ਆਖਿਰ ਫੜਿਆ ਗਿਆ ਪਿਤਾ ਦੀ ਹੱਤਿਆ ਕਰਨ ਵਾਲਾ ਪੁੱਤਰ, ਤਿੰਨ ਸਾਥੀਆਂ ਸਮੇਤ ਪੁਲਿਸ ਨੇ ਇਸ ਥਾਂ ਤੋਂ ਕੀਤਾ ਗ੍ਰਿਫਤਾਰ

Punjab

ਪੰਜਾਬ ਦੇ ਜਿਲ੍ਹਾ ਮੋਗਾ ਪੁਲਸ ਨੇ ਜ਼ਮੀਨ ਨੂੰ ਲੈ ਕੇ ਆਪਣੇ ਅਧਿਆਪਕ ਪਿਤਾ ਬੂਟਾ ਸਿੰਘ ਦਾ ਕਤਲ ਕਰਨ ਦੇ ਦੋਸ਼ੀ ਪੁੱਤਰ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਉਸਦੇ ਤਿੰਨ ਸਾਥੀਆਂ ਸਮੇਤ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਐਤਵਾਰ ਸ਼ਾਮ ਤਿੰਨਾਂ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਮ੍ਰਿਤਕ ਦੀ ਤਸਵੀਰ ਤੇ ਸਕੂਟਰੀ

ਪਤੀ-ਪਤਨੀ ਵਿਚ ਤਲਾਕ ਹੋਣ ਤੋਂ ਬਾਅਦ ਬੇਟਾ ਮਾਂ ਨਾਲ ਰਹਿੰਦਾ ਸੀ। ਨਸ਼ੇ ਦੀ ਆਦਤ ਕਾਰਨ ਪਿਤਾ ਉਸ ਨੂੰ ਕਿਸੇ ਤੀਜੇ ਵਿਅਕਤੀ ਦੇ ਹੱਥੀਂ ਪੈਸੇ ਤਾਂ ਭੇਜਦਾ ਸੀ ਪਰ ਉਹ ਆਪ ਉਸ ਨੂੰ ਮਿਲਦਾ ਨਹੀਂ ਸੀ। ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਨੇੜਿਓਂ ਚਾਰ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੇ ਨਾਲ-ਨਾਲ ਕਤਲ ਵਿਚ ਵਰਤਿਆ ਗਿਆ ਹਥਿਆਰ ਅਤੇ ਕਾਰ ਵੀ ਬਰਾਮਦ ਕਰ ਲਈ ਹੈ।

ਇਸ ਸਬੰਧੀ ਸ਼ਿਕਾਇਤਕਰਤਾ ਇਕਬਾਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਚੜਿੱਕ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਅਧਿਆਪਕ ਚਾਚਾ ਬੂਟਾ ਸਿੰਘ 28 ਨਵੰਬਰ ਨੂੰ ਡੀਐਨ ਮਾਡਲ ਸਕੂਲ ਤੋਂ ਆਪਣੀ ਸਕੂਟੀ ਪੀਬੀ 29 ਪੀ 3343 ਉਤੇ ਸਵਾਰ ਹੋ ਕੇ ਪਿੰਡ ਚੜਿੱਕ ਨੂੰ ਵਾਪਸ ਆ ਰਿਹਾ ਸੀ। ਚਾਚੇ ਦੇ ਲੜਕੇ ਹਰਪ੍ਰੀਤ ਸਿੰਘ ਉਰਫ਼ ਹੈਪੀ ਨੇ ਪਹਿਲਾਂ ਆਪਣੇ ਪਿਤਾ ਦੀ ਸਕੂਟਰੀ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਬੂਟਾ ਸਿੰਘ ਜ਼ਮੀਨ ਤੇ ਡਿੱਗ ਗਿਆ। ਇਸ ਤੋਂ ਬਾਅਦ ਹੈਪੀ ਅਤੇ ਉਸ ਦੇ ਸਾਥੀ ਕਾਰ ਤੋਂ ਹੇਠਾਂ ਉਤਰ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਚਾਚੇ ਦੇ ਸਿਰ ਉਤੇ ਵਾਰ ਕਰਨ ਲੱਗੇ। ਹਮਲੇ ਵਿੱਚ ਉਸ ਦਾ ਚਾਚਾ ਬੂਟਾ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ।

ਇਸ ਮਾਮਲੇ ਸਬੰਧੀ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਹਰਪ੍ਰੀਤ ਸਿੰਘ ਦਾ ਪਿਤਾ ਬੂਟਾ ਸਿੰਘ ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸੇ ਰੰਜਿਸ਼ ਵਿੱਚ ਉਸਦੇ ਚਾਚੇ ਦਾ ਕਤਲ ਕਰ ਦਿੱਤਾ ਗਿਆ। SSP ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਚੜਿੱਕ ਚੌਕੀ ਦੇ ਇੰਚਾਰਜ SI ਅਮਨਦੀਪ ਸਿੰਘ ਨੇ ਹੱਤਿਆ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ, ਮਨਪ੍ਰੀਤ ਸਿੰਘ ਉਰਫ਼ ਗੁਮਾ ਉਰਫ਼ ਮਨੀ ਵਾਸੀ ਬਲਬੀਰ ਬਸਤੀ ਫ਼ਰੀਦਕੋਟ, ਰੋਹਿਤ ਭੋਲਾ ਵਾਸੀ ਬਲਬੀਰ ਬਸਤੀ ਫ਼ਰੀਦਕੋਟ ਅਤੇ ਪੁਨੀਤ ਕੁਮਾਰ ਉਰਫ ਮਿੰਨੀ ਵਾਸੀ ਮੁਹੱਲਾ ਸਿੱਖਾਂਵਾਲਾ ਕੁਆਟਰ ਨੰਬਰ 44 ਪੁਲਿਸ ਲਾਈਨ ਫਰੀਦਕੋਟ ਨੂੰ ਪੁਰਾਣਾ ਬੱਸ ਸਟੈਂਡ ਸ਼ਿਮਲਾ, ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਹੈ। ਜਦੋਂ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਜ਼ਮੀਨ ਦੀ ਵੰਡ ਕਾਰਨ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿਤਾ ਦਾ ਕਤਲ ਕੀਤਾ ਹੈ। ਪੁਲੀਸ ਨੇ ਸਵਿਫਟ ਡਿਜ਼ਾਇਰ ਕਾਰ ਪੀਬੀ 11 ਬੀਕੇ 3064 ਅਤੇ ਕਤਲ ਵਿੱਚ ਵਰਤਿਆ ਹਥਿਆਰ ਵੀ ਬਰਾਮਦ ਕੀਤਾ ਹੈ। ਅਦਾਲਤ ਤੋਂ ਪੁਲਿਸ ਰਿਮਾਂਡ ਲਿਆ ਗਿਆ ਹੈ।

ਦੋਸ਼ੀ ਫਰੀਦਕੋਟ ਦਾ ਰਹਿਣ ਵਾਲਾ

ਤੁਹਾਨੂੰ ਦੱਸ ਦੇਈਏ ਕਿ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਿਛਲੇ 10 ਸਾਲਾਂ ਤੋਂ ਪਿੰਡ ਵਿੱਚ ਨਹੀਂ ਰਹਿ ਰਿਹਾ ਸੀ ਉਹ ਫਰੀਦਕੋਟ ਵਿੱਚ ਰਹਿ ਰਿਹਾ ਸੀ। ਪਿਤਾ ਤੋਂ ਵੱਖ ਹੋਣ ਤੋਂ ਬਾਅਦ ਉਹ ਅਕਸਰ ਪਿਤਾ ਤੇ ਜ਼ਮੀਨ ਦੀ ਹਿੱਸੇਦਾਰੀ ਲਈ ਦਬਾਅ ਪਾਉਂਦਾ ਰਹਿੰਦਾ ਸੀ। ਨਸ਼ੇ ਅਤੇ ਹੋਰ ਆਦਤਾਂ ਕਾਰਨ ਪਿਤਾ ਆਪਣੇ ਪੁੱਤਰ ਨੂੰ ਕਦੇ ਨਹੀਂ ਮਿਲਦਾ ਸੀ। ਪਿੰਡ ਵਿੱਚ ਵੀ ਹੈਪੀ ਨੂੰ 10 ਸਾਲ ਤੋਂ ਕਿਸੇ ਨੇ ਨਹੀਂ ਦੇਖਿਆ। ਇਹੀ ਕਾਰਨ ਸੀ ਕਿ ਕਤਲ ਤੋਂ ਬਾਅਦ ਕਸਬਾ ਵਾਸੀਆਂ ‘ਚ ਸਹਿਮ ਦਾ ਮਾਹੌਲ ਸੀ ਪਰ ਅਧਿਆਪਕ ਬੂਟਾ ਸਿੰਘ ਨੇ ਜ਼ਖਮੀ ਹਾਲਤ ਵਿਚ ਵੀਡੀਓ ਕਲਿੱਪ ‘ਚ ਸਪੱਸ਼ਟ ਕੀਤਾ ਸੀ ਕਿ ਉਸ ਦੇ ਹੀ ਬੇਟੇ ਨੇ ਉਸ ‘ਤੇ ਹਮਲਾ ਕੀਤਾ ਹੈ।

Leave a Reply

Your email address will not be published. Required fields are marked *