ਪੰਜਾਬ ਵਿਚ ਜਿਲ੍ਹਾ ਜਲੰਧਰ ਦੇ ਅਟਾਰੀ ਬਾਜ਼ਾਰ ‘ਚ ਟੈਟੂ ਆਰਟਿਸਟ ਨੇ ਆਪਣੇ ਘਰ ਵਿਚ ਸ਼ੱਕੀ ਹਾਲਾਤਾਂ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਦਾ ਕਾਰਨ ਉਸ ਦੇ ਇੱਕ ਵਿਆਹੁਤਾ ਔਰਤ ਨਾਲ ਸਬੰਧ ਸਨ। ਔਰਤ ਕਲਾਕਾਰ ਨੂੰ ਆਪਣੇ ਨਾਲ ਰਹਿਣ ਲਈ ਤੰਗ ਕਰਦੀ ਸੀ। ਜਿਸ ਕਾਰਨ ਕਲਾਕਾਰ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ। ਮ੍ਰਿਤਕ ਦੀ ਪਛਾਣ ਮਾਧਵ ਪੁੱਤਰ ਵਿਮਲ ਕੁਮਾਰ ਚੱਡਾ ਵਾਸੀ ਅਟਾਰੀ ਬਾਜ਼ਾਰ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਪਾਰਥ ਚੱਡਾ ਨੇ ਦੱਸਿਆ ਕਿ ਉਸ ਦੇ ਭਰਾ ਮਾਧਵ ਦਾ ਕਿਸੇ ਔਰਤ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ।
ਔਰਤ ਦਿਨ ਵਿਚ ਕਈ ਵਾਰ ਫੋਨ ਕਰਕੇ ਉਸ ਨੂੰ ਵਿਆਹ ਕਰਵਾਉਣ ਲਈ ਪ੍ਰੇਸ਼ਾਨ ਕਰਦੀ ਸੀ। ਪਾਰਥ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਵੀ ਸਵੇਰ ਤੋਂ ਹੀ ਉਸ ਔਰਤ ਦੇ ਫੋਨ ਆ ਰਹੇ ਸਨ ਅਤੇ ਦੁਪਹਿਰ ਤੱਕ ਮਾਧਵ ਠੀਕ-ਠਾਕ ਸੀ। ਉਸ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਮਾਧਵ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਅਤੇ ਘਰ ਜਾ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਕਾਫੀ ਦੇਰ ਤੱਕ ਮਾਧਵ ਉੱਪਰ ਤੋਂ ਹੇਠਾਂ ਨਾ ਆਇਆ ਤਾਂ ਉਸ ਦੀ ਭੈਣ ਨੇ ਉੱਪਰ ਜਾ ਕੇ ਦੇਖਿਆ ਤਾਂ ਮਾਧਵ ਪੱਖੇ ਨਾਲ ਲਟਕਿਆ ਹੋਇਆ ਸੀ।
ਉਸ ਦੀ ਛੋਟੀ ਭੈਣ ਨੇ ਘਰ ਵਿੱਚ ਮੌਜੂਦ ਆਪਣੀ ਦਾਦੀ ਨੂੰ ਦੱਸਿਆ ਅਤੇ ਆਪਣੇ ਵੱਡੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਮਾਧਵ ਪੱਖੇ ਨਾਲ ਲਟਕ ਰਿਹਾ ਹੈ। ਆਸਪਾਸ ਦੇ ਲੋਕਾਂ ਨੇ ਮਾਧਵ ਨੂੰ ਪੱਖੇ ਤੋਂ ਹੇਠਾਂ ਉਤਾਰਿਆ ਸਿਵਲ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਮਾਧਵ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਨੰਬਰ ਤਿੰਨ ਦੀ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਵਿਚ ਰਖਵਾਇਆ ਅਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਨੰਬਰ ਤਿੰਨ ਦੇ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਦਰਜ ਕਰਕੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਮਾਧਵ ਦੀ ਛੋਟੀ ਭੈਣ ਸਦਮੇ ਵਿੱਚ ਚਲੀ ਗਈ
ਹਾਦਸੇ ਨੂੰ ਲੈ ਕੇ ਮ੍ਰਿਤਕ ਦੇ ਦੋਸਤ ਮੌਂਟੀ ਨੇ ਦੱਸਿਆ ਕਿ ਮਾਧਵ ਦੀ ਲਾਸ਼ ਨੂੰ ਪੱਖੇ ਤੋਂ ਉਤਾਰਦੇ ਸਮੇਂ ਉਸ ਦੀ ਭੈਣ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ, ਮਾਧਵ ਦੀ ਛੋਟੀ ਭੈਣ ਸਦਮੇ ਵਿੱਚ ਚਲੀ ਗਈ। ਮ੍ਰਿਤਕ ਦੀ ਮਾਤਾ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਅੱਖਾਂ ਦਾ ਅਪਰੇਸ਼ਨ ਕਰਵਾਉਣ ਲਈ ਗਈ ਸੀ। ਓਥੇ ਆਪ੍ਰੇਸ਼ਨ ਤੋਂ ਬਾਅਦ ਵੀ ਉਹ ਲੁਧਿਆਣਾ ਹੀ ਰਹਿ ਰਹੀ ਸੀ। ਜਿਵੇਂ ਹੀ ਮਾਂ ਨੂੰ ਪੁੱਤਰ ਦੀ ਮੌਤ ਦਾ ਪਤਾ ਲੱਗਾ ਤਾਂ ਉਸ ਦੀ ਹਾਲਤ ਖਰਾਬ ਹੈ।
ਮ੍ਰਿਤਕ ਦੇ ਮੋਬਾਈਲ ਤੋਂ ਖੁਲ ਸਕਦੇ ਭੇਦ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਧਵ ਦੀ ਆਤਮ ਹੱਤਿਆ ਤੋਂ ਬਾਅਦ ਵੀ ਵਾਰ-ਵਾਰ ਫੋਨ ਆ ਰਹੇ ਸੀ, ਪਰ ਉਨ੍ਹਾਂ ਨੇ ਫੋਨ ਚੁੱਕਿਆ ਨਹੀਂ। ਖੁਦਕੁਸ਼ੀ ਤੋਂ ਪਹਿਲਾਂ ਉਕਤ ਔਰਤ ਦੀ ਮਾਧਵ ਜਾਂ ਕਿਸੇ ਹੋਰ ਨਾਲ ਕੀ ਗੱਲ ਹੋਈ ਸੀ, ਇਹ ਫੋਨ ਰਾਹੀਂ ਪਤਾ ਲੱਗ ਸਕਦਾ ਹੈ। ਪੁਲਿਸ ਜਲਦੀ ਹੀ ਇਸ ਦਾ ਪਰਦਾਫਾਸ਼ ਕਰ ਸਕਦੀ ਹੈ।