ਪਿਛਲੇ ਕੁਝ ਦਿਨਾਂ ਤੋਂ, ਇਨਫਰਾਰੈੱਡ ਬਲਬ ਮਾਰਕੀਟ ਵਿੱਚ ਬਹੁਤ ਮਸ਼ਹੂਰ ਹੋ ਰਹੇ ਹਨ, ਅਸਲ ਦੇ ਵਿੱਚ, ਇਨ੍ਹਾਂ ਬਲਬਾਂ ਦੀ ਵਰਤੋਂ ਮੁੱਖ ਤੌਰ ‘ਤੇ ਰੋਸ਼ਨੀ ਲਈ ਨਹੀਂ ਕੀਤੀ ਜਾਂਦੀ। ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਕਿ ਜੇਕਰ ਇਨ੍ਹਾਂ ਬਲਬਾਂ ਦੀ ਵਰਤੋਂ ਰੋਸ਼ਨੀ ਲਈ ਨਹੀਂ ਹੁੰਦੀ ਤਾਂ ਇਨ੍ਹਾਂ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ।
ਇਸ ਲਈ ਤੁਹਾਡੀ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਆਮ ਬਲਬ ਨਹੀਂ ਹੈ, ਸਗੋਂ ਇਹ ਖਾਸ ਤੌਰ ‘ਤੇ ਸਰਦੀਆਂ ਦੇ ਮੌਸਮ ਲਈ ਬਣਾਇਆ ਗਿਆ ਹੈ ਅਤੇ ਇਸ ਦੀ ਵਰਤੋਂ ਨੂੰ ਜਾਣ ਕੇ ਸ਼ਾਇਦ ਤੁਹਾਡਾ ਸਿਰ ਵੀ ਚਕਰਾ ਜਾਵੇਗਾ।
ਕਿਉਂ ਹੁੰਦੀ ਹੈ ਇਸ ਬਲਬ ਦੀ ਵਰਤੋਂ ਕੀ ਹੈ ਇਸ ਦੀ ਖਾਸੀਅਤ
ਜਿਸ ਇਨਫਰਾਰੈੱਡ ਬਲਬ ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਕੋਈ ਆਮ ਬਲਬ ਨਹੀਂ ਹੈ, ਇਸ ਨੂੰ ਹੀਟਿੰਗ ਬਲਬ ਵੀ ਕਿਹਾ ਜਾਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਹ ਬਲਬ ਬਹੁਤ ਜ਼ਿਆਦਾ ਗਰਮੀ ਪੈਦਾ ਕਰਦਾ ਹੈ।
ਇਹ ਬਲਬ ਸਰਦੀਆਂ ਦੇ ਮੌਸਮ ਲਈ ਵਰਤਿਆ ਜਾਂਦਾ ਹੈ ਅਤੇ ਜੇਕਰ ਤੁਸੀਂ ਇਨ੍ਹਾਂ ਬਲਬਾਂ ਦੀ ਵਰਤੋਂ ਘਰ ਵਿੱਚ ਕਰਦੇ ਹੋ, ਤਾਂ ਸਪੱਸ਼ਟ ਹੈ ਕਿ ਇਹ ਤੁਹਾਡੇ ਘਰ ਨੂੰ ਗਰਮ ਰੱਖਣ ਦਾ ਕੰਮ ਕਰਦੇ ਹਨ। ਇਨਫਰਾਰੈੱਡ ਬਲਬ ਇੱਕ ਆਮ ਬਲਬ ਨਾਲੋਂ ਜ਼ਿਆਦਾ ਗਰਮੀ ਪੈਦਾ ਕਰਦਾ ਹੈ ਅਤੇ ਇਸ ਕਾਰਨ ਹੀ ਘਰ ਨੂੰ ਗਰਮ ਰੱਖਣ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ।
ਜਿੱਥੇ ਇੱਕ ਆਮ ਬਲਬ ਦੀ ਕੀਮਤ 100 ਰੁਪਏ ਤੋਂ ਲੈ ਕੇ 300 ਤੱਕ ਹੁੰਦੀ ਹੈ, ਪਰ ਇਸ ਬਲਬ ਦੀ ਕੀਮਤ 380 ਰੁਪਏ ਹੈ ਅਤੇ ਗਾਹਕ ਇਸ ਨੂੰ ਐਮਾਜ਼ਾਨ ਤੋਂ ਖਰੀਦ ਸਕਦੇ ਹਨ। ਇਹ ਬਲਬ ਦਿੱਖ ਵਿੱਚ ਸਾਧਾਰਨ ਬਲਬ ਨਾਲੋਂ ਬਹੁਤ ਵੱਖਰਾ ਹੈ ਅਤੇ ਇਸਦਾ ਰੰਗ ਵੀ ਲਾਲ ਰਹਿੰਦਾ ਹੈ, ਇਹ ਰੋਸ਼ਨੀ ਤਾਂ ਪੈਦਾ ਕਰਦਾ ਹੈ ਪਰ ਇਹ ਆਮ ਬਲਬ ਦੀ ਤੁਲਨਾ ਵਿਚ ਘੱਟ ਹੁੰਦੀ ਹੈ ਅਤੇ ਇਹ ਬਲਬ ਸਭ ਤੋਂ ਵੱਧ ਗਰਮੀ ਪੈਦਾ ਕਰਦਾ ਹੈ।