ ਹੋਇਆ। ਜਿਸ ਕਾਰਨ ਲੱਗ ਰਿਹਾ ਹੈ ਇਹ ਲੁੱਟ-ਖੋਹ ਵਰਗੀ ਵਾਰਦਾਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *