ਸੁੱਖਾਂ ਸੁਖ ਕੇ ਲਏ ਤਿੰਨ ਭੈਣਾਂ ਦੇ ਭਰਾ ਨਾਲ ਹੋਈ ਅਣਹੋਣੀ, ਖੇਡਦੇ-ਖੇਡਦੇ ਛੱਡ ਗਿਆ ਦੁਨੀਆਂ, ਮਾਂ ਤੇ ਭੈਣਾਂ ਸਦਮੇ ਵਿਚ

Punjab

ਲੁਧਿਆਣਾ ਜਿਲ੍ਹੇ ਦੇ ਪਿੰਡ ਸ਼ੇਰਪੁਰ ਖੁਰਦ ‘ਚ ਫਰਿੱਜ ਦੀ ਕਰੰਟ ਲੱਗਣ ਨਾਲ ਇਕ ਮਾਸੂਮ ਦੀ ਮੌਤ ਹੋ ਗਈ, ਜਿਸ ਕਾਰਨ ਪਰਿਵਾਰ ਗਹਿਰੇ ਸਦਮੇ ‘ਚ ਹੈ। ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਮਾਸੂਮ ਗੁਰਨੂਰ ਉਮਰ 9 ਸਾਲ ਆਪਣੀਆਂ ਭੈਣਾਂ ਅਤੇ ਦੋਸਤਾਂ ਨਾਲ ਖੇਡ ਰਿਹਾ ਸੀ। ਇਸ ਦੌਰਾਨ ਉਹ ਖੇਡਦੇ ਹੋਏ ਕਮਰੇ ‘ਚ ਫਰਿੱਜ ਦੇ ਪਿੱਛੇ ਲੁਕ ਗਿਆ। ਜਿਵੇਂ ਹੀ ਉਸ ਨੇ ਫਰਿੱਜ ਨੂੰ ਛੂਹਿਆ ਤਾਂ ਉਸ ਨੂੰ ਕਰੰਟ ਲੱਗ ਗਿਆ ਅਤੇ ਉਹ ਉੱਥੇ ਹੀ ਡਿੱਗ ਪਿਆ।

ਹਾਦਸੇ ਦੇ ਸ਼ਿਕਾਰ ਬੱਚੇ ਦੀ ਤਸਵੀਰ

ਜਦੋਂ ਕਾਫੀ ਦੇਰ ਤੱਕ ਗੁਰਨੂਰ ਨਹੀਂ ਮਿਲਿਆ ਤਾਂ ਭੈਣਾਂ ਅਤੇ ਦੋਸਤਾਂ ਨੇ ਉਸ ਦੀ ਭਾਲ ਕਰਨ ਲੱਗੇ। ਲੱਭਦੇ ਹੋਏ ਉਨ੍ਹਾਂ ਨੇ ਫਰਿੱਜ ਦੇ ਪਿੱਛੇ ਦੇਖਿਆ ਤਾਂ ਗੁਰਨੂਰ ਨੂੰ ਡਿੱਗਿਆ ਦੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਰੌਲਾ ਸੁਣ ਕੇ ਬਾਹਰ ਚੌਕ ‘ਤੇ ਬੈਠੇ ਲੋਕ ਅਤੇ ਦੁਕਾਨਦਾਰ ਦੌੜ ਕੇ ਆਏ। ਉਹ ਗੁਰਨੂਰ ਨੂੰ ਚੁੱਕ ਕੇ ਨੇੜਲੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਗੁਰਨੂਰ ਦੀ ਮਾਂ ਮਨਦੀਪ ਕੌਰ ਕਿਤੇ ਕੰਮ ਕਰਦੀ ਹੈ। ਉਹ ਉਸ ਸਮੇਂ ਘਰ ਵਿਚ ਨਹੀਂ ਸੀ, ਹਾਦਸੇ ਦੀ ਸੂਚਨਾ ਮਿਲਦੇ ਹੀ ਉਹ ਘਰ ਪਹੁੰਚੀ। ਜਿਵੇਂ ਹੀ ਉਸ ਨੇ ਘਰ ਪਹੁੰਚ ਕੇ ਆਪਣੇ ਲਾਲ ਦੀ ਲਾਸ਼ ਦੇਖੀ ਤਾਂ ਉਸ ਨੇ ਲਾਸ਼ ਨੂੰ ਜੱਫੀ ਪਾ ਕੇ ਰੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਗੁਰਨੂਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਮਾਂ ਨੇ ਨੱਕ ਰਗੜ ਕੇ ਸੁੱਖਣਾ ਸੁੱਖ ਕੇ ਲਿਆ ਸੀ।

ਮਾਂ ਰੋਂਦੀ ਹੋਈ ਆਖ ਰਹੀ ਸੀ ਕਿ ਮੇਰੇ ਪਿਆਰੇ ਲਾਲ ਅਜੇ ਤਾਂ ਸੁਖਣਾ ਪੂਰੀ ਨਹੀਂ ਹੋਈ ਤੇ ਤੂੰ ਮੈਨੂੰ ਇਕੱਲਾ ਛੱਡ ਕੇ ਚਲਾ ਗਿਆ, ਤੂੰ ਹੀ ਤਾਂ ਸਾਡੀ ਉਮੀਦ ਸੀ ਹੁਣ ਸਾਡਾ ਕੀ ਬਣੇਗਾ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਨੂਰ ਦੇ ਪਿਤਾ ਦੀ ਕਰੋਨਾ ਦੌਰਾਨ ਮੌਤ ਹੋ ਗਈ ਤਾਂ ਸਾਰੀ ਜ਼ਿੰਮੇਵਾਰੀ ਮਨਦੀਪ ‘ਤੇ ਆ ਗਈ। ਉਸਨੇ ਬੱਚਿਆਂ ਦੀ ਦੇਖਭਾਲ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਘਰ ਦੇ ਬਾਹਰ ਬੈਠੇ ਬਜ਼ੁਰਗਾਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਮੌਤ ਤੋਂ ਕੁਝ ਸਮਾਂ ਪਹਿਲਾਂ ਗੁਰਨੂਰ ਬਹੁਤ ਖੁਸ਼ ਸੀ, ਜੋ ਆਪਣੀਆਂ ਭੈਣਾਂ ਅਤੇ ਦੋਸਤਾਂ ਨਾਲ ਖੇਡ ਰਿਹਾ ਸੀ। ਉਹ ਬਹੁਤ ਮਿੱਠਾ ਅਤੇ ਹੱਸਮੁੱਖ ਸੀ, ਜਿਸ ਨੂੰ ਸਾਰੇ ਪਿੰਡ ਦੇ ਲੋਕ ਪਿਆਰ ਕਰਦੇ ਸਨ। ਰੱਬ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਚੱਲਦਾ।

Leave a Reply

Your email address will not be published. Required fields are marked *