ਡਾਕਟਰਾਂ ਦੀ ਸਲਾਹ ਤੋਂ ਬਿਨਾਂ ਸੋਸ਼ਲ ਮੀਡੀਆ ਤੇ ਦੇਖਿਆ ਗਿਆ ਕੋਈ ਨੁਸਖਾ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਅਜਿਹਾ ਹੀ ਕੁਝ ਇੰਦੌਰ ਦੇ ਵਿਜੇ ਨਗਰ ਇਲਾਕੇ ਵਿਚ ਰਹਿਣ ਵਾਲੇ ਇਕ ਵਿਅਕਤੀ ਨਾਲ ਹੋਇਆ ਹੈ। ਹੱਥਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਦੇ ਲਈ ਉਸ ਨੇ ਸੋਸ਼ਲ ਮੀਡੀਆ ਤੇ ਸਰਚ ਕੀਤਾ ਅਤੇ ਜੰਗਲੀ ਲੌਕੀ ਦਾ ਜੂਸ ਪੀਤਾ। ਇਸ ਨੂੰ ਪੀਣ ਤੋਂ ਬਾਅਦ ਉਸ ਵਿਅਕਤੀ ਨੂੰ ਉਲਟੀਆਂ ਅਤੇ ਦਸਤ ਸ਼ੁਰੂ ਹੋ ਗਏ ਅਤੇ ਹਾਲਤ ਕਾਫੀ ਵਿਗੜ ਗਈ। ਖਰਾਬ ਹਾਲਤ ਦੇਖ ਕੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਪਰ ਜਾਨ ਨਹੀਂ ਬਚਾਈ ਜਾ ਸਕੀ।
ਇੰਦੌਰ ਦੇ ਵਿਜੇ ਨਗਰ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਧਰਮਿੰਦਰ ਕਰੌਲੀ ਦੀ ਲੌਕੀ ਦਾ ਜੂਸ ਪੀਣ ਨਾਲ ਮੌਤ ਹੋ ਗਈ। ਉਹ ਆਪਣੇ ਹੱਥ ਵਿੱਚ ਦਰਦ ਤੋਂ ਪ੍ਰੇਸ਼ਾਨ ਸੀ। ਇਸ ਤੋਂ ਛੁਟਕਾਰਾ ਪਾਉਣ ਦੇ ਲਈ ਉਸ ਨੇ ਇਸ ਪ੍ਰੇਸ਼ਾਨੀ ਦੇ ਇਲਾਜ ਦੀ ਖੋਜ ਕੀਤੀ। ਸੋਸ਼ਲ ਮੀਡੀਆ ਤੇ ਜੰਗਲੀ ਲੌਕੀ ਦਾ ਜੂਸ ਪੀਣ ਨਾਲ ਦਰਦ ਖਤਮ ਹੋਣ ਦੀ ਵੀਡੀਓ ਸਾਹਮਣੇ ਆਈ ਹੈ। ਇਸ ਤੋਂ ਬਾਅਦ ਧਰਮਿੰਦਰ ਨੇ ਸਵਰਨ ਬਾਗ ਕਾਲੋਨੀ ਸਥਿਤ ਆਪਣੇ ਘਰ ‘ਚ ਇਹ ਤਰੀਕਾ ਅਜਮਾਇਆ। ਉਸਨੇ ਜੰਗਲੀ ਲੌਕੀ ਦਾ ਰਸ ਬਣਾਇਆ ਅਤੇ ਪੀ ਲਿਆ। ਕੁਝ ਸਮੇਂ ਬਾਅਦ ਨੌਜਵਾਨ ਦੀ ਹਾਲਤ ਵਿਗੜ ਗਈ।
ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ।ਜਿੱਥੇ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਧਰਮਿੰਦਰ ਡਰਾਈਵਰੀ ਦਾ ਕੰਮ ਕਰਦਾ ਸੀ। ਧਰਮਿੰਦਰ ਦੇ ਦੋ ਬੱਚੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ MYH ਹਸਪਤਾਲ ਭੇਜ ਦਿੱਤਾ ਹੈ। ਮੌਤ ਦਾ ਅਸਲ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜੂਸ ਪੀਣ ਤੋਂ ਬਾਅਦ ਧਰਮਿੰਦਰ ਨੂੰ ਪਹਿਲਾਂ ਉਲਟੀਆਂ ਲੱਗੀਆਂ, ਫਿਰ ਦਸਤ ਲੱਗ ਗਏ। ਇਸ ਤੋਂ ਬਾਅਦ ਅਚਾਨਕ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ। ਉਹ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਸਕਦਾ ਸੀ। ਹਸਪਤਾਲ ਵਿੱਚ ਉਸ ਦਾ ਈ.ਸੀ.ਜੀ. ਕਰਾਇਆ। ਕੁਝ ਸਮੇਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਧਰਮਿੰਦਰ ਦੀ ਮੌਤ ਹੋ ਚੁੱਕੀ ਹੈ।