ਰਾਤ ਸਮੇਂ ਦੋ ਸਕੇ ਪੰਜਾਬੀ ਭਰਾਵਾਂ ਨੂੰ ਕਾਰ ਚੁੱਕਣ ਬਹਾਨੇ ਬੁਲਾਇਆ ਅਤੇ ਕਰ ਦਿੱਤੀ ਵਾਰਦਾਤ

Punjab

ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ ਹਰਿਆਣਾ ਦੇ ਰੋਹਤਕ ਵਿੱਚ ਕ ਤ ਲ ਕਰ ਦਿੱਤਾ ਗਿਆ ਹੈ। ਕ ਤ ਲ ਤੋਂ ਬਾਅਦ ਦੋਵਾਂ ਦੇ ਮ੍ਰਿਤਕ ਸਰੀਰ ਸਿੰਘਪੁਰਾ ਨੇੜੇ ਰੇਲਵੇ ਟਰੈਕ ਉਤੇ ਸੁੱਟ ਦਿੱਤੇ ਤਾਂ ਜੋ ਇਹ ਘਟਨਾ ਆਤਮ ਹੱ ਤਿ ਆ ਵਰਗੀ ਲੱਗੇ। ਇਸ ਦੇ ਨਾਲ ਹੀ ਟ੍ਰੈਕ ਉਤੇ ਲਾ ਸ਼ਾਂ ਪਈਆਂ ਹੋਣ ਕਾਰਨ ਟ੍ਰੇਨ ਵੀ ਉਨ੍ਹਾਂ ਦੇ ਉਪਰ ਦੀ ਲੰ ਘ ਗਈ। ਇਨ੍ਹਾਂ ਮ੍ਰਿਤਕਾਂ ਦੀ ਪਛਾਣ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸੁਖਵਿੰਦਰ ਅਤੇ ਸਤਿੰਦਰ ਦੇ ਰੂਪ ਵਜੋਂ ਹੋਈ ਹੈ, ਇਹ ਦੋਵੇਂ ਸਕੇ ਭਰਾ ਸਨ। ਉਹ ਹਾਈਡਰਾ (Hydra) ਮਸ਼ੀਨ ਆਪਰੇਟਰ ਵਜੋਂ ਕੰਮ ਕਰਦੇ ਸਨ। ਦੋਵੇਂ ਭਰਾ ਰੋਹਤਕ ਦੇ ਸ਼ਿਆਮ ਲਾਲ ਬਾਜ਼ਾਰ ਵਿਚ ਰਹਿੰਦੇ ਸਨ।

ਇਸ ਸਬੰਧੀ ਮ੍ਰਿਤਕਾਂ ਦੇ ਪਿਤਾ ਗਿਰਧਾਰੀ ਲਾਲ ਨੇ ਪੁਲਿਸ ਨੂੰ ਦੱਸਿਆ ਕਿ ਰਾਤ ਨੂੰ ਉਸ ਦੇ ਪੁੱਤਰਾਂ ਨੂੰ ਫੋਨ ਆਇਆ ਸੀ। ਸਾਹਮਣੇ ਵਾਲੇ ਨੇ ਫੋਨ ਤੇ ਕਿਹਾ ਕਿ ਉਸ ਦੀ ਕਾਰ ਪਲਟ ਗਈ ਹੈ, ਉਸ ਨੂੰ ਚੁੱਕਣਾ ਹੈ। ਜਿਸ ਤੋਂ ਬਾਅਦ ਦੋਵੇਂ ਭਰਾ ਹਾਈਡਰਾ (Hydra) ਮਸ਼ੀਨ ਲੈ ਕੇ ਚਲੇ ਗਏ। ਰਾਤ ਨੂੰ ਦੋਵੇਂ ਵਾਪਸ ਨਹੀਂ ਆਏ ਤਾਂ ਇਸੇ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਦੋਵਾਂ ਭਰਾਵਾਂ ਦਾ ਕ ਤ ਲ ਕਰਕੇ ਲਾਸ਼ਾਂ ਰੇਲਵੇ ਟਰੈਕ ਉਤੇ ਸੁੱਟ ਦਿੱਤੀਆਂ। ਰਾਤ ਭਰ ਜਦੋਂ ਦੋਵੇਂ ਭਰਾ ਘਰ ਨਾ ਆਏ ਤਾਂ ਪਰਿਵਾਰਕ ਮੈਂਬਰਾਂ ਨੂੰ ਵੀ ਚਿੰਤਾ ਹੋ ਗਈ। ਇਸ ਲਈ ਪਰਿਵਾਰਕ ਮੈਂਬਰਾਂ ਨੇ ਵੀ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।

ਦੋਵੇਂ ਭਰਾਵਾਂ ਨੂੰ ਖਿੱਚ ਕੇ ਲਿਜਾਇਆ ਗਿਆ ਅਤੇ ਉਨ੍ਹਾਂ ਦੇ ਮ੍ਰਿਤਕ ਸਰੀਰ ਸਿੰਘਪੁਰਾ ਇਲਾਕੇ ਵਿਚ ਰੇਲਵੇ ਫਲਾਈਓਵਰ ਦੇ ਹੇਠਾਂ ਪਟੜੀ ਤੇ ਮਿਲੇ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਵਾਂ ਦਾ ਕ ਤ ਲ ਕਰਕੇ ਇੱਥੇ ਸੁੱਟ ਦਿੱਤਾ ਗਿਆ ਸੀ। ਜਿਸ ਦੇ ਸਬੂਤ ਆਸ-ਪਾਸ ਵੀ ਸਾਫ ਦਿਖਾਈ ਦੇ ਰਹੇ ਹਨ। ਘਟਨਾ ਸਥਾਨ ਦੇ ਆਲੇ-ਦੁਆਲੇ ਘਸੀਟਣ ਦੇ ਨਿਸ਼ਾਨ ਹਨ। ਲਾ ਸ਼ਾਂ ਨੂੰ ਵੀ ਇਸ ਤਰ੍ਹਾਂ ਪਟੜੀ ਤੇ ਪਾ ਦਿੱਤਾ ਗਿਆ ਹੈ ਕਿ ਟਰੇਨ ਉਨ੍ਹਾਂ ਦੇ ਸਿਰ ਤੋਂ ਦੀ ਲੰਘੀ ਹੈ।

ਘਟਨਾ ਵਾਲੀ ਥਾਂ ਉਤੇ ਦੂਰ-ਦੂਰ ਤੱਕ ਬਲੱਡ ਪਿਆ ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਕੀ ਹੋਇਆ ਹੋਵੇਗਾ। ਪੁਲਿਸ ਦੀ ਮੁਢਲੀ ਜਾਂਚ ਤੋਂ ਜਾਪਦਾ ਹੈ ਕਿ ਉਨ੍ਹਾਂ ਦਾ ਪਹਿਲਾਂ ਕ ਤ ਲ ਕੀਤਾ ਗਿਆ ਹੈ। ਬਾਅਦ ਵਿਚ ਉਨ੍ਹਾਂ ਦੀਆਂ ਲਾ ਸ਼ਾਂ ਨੂੰ ਖੁ ਦ ਕੁ ਸ਼ੀ ਦਿਖਾਉਣ ਲਈ ਰੇਲਵੇ ਲਾਈਨ ਉਤੇ ਸੁੱਟ ਦਿੱਤਾ ਜਾਂਦਾ ਹੈ। ਫਿਲਹਾਲ ਪੁਲਸ ਜਾਂਚ ਵਿਚ ਲੱਗ ਗਈ ਹੈ। ਜਾਂਚ ਤੋਂ ਬਾਅਦ ਹੀ ਮਾਮਲਾ ਸਪੱਸ਼ਟ ਹੋ ਸਕੇਗਾ।

Leave a Reply

Your email address will not be published. Required fields are marked *