ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ਦੇ ਲੁਧਿਆਣਾ ਵਿਚ ਭਾਰੀ ਗੋਲੀਬਾਰੀ ਹੋਈ। ਗੋਲੀਆਂ ਲੱਗਣ ਕਾਰਨ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੇਖਦਿਆਂ ਉਨ੍ਹਾਂ ਨੂੰ ਤੁਰੰਤ ਸੀਐਮਸੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਗੋਲੀਬਾਰੀ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਨ੍ਹਾਂ ਜ਼ਖਮੀਆਂ ਦੀ ਪਛਾਣ ਹਰਸਿਮਰਤ ਸਿੰਘ ਕੋਹਲੀ ਅਤੇ ਵਿਕਰਮਜੀਤ ਸਿੰਘ ਵਿੱਕੀ ਵਜੋਂ ਹੋਈ ਹੈ।
ਇਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ 3 ਤੋਂ 4 ਫਾਇਰ ਕੀਤੇ ਗਏ ਹਨ। ਮਾਮਲਾ ਥਾਣਾ ਦੁੱਗਰੀ ਅਧੀਨ ਪੈਂਦੇ ਦੁੱਗਰੀ ਫੇਜ਼-1 ਸਥਿਤ ਸੈਂਟਰਲ ਮਾਡਲ ਸਕੂਲ ਨੇੜੇ ਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ਉਤੇ ਪਹੁੰਚ ਗਈ।ਦੱਸਿਆ ਜਾ ਰਿਹਾ ਹੈ ਕਿ ਹਰਸਿਮਰਤ ਅਤੇ ਵਿਕਰਮਜੀਤ ਕੁਝ ਸਾਮਾਨ ਲੈਣ ਲਈ ਬਾਜ਼ਾਰ ਆਏ ਸਨ। ਇਸ ਦੌਰਾਨ ਪਿੱਛੇ ਤੋਂ 2 ਕਾਰਾਂ ਆਈਆਂ। ਕੁਝ ਨੌਜਵਾਨਾਂ ਨੇ ਉਨ੍ਹਾਂ ਕਾਰਾਂ ਤੋਂ ਹੇਠਾਂ ਉਤਰ ਕੇ ਹਰਸਿਮਰਤ ਅਤੇ ਵਿਕਰਮਜੀਤ ‘ਤੇ ਗੋਲੀਆਂ ਚਲਾ ਦਿੱਤੀਆਂ।
ਇਸ ਘਟਨਾ ਬਾਰੇ ਜਾਣ ਕੇ ਪੁਲਿਸ ਵੀ ਹੈਰਾਨ ਰਹਿ ਗਈ, ਕਿਉਂਕਿ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਤੋਂ ਇੱਕ ਰਾਤ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹਿਰ ਵਿੱਚ ਮੌਜੂਦ ਸਨ। ਮੁੱਖ ਮੰਤਰੀ ਸ਼ਹਿਰ ਵਿਚ ਹੋਣ ਅਤੇ ਇਸ ਤਰ੍ਹਾਂ ਗੋਲੀਆਂ ਚੱਲਣ ਤਾਂ ਕਿਤੇ ਨਾ ਕਿਤੇ ਲੋਕਾਂ ਵਿਚ ਪੁਲਿਸ ਦਾ ਡਰ ਘੱਟ ਹੁੰਦਾ ਨਜ਼ਰ ਆ ਰਿਹਾ ਹੈ। ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਮੌਕੇ ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਹ ਹਮਲਾ ਜਤਿੰਦਰਪਾਲ ਸਿੰਘ ਸਪੇਟੀ ਵੱਲੋਂ ਨੌਜਵਾਨਾਂ ‘ਤੇ ਕੀਤਾ ਗਿਆ ਹੈ। ਜਖਮੀ ਨੌਜਵਾਨਾਂ ‘ਚ ਹਰਸਿਮਰਤ ਸਿੰਘ ਕੋਹਲੀ ਖਰੜ ਕਿਸੇ ਨਾ ਕਿਸੇ ਮਾਮਲੇ ਦਾ ਗਵਾਹ ਸੀ।
ਜਖਮੀ ਨੌਜਵਾਨਾਂ ਵਿੱਚ ਜਤਿੰਦਰਪਾਲ ਸਿੰਘ ਕੋਹਲੀ ਖਰੜ ਕਿਸੇ ਕੇਸ ਵਿਚ ਗਵਾਹ ਸੀ। ਉਸ ਕੇਸ ਵਿਚ ਜਤਿੰਦਰਪਾਲ ਉਸ ਨੂੰ ਗਵਾਹੀ ਨਾ ਦੇਣ ਲਈ ਕਹਿ ਰਿਹਾ ਸੀ। ਇਸ ਕਾਰਨ ਦੋਵਾਂ ਵਿਚ ਤਕਰਾਰ ਹੋ ਗਈ ਅਤੇ ਜਤਿੰਦਰਪਾਲ ਨੇ ਹਰਸਿਮਰਤ ਅਤੇ ਉਸ ਦੇ ਦੋਸਤ ਵਿਕਰਮਜੀਤ ‘ਤੇ ਗੋਲੀਆਂ ਚਲਾ ਦਿੱਤੀਆਂ। ਹਰਸਿਮਰਤ ਦੇ ਪੱੱਟ ਵਿਚ ਗੋਲੀ ਲੱਗੀ ਹੈ ਜਦੋਂ ਕਿ ਬਿਕਰਮਜੀਤ ਦੇ ਪੇਟ ਵਿਚ ਦੋ ਗੋਲੀਆਂ ਲੱਗੀਆਂ ਹਨ। ਦੋਵਾਂ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੇ ਨਾਲ ਹੀ ਜਤਿੰਦਰ ਪਾਲ ਸਪਤੀ ਦੇ ਵੀ ਸੱਟਾਂ ਲੱਗੀਆਂ, ਜੋ ਕਿ ਡੀਐਮਸੀ ਵਿੱਚ ਦਾਖ਼ਲ ਹੈ।
ਕਮਿਸ਼ਨਰ ਸ਼ਰਮਾ ਨੇ ਦੱਸਿਆ ਕਿ ਦੋਸ਼ੀਆਂ ਨੇ ਜਿਸ ਪਿਸਤੌਲ ਨਾਲ ਗੋਲੀਆਂ ਚਲਾਈਆਂ ਸਨ, ਉਹ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।