ਬਰਾਤ ਦੀ ਉਡੀਕ ਵਿਚ ਬੈਠੀ ਲਾੜੀ ਦੇ ਟੁੱਟੇ ਸੁਪਨੇ, ਵਿਆਹ ਤੋਂ ਪਹਿਲਾਂ ਹੀ ਲਾੜਾ ਨੇ ਕੀਤਾ ਇਹ ਕੰਮ

Punjab

ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੰਡੂਰ ਸਾਹਿਬ ਦੇ ਪਿੰਡ ਕੰਗ ਵਿਚ ਇਕ ਪਰਿਵਾਰ ‘ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਲੜਕੀ ਨਾਲ ਵਿਆਹ ਕਰਵਾਉਣ ਵਾਲਾ ਲਾੜਾ ਘਰੋਂ ਭੱਜ ਗਿਆ ਅਤੇ ਵਿਆਹ ਦੀਆਂ ਤਿਆਰੀਆਂ ਲੜਕੀ ਦੇ ਘਰ ਕਰੀਆਂ ਕਰਵਾਈਆਂ ਹੀ ਰਹਿ ਗਈਆਂ। ਲੜਕੀ ਦੇ ਪਰਿਵਾਰ ਵੱਲੋਂ ਉਕਤ ਲੜਕੇ ਅਤੇ ਉਸਦੇ ਪਰਿਵਾਰ ਖਿਲਾਫ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਖਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੇ ਤਾਏ ਨੇ ਦੱਸਿਆ ਕਿ ਉਸਦੀ ਭਤੀਜੀ ਦਾ ਵਿਆਹ ਅੱਜ ਤਰਨਤਾਰਨ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਸੋਨੂੰ ਨਾਲ ਹੋਣਾ ਸੀ। ਲੜਕੇ ਦਾ ਪਰਿਵਾਰ ਕੱਲ੍ਹ ਸ਼ਗਨ ਲੈ ਕੇ ਆਇਆ ਸੀ ਅਤੇ ਸ਼ਗਨ ਪੂਰੀ ਰਸਮਾਂ ਨਾਲ ਨਿਭਾਇਆ ਗਿਆ। ਸੋਨੇ ਦੀ ਮੁੰਦਰੀ ਕੱਲ੍ਹ ਸ਼ਗਨ ਵਜੋਂ ਭੇਜੀ ਗਈ ਸੀ ਤੇ ਬਾਕੀ ਦਾਜ ਵੀ ਉਸ ਵੇਲੇ ਦਿੱਤਾ ਜਾਣਾ ਸੀ ਜਦੋਂ ਕੁੜੀ ਪਹਿਲੀ ਵਾਰੀ ਸਹੁਰੇ ਘਰ ਜਾਣੀ ਸੀ। ਉਸ ਨੇ ਦੱਸਿਆ ਕਿ ਲੜਕੀ ਦੀ ਇੱਕ ਸਾਲ ਪਹਿਲਾਂ ਮੰਗਣੀ ਹੋਈ ਸੀ ਅਤੇ ਲੜਕੀ ਦੇ ਮਾਤਾ-ਪਿਤਾ ਨਹੀਂ ਹਨ। ਇਹ ਵਿਆਹ ਉਸ ਨੇ ਹੀ ਕਰਨਾ ਸੀ।

ਵਿਆਹ ਦੀਆਂ ਤਿਆਰੀਆਂ ਵਿੱਚ ਦੇਰੀ ਕਰਨ ਲਈ ਬਿਚੋਲਨ ਨੂੰ ਫੋਨ ਆਇਆ, ਜਿਸ ਤੇ ਸ਼ੱਕ ਹੋਣ ਤੇ ਜਦੋਂ ਉਹ ਲੜਕੇ ਦੇ ਘਰ ਪਹੁੰਚੇ ਤਾਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ ਤਾਂ ਪਤਾ ਲੱਗਾ ਕਿ ਲਾੜਾ ਘਰੋਂ ਭੱਜ ਗਿਆ ਹੈ। .. ਇਸ ‘ਤੇ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਜਵਾਬ ਨਾ ਮਿਲਣ ਕਾਰਨ ਉਹ ਚੌਕੀ ਕੰਗ ਪੁੱਜੇ ਅਤੇ ਚੌਕੀ ਇੰਚਾਰਜ ਨੂੰ ਸਾਰੀ ਗੱਲ ਦੱਸੀ ਅਤੇ ਲੜਕੇ ਦੇ ਪਰਿਵਾਰ ‘ਤੇ ਕਾਰਵਾਈ ਕਰਨ ਲਈ ਸ਼ਿਕਾਇਤ ਦਰਜ ਕਰਵਾਈ, ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਸਬੰਧੀ ਸਥਾਨਕ ਐੱਸ.ਪੀ. ਦੇ ਸਾਹਮਣੇ ਪੇਸ਼ ਹੋਏ ਅਤੇ ਦਰਖਾਸਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੜਕੇ ਦੇ ਪਰਿਵਾਰ ਵਾਲਿਆਂ ਨੇ ਜਾਣਬੁੱਝ ਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ, ਉਨ੍ਹਾਂ ਨੇ ਉੱਚ ਪੁਲਸ ਅਧਿਕਾਰੀਆਂ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ।

ਲਾੜੇ ਦੇ ਪਰਿਵਾਰ ਨੇ ਕੈਮਰੇ ਸਾਹਮਣੇ ਆਉਣ ਤੋਂ ਕੀਤਾ ਇਨਕਾਰ

ਇਸ ਸਬੰਧੀ ਜਦੋਂ ਲਾੜੇ ਦੇ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਟਾਲ-ਮਟੋਲ ਕਰਦੇ ਰਹੇ। ਦੂਜੇ ਪਾਸੇ ਇਸ ਸਬੰਧੀ ਜਦੋਂ ਚੌਕੀ ਕੰਗ ਦੇ ਏ.ਐਸ.ਆਈ. ਲਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਸਵੇਰੇ ਲੜਕੀ ਦੇ ਪਰਿਵਾਰਕ ਮੈਂਬਰ ਉਨ੍ਹਾਂ ਕੋਲ ਆਏ ਸਨ ਅਤੇ ਉਨ੍ਹਾਂ ਨੇ ਸਟਾਫ਼ ਭੇਜਣ ਦੀ ਗੱਲ ਕੀਤੀ ਸੀ ਪਰ ਬਾਅਦ ਵਿਚ ਉਹ ਨਹੀਂ ਆਏ, ਜੇਕਰ ਉਨ੍ਹਾਂ ਨੂੰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਜੋ ਵੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।

Leave a Reply

Your email address will not be published. Required fields are marked *