ਸਕੇ ਭਰਾ ਨੇ ਸ਼ਰੇਆਮ ਭੈਣ ਨੂੰ ਦਿੱਤੀ ਦਿਲ ਕੰਬਾਊ ਮੌਤ, 4 ਦਿਨਾਂ ਬਾਅਦ ਹੋਣਾ ਸੀ ਵਿਆਹ, ਪੁਲਿਸ ਜਾਂਂਚ ਜਾਰੀ

Punjab

ਪੰਜਾਬ ਵਿਚ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਦੀਨੇਵਾਲ ‘ਚ ਇਕ ਭਰਾ ਨੇ ਆਪਣੀ ਸਕੀ ਭੈਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਦਾ 4 ਦਿਨਾਂ ਬਾਅਦ ਵਿਆਹ ਹੋਣ ਜਾ ਰਿਹਾ ਸੀ ਕਿ ਘਰ ‘ਚ ਖੁਸ਼ੀਆਂ ਅਤੇ ਤਿਆਰੀਆਂ ਦਾ ਮਾਹੌਲ ਮਾਤਮ ‘ਚ ਬਦਲ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕਾ ਦੀ ਤਸਵੀਰ

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਦੀਨੇਵਾਲ ਦੀ ਅਰਵਿੰਦਰ ਕੌਰ ਉਮਰ 19 ਸਾਲ ਪੁੱਤਰੀ ਕ੍ਰਿਪਾਲ ਸਿੰਘ ਦਾ ਕਹਿਣਾ ਹੈ ਚਾਰ ਸਾਲ ਦਿਨ ਬਾਅਦ ਪਰਿਵਾਰ ਤਹਿ ਕੀਤਾ ਗਿਆ ਵਿਆਹ ਹੋਣ ਵਾਲਾ ਸੀ। ਜਿਸ ਨੂੰ ਲੈ ਕੇ ਘਰ ‘ਚ ਖੁਸ਼ੀ ਦਾ ਮਾਹੌਲ ਚਲ ਰਿਹਾ ਸੀ। ਸ਼ੁਕਰਵਾਰ ਸ਼ਾਮ ਨੂੰ ਜਦੋਂ ਅਰਵਿੰਦਰ ਕੌਰ ਹੱਥਾਂ ਵਿਚ ਲਾਲ-ਹਰੀਆਂ ਚੂੜੀਆਂ ਪਾਈ ਆਪਣੇ ਵਿਚੋਲੇ ਅਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਬਜਾਰ ਵਿੱਚ ਖ੍ਰੀਦਦਾਰੀ ਕਰਨ ਜਾਣ ਵਾਲੀ ਸੀ ਤਾਂ ਘਰ ਵਿਚ ਗੁੱਸੇ ਨਾਲ ਦਾਖਲ ਹੋਏ ਉਸ ਦੇ ਵੱਡੇ ਭਰਾ ਗੁਰਜੰਟ ਸਿੰਘ ਨੇ ਭੈਣ ਨੂੰ ਗਾਲ੍ਹਾਂ ਕੱਢਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਗੁਰਜੰਟ ਸਿੰਘ ਭੈਣ ਦੇ ਆਚਰਣ ਤੇ ਸ਼ੱਕ ਜਤਾ ਰਿਹਾ ਸੀ ਜਿਸ ਦੌਰਾਨ ਉਸ ਨੇ ਪਹਿਲਾਂ ਭੈਣ ਦੇ ਹੱਥਾਂ ਵਿਚ ਪਾਈਆਂ ਚੂੜੀਆਂ ਤੋੜ ਦਿੱਤੀਆਂ ਅਤੇ ਬਾਅਦ ਵਿਚ ਉਸ ਨੂੰ ਬੁਰੀ ਤਰ੍ਹਾਂ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਅਰਵਿੰਦਰ ਕੌਰ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਛੁਡਵਾਇਆ ਤਾਂ ਉਹ ਸਹਿਮ ਕੇ ਗੁਆਂਢੀ ਦੇ ਘਰ ਜਾ ਕੇ ਛੁਪ ਗਈ।

ਕੁਝ ਸਮੇਂ ਬਾਅਦ ਗੁਰਜੰਟ ਸਿੰਘ ਗੁਆਂਢ ‘ਚ ਲੁਕੀ ਭੈਣ ਨੂੰ ਲੱਭਦਾ ਹੋਇਆ ਉਨ੍ਹਾਂ ਦੇ ਘਰ ਪਹੁੰਚਿਆ, ਜਿਸ ਨੇ ਪਹਿਲਾਂ ਉਸ ‘ਤੇ ਤੇਜ਼ਧਾਰ ਸੂਏ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਬਾਅਦ ‘ਚ ਤੇਜ਼ਧਾਰ ਤਲਵਾਰ ਨਾਲ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਰਹੇ ਭਾਈ ਗੁਰਜੰਟ ਸਿੰਘ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ.ਅਰੁਣ ਸ਼ਰਮਾ ਸਮੇਤ ਪੁਲਿਸ ਪਾਰਟੀ ਥਾਣਾ ਗੋਇੰਦਵਾਲ ਸਾਹਿਬ ਦੇ ਇੰਚਾਰਜ ਸਬ-ਇੰਸਪੈਕਟਰ ਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਕਿਰਪਾਲ ਸਿੰਘ ਦੇ ਬਿਆਨਾਂ ’ਤੇ ਭਾਈ ਗੁਰਜੰਟ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *