ਭਾਰਤੀ ਕਾਰ ਬਾਜ਼ਾਰ ਵਿਚ ਇਲੈਕਟ੍ਰਿਕ ਕਾਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵੱਖ-ਵੱਖ ਹਿੱਸਿਆਂ ਵਿੱਚ ਪਹਿਲਾਂ ਹੀ ਬਹੁਤ ਸਾਰੇ ਮਾਡਲ ਮੌਜੂਦ ਹਨ। ਜਦਕਿ ਕਈ ਨਵੀਆਂ ਕਾਰਾਂ ਵੀ ਲਾਂਚ ਹੋਣੀਆਂ ਹਨ। ਇਸ ਦੇ ਨਾਲ ਹੀ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਲੋਕਾਂ ਵਲੋਂ ਪਹਿਲੀ ਇਲੈਕਟ੍ਰਿਕ ਕਾਰ ਦੀ ਉਡੀਕ ਕੀਤੀ ਜਾ ਰਹੀ ਹੈ।
ਪਾਕਿਸਤਾਨ ਦੀ ਪਹਿਲੀ ਇਲੈਕਟ੍ਰਿਕ ਕਾਰ NUR-E 75 ਇਸ ਸਮੇਂ ਪ੍ਰੋਟੋਟਾਈਪ ਪੜਾਅ ‘ਤੇ ਹੈ। ਇਸ ਦਾ ਸੰਕਲਪ ਮਾਡਲ ਇਸ ਸਾਲ 14 ਅਗਸਤ ਨੂੰ ਪੇਸ਼ ਕੀਤਾ ਗਿਆ ਸੀ। ਇਸ ਦੇ ਨਾਲ ਹੀ ਗੱਡੀ ਦੇ ਫੀਚਰਸ ਵੀ ਸਾਹਮਣੇ ਆਏ ਹਨ, ਜੋ ਜਲਦ ਹੀ ਲਾਂਚ ਹੋਣ ਵਾਲੀ ਹੈ। ਇਹ ਕਾਰ ਫੁਲ ਚਾਰਜ ਕਰਨ ਤੋਂ ਬਾਅਦ 210KM ਚੱਲ ਸਕੇਗੀ।
ਇਸ ਕਾਰ ਦਾ ਡਿਜ਼ਾਈਨ ਅਤੇ ਡਿਵੈਲਪਮੈਂਟ ਡਿਸਟਿੰਗੁਇਸ਼ਡ ਇਨੋਵੇਸ਼ਨ, ਕੋਲਾਬੋਰੇਸ਼ਨ ਐਂਡ ਐਂਟਰਪ੍ਰਨਿਓਰਸ਼ਿਪ (DICE) ਫਾਊਂਡੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ। ਇਹ ਅਮਰੀਕਾ-ਅਧਾਰਤ ਗੈਰ-ਲਾਭਕਾਰੀ ਸੰਸਥਾ ਹੈ ਜੋ ਅਮਰੀਕਾ, ਯੂਰਪੀ ਸੰਘ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਤੋਂ ਪਾਕਿਸਤਾਨੀਆਂ ਦੁਆਰਾ ਚਲਾਈ ਜਾਂਦੀ ਹੈ। ਇਸ ਗੱਡੀ ਵਿਚ 35kWh ਦਾ ਬੈਟਰੀ ਪੈਕ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਕਾਰ ਫੁੱਲ ਚਾਰਜ ‘ਚ 210 ਕਿਲੋਮੀਟਰ ਦਾ ਸਫਰ ਤੈਅ ਕਰ ਸਕਦੀ ਹੈ।
ਇਸ ਗੱਡੀ ਦੀ ਟਾਪ ਸਪੀਡ 120 ਕਿਲੋਮੀਟਰ ਪ੍ਰਤੀ ਘੰਟਾ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਕਾਰ ਇੱਕ ਮਿੰਨੀ SUV ਵਰਗੀ ਲੱਗਦੀ ਹੈ। ਦਿੱਖਣ ਵਿੱਚ ਇਹ ਭਾਰਤ ਵਿੱਚ ਵਿਕਣ ਵਾਲੀ ਮਾਰੂਤੀ ਸੁਜ਼ੂਕੀ ਇਗਨਿਸ ਵਰਗੀ ਲੱਗ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਮੇਡ ਇਨ ਪਾਕਿਸਤਾਨ ਇਲੈਕਟ੍ਰਿਕ ਕਾਰ ਯਾਨੀ ਇਸ ਗੱਡੀ ਦੇ ਸਾਰੇ ਪਾਰਟਸ ਪਾਕਿਸਤਾਨ ਵਿਚ ਹੀ ਬਣਾਏ ਗਏ ਹਨ।
ਇਹ 16-ਇੰਚ ਬਲੈਕ ਅਲਾਏ ਵ੍ਹੀਲ ਅਤੇ 190mm ਗਰਾਊਂਡ ਕਲੀਅਰੈਂਸ ਮਿਲਦਾ ਹੈ। ਇਸ ਗੱਡੀ ਦੇ ਪ੍ਰੋਟੋਟਾਈਪ ਨੂੰ ਡਿਜ਼ਾਈਨ ਕਰਨ ਅਤੇ ਵਿਕਸਿਤ ਕਰਨ ਵਾਲੇ ਡਾ: ਖੁਰਸ਼ੀਦ ਕੁਰੈਸ਼ੀ ਦੇ ਅਨੁਸਾਰ, ਇਹ ਵਾਹਨ ਪਾਕਿਸਤਾਨ ਵਿੱਚ ਗਾਹਕਾਂ ਨੂੰ ਤੇਲ ਬਚਾਉਣ ਅਤੇ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਵਿੱਚ ਮਦਦ ਕਰੇਗਾ। ਇਹ 5 ਸੀਟਰ ਹੈਚਬੈਕ ਕਾਰ ਹੈ। ਇਸ ਨੂੰ 8 ਘੰਟਿਆਂ ਵਿਚ ਪੂਰੀ ਤਰ੍ਹਾਂ ਨਾਲ ਚਾਰਜ ਕੀਤਾ ਜਾ ਸਕਦਾ ਹੈ।