ਪੰਜਾਬ ਵਿਚ ਮੁਕਤਸਰ ਦੀ ਪੁਲਿਸ ਲਾਈਨ ਵਿੱਚ ਤਾਇਨਾਤ ਏਐਸਆਈ ਕਾਸਿਮ ਅਲੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਦੋਂ ਉਹ ਪੁਲੀਸ ਲਾਈਨ ਦੀ ਪਾਰਕਿੰਗ ਵਿੱਚ ਸਕੂਟਰੀ ਪਾਰਕ ਕਰ ਰਿਹਾ ਸੀ ਤਾਂ ਉਹ ਸਕੂਟਰੀ ਤੋਂ ਡਿੱਗ ਪਿਆ ਅਤੇ ਸਰਵਿਸ ਰਿਵਾਲਵਰ ਵਿੱਚੋਂ ਚੱਲੀ ਗੋਲੀ ਚੱਲ ਜਾਣ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇ ਲੜਕੇ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਜਾਣਕਾਰੀ ਅਨੁਸਾਰ ਏਐਸਆਈ ਕਾਸਿਮ ਅਲੀ ਐਤਵਾਰ ਸਵੇਰੇ ਕਰੀਬ 10 ਵਜੇ ਪੁਲਿਸ ਲਾਈਨ ਦੀ ਪਾਰਕਿੰਗ ਵਿੱਚ ਸਕੂਟੀ ਪਾਰਕ ਕਰਨ ਜਾ ਰਹੇ ਸਨ। ਇਸ ਦੌਰਾਨ ਉਸ ਦਾ ਪੈਰ ਸਕੂਟਰੀ ਵਿਚ ਫਸ ਗਿਆ ਅਤੇ ਭਾਰ ਜ਼ਿਆਦਾ ਹੋਣ ਕਾਰਨ ਉਹ ਡਿੱਗ ਗਿਆ। ਉਸ ਦੇ ਡਿੱਗਣ ਕਾਰਨ ਸਰਵਿਸ ਰਿਵਾਲਵਰ ਨਾਲ ਫਾਇਰ ਹੋ ਗਿਆ, ਜੋ ਉਸ ਦੇ ਮੱਥੇ ‘ਤੇ ਲੱਗ ਗਿਆ।
ਇਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਕਾਸਿਮ ਅਲੀ ਦਾ ਬੇਟਾ ਵੀ ਉਸ ਨੂੰ ਆਪਣੇ ਨਾਲ ਛੱਡਣ ਆਇਆ ਹੋਇਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 24 ਅਗਸਤ ਨੂੰ ਹੋਣ ਵਾਲੀ ਮੁਹਾਲੀ ਰੈਲੀ ਲਈ ਏਐਸਆਈ ਕਾਸਿਮ ਅਲੀ ਦੀ ਡਿਊਟੀ ਵੀ ਲੱਗੀ ਹੋਈ ਸੀ, ਜਿਸ ਲਈ ਉਹ ਅੱਜ ਮੁਹਾਲੀ ਜਾਣਾ ਚਾਹੁੰਦਾ ਸੀ। ਥਾਣਾ ਸਦਰ ਦੀ ਪੁਲੀਸ ਨੇ ਮ੍ਰਿਤਕ ਏਐਸਆਈ ਕਾਸਿਮ ਅਲੀ ਦੇ ਪੁੱਤਰ ਮੁਹੰਮਦ ਅਖਤਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਏਐਸਆਈ ਕਾਸਿਮ ਅਲੀ ਜ਼ਿਲ੍ਹਾ ਟਰੈਫਿਕ ਐਜੂਕੇਸ਼ਨ ਸੈੱਲ ਨਾਲ ਜੁੜੇ ਹੋਏ ਹਨ ਅਤੇ ਸਮੇਂ-ਸਮੇਂ ’ਤੇ ਟਰੈਫਿਕ ਜਾਗਰੂਕਤਾ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਰਹੇ ਹਨ।
ਮ੍ਰਿਤਕ ਏਐੱਸਆਈ ਬਤੌਰ ਕਲਾਕਾਰ ਕਈ ਟੈਲੀਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਉਹ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਆਪਣੇ ਵਲੋਂ ਮੋਹਰੀ ਭੂਮਿਕਾ ਨੂੰ ਨਿਭਾਉਂਦੇ ਰਹੇ ਹਨ। ਇਸ ਘਟਨਾ ਨਾਲ ਪੁਲਿਸ ਮਹਿਕਮੇ ਵਿਚ ਵੀ ਸੋਗ ਦੀ ਲਹਿਰ ਦੌੜ ਗਈ ਹੈ ਕਿਉਂਕਿ ਕਾਸਿਮ ਅਲੀ ਨੂੰ ਖੁਸ਼ ਦਿਲ ਪੁਲਿਸ ਇੰਸਪੈਕਟਰ ਵਜੋਂ ਜਾਣਿਆ ਜਾਂਦਾ ਸੀ।