ਮਾਂ ਨੇ ਦਿਲ ਦਿਹਲਾਊ ਤਰੀਕੇ ਨਾਲ ਲਈ ਆਪਣੀ ਧੀ ਦੀ ਜਾਨ, ਫਿਰ ਖੁਦ ਵੀ ਚੁੱਕ ਲਿਆ ਇਹ ਖੌਫਨਾਕ ਕਦਮ, ਛਾਇਆ ਸੋਗ

Punjab

ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਨੇ ਪਹਿਲਾਂ ਆਪਣੀ 9 ਸਾਲਾ ਧੀ ਨੂੰ ਪਾਣੀ ਦੀ ਟੈਂਕੀ ਵਿੱਚ ਡੁਬੋ ਕੇ ਮਾਰ ਦਿੱਤਾ ਅਤੇ ਫਿਰ ਆਪਣੇ ਬੇਟੇ ਨੂੰ ਫਾਹੇ ਤੇ ਲਟਕਾ ਕੇ ਆਪ ਵੀ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਮਾਨਸਿਕ ਤੌਰ ਉਤੇ ਪਰੇਸ਼ਾਨ ਰਹਿੰਦੀ ਸੀ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਮਾਂ ਨੇ ਪਹਿਲਾਂ ਤਾਂ ਆਪਣੇ ਨੌਵੀਂ ਜਮਾਤ ਦੇ ਲੜਕੇ ਨੂੰ ਲੁਕਣਮੀਟੀ ਖੇਡਣ ਦੇ ਬਹਾਨੇ ਨੌਵੀਂ ਕਲਾਸ ਦੇ ਬੇਟੇ ਨੂੰ ਫਾਹਾ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਆਪਣੀ 9 ਸਾਲਾ ਧੀ ਨੂੰ ਪਾਣੀ ਵਾਲੀ ਟੈਂਕੀ ‘ਚ ਡੁਬੋ ਕੇ ਆਪ ਵੀ ਖੁਦਕੁਸ਼ੀ ਕਰ ਲਈ, ਜਿਸ ‘ਤੇ ਮਾਂ ਅਤੇ ਬੱਚੀ ਮੌਤ ਹੋ ਗਈ, ਪਰ ਲੜਕਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਉਣ ਵਿੱਚ ਕਾਮਯਾਬ ਰਿਹਾ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਦੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਪਤੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਮਿਰਜ਼ਾਪੁਰ ਦਾ ਰਹਿਣ ਵਾਲਾ ਹੈ ਅਤੇ ਇੱਥੋਂ ਦੇ ਫੋਕਲ ਪੁਆਇੰਟ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਉਸ ਦੀ ਪਤਨੀ ਵਿਦਿਆ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ ਅਤੇ ਉਸ ਨੇ ਪਿਛਲੇ ਦਿਨੀਂ ਘਰ ‘ਚ ਲੁਕਣ-ਮੀਟੀ ਖੇਡਣ ਲਈ ਬੱਚਿਆਂ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹ ਦਿੱਤੀ ਸੀ, ਜਿਸ ਤੋਂ ਬਾਅਦ ਪਹਿਲਾਂ ਉਸ ਨੇ ਆਪਣੀ ਬੇਟੀ ਜੋ ਕਿ ਦੂਜੀ ਜਮਾਤ ਦੀ ਵਿਦਿਆਰਥਣ ਸੀ, ਦੀਆਂ ਅੱਖਾਂ ‘ਤੇ ਪੱਟੀ ਬੰਨ੍ਹ ਦਿੱਤੀ ਸੀ। ਉਸ ਦੇ ਹੱਥ ਬੰਨ੍ਹ ਦਿੱਤੇ ਅਤੇ ਪਾਣੀ ਦੀ ਟੈਂਕੀ ਵਿੱਚ ਡੁਬੋ ਦਿੱਤਾ, ਜਿਸ ਤੋਂ ਬਾਅਦ ਲੜਕੇ ਨੇ ਵੀ ਫਾਹੇ ਤੇ ਲਮਕਾ ਦਿੱਤਾ ਅਤੇ ਬਾਅਦ ਵਿੱਚ ਉਸ ਨੇ ਆਪ ਵੀ ਖ਼ੁਦਕੁਸ਼ੀ ਕਰ ਲਈ।

ਉਸ ਨੇ ਦੱਸਿਆ ਕਿ ਲੜਕੇ ਨੇ ਕਿਸੇ ਤਰ੍ਹਾਂ ਆਪਣੇ-ਆਪ ਨੂੰ ਬਚਾ ਲਿਆ ਪਰ ਉਸ ਦੀ ਲੜਕੀ ਅਤੇ ਪਤਨੀ ਦੀ ਮੌਤ ਹੋ ਚੁੱਕੀ ਸੀ। ਥਾਣਾ ਮਾਡਲ ਟਾਊਨ ਦੇ ਐਸ.ਐਚ.ਓ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਔਰਤ ਦੇ ਪਤੀ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *