ਪੰਜਾਬ Punjab ਦੇ ਮੋਹਾਲੀ ਵਿਚ ਇੱਕ ਪਰਿਵਾਰ ਦੇ ਤਿੰਨ ਜੀਆਂ ਨੇ ਜ਼ਹਿਰੀਲੀ ਚੀਜ ਨਿਗਲ ਕੇ ਖੁ ਦ ਕੁ ਸ਼ੀ ਕਰ ਲਈ ਹੈ। ਪੁਲਿਸ ਦੀ ਮੁੱਢਲੀ ਜਾਂਚ ਦੇ ਅਨੁਸਾਰ ਪਰਿਵਾਰ ਦੀ ਮੌ ਤ ਘਰੇਲੂ ਝਗੜੇ ਤੋਂ ਪ੍ਰੇਸ਼ਾਨ ਹੋਣ ਦੇ ਕਾਰਨ ਹੋਈ ਹੈ। ਇਨ੍ਹਾਂ ਮ੍ਰਿਤਕਾਂ ਦੀ ਪਛਾਣ ਸੇਵਾਮੁਕਤ ਐਸਡੀਓ ਸੁਰਿੰਦਰ ਸ਼ਰਮਾ ਉਮਰ 55 ਸਾਲ ਉਨ੍ਹਾਂ ਦੀ ਪਤਨੀ ਅੰਜਨਾ ਸ਼ਰਮਾ ਉਮਰ 50 ਸਾਲ ਅਤੇ ਪੁੱਤਰ ਪੁਲਕਿਤ ਸ਼ਰਮਾ ਉਮਰ 25 ਸਾਲ ਦੇ ਰੂਪ ਵਜੋਂ ਹੋਈ ਹੈ। ਸੁਰਿੰਦਰ ਸ਼ਰਮਾ ਹਰਿਆਣਾ ਬਿਜਲੀ ਬੋਰਡ ਤੋਂ ਐਸਡੀਓ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਅੱਜ ਕੱਲ੍ਹ ਉਹ ਕੈਮੀਕਲ ਦਾ ਕਾਰੋਬਾਰ ਕਰ ਰਹੇ ਸਨ। ਉਨ੍ਹਾਂ ਦਾ ਪੁੱਤਰ ਪੁਲਕਿਤ ਵੀ ਪ੍ਰਾਈਵੇਟ ਨੌਕਰੀ ਕਰਦਾ ਸੀ।
ਇਸ ਮਾਮਲੇ ਸਬੰਧੀ ਸਥਾਨਕ ਥਾਣੇ ਦੇ ਐਸਐਚਓ ਮਨਦੀਪ ਸਿੰਘ ਨੇ ਦੱਸਿਆ ਕਿ ਸੁਰਿੰਦਰ ਸ਼ਰਮਾ ਦਾ ਪੋਸਟ ਮਾਰਟਮ ਸ਼ਨੀਵਾਰ ਨੂੰ ਕੀਤਾ ਗਿਆ ਹੈ, ਪਰ ਉਸ ਦੀ ਪਤਨੀ ਅਤੇ ਪੁੱਤਰ ਦਾ ਪੋਸਟ ਮਾਰਟਮ ਐਤਵਾਰ ਨੂੰ ਕੀਤਾ ਜਾਣਾ ਹੈ। ਤਿੰਨੇ ਲਾ ਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾਇਆ ਗਿਆ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੁਰਿੰਦਰ ਸ਼ਰਮਾ ਨੇ ਸ਼ੁੱਕਰਵਾਰ ਸਵੇਰੇ ਕੋਈ ਜ਼ਹਿ ਰੀਲਾ ਕੈਮੀਕਲ ਖਾ ਲਿਆ। ਇਸ ਤੋਂ ਬਾਅਦ ਮਾਂ-ਪੁੱਤਰ ਉਸ ਨੂੰ ਇਲਾਜ ਦੇ ਲਈ ਹਸਪਤਾਲ ਲੈ ਗਏ, ਪਰ ਉਥੇ ਡਾਕਟਰੀ ਜਾਂਚ ਹੋਣ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸ਼ਾਮ ਨੂੰ ਮਾਂ ਅਤੇ ਪੁੱਤਰ ਨੇ ਵੀ ਉਕਤ ਕੈਮੀਕਲ ਖਾ ਕੇ ਆਪਣੀ ਜਿੰਦਗੀ ਨੂੰ ਖ਼ਤਮ ਕਰ ਲਿਆ।
ਘਟਨਾ ਸਥਾਨ ਤੋਂ ਪੁਲਿਸ ਨੂੰ ਇਕ ਸੁ ਸਾ ਈ ਡ ਨੋਟ ਬਰਾਮਦ ਹੋਇਆ ਹੈ। ਇਸ ਵਿੱਚ ਸੁਰਿੰਦਰ ਸ਼ਰਮਾ ਨੇ ਲਿਖਿਆ ਹੈ ਕਿ ਉਸ ਦਾ ਸਹੁਰਾ, ਸੱਸ, ਦੋ ਸਾਲੀਆਂ ਅਤੇ ਹੋਰ ਉਸ ਨੂੰ ਕੁੱਟਮਾਰ ਕਰਨ ਸਮੇਤ ਧਮਕੀਆਂ ਦਿੰਦੇ ਸਨ। ਇਸ ਤੋਂ ਤੰਗ ਆ ਕੇ ਉਸ ਨੇ ਖੁ ਦ ਕੁ ਸ਼ੀ ਕਰ ਲਈ। ਪੁਲੀਸ ਨੇ ਖੁ ਦ ਕੁ ਸ਼ੀ ਨੋਟ ਅਤੇ ਸੈਕਟਰ-48 ਦੇ ਰਹਿਣ ਵਾਲੇ ਰਮੇਸ਼ ਕੁਮਾਰ ਸ਼ਰਮਾ ਦੇ ਬਿਆਨਾਂ ਉਤੇ ਕੇਸ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਸਹੁਰਾ ਮੇਹਰ ਚੰਦ, ਸੱਸ ਸ਼ਾਂਤੀ ਦੇਵੀ, ਧੀਆਂ ਰੇਖਾ ਅਤੇ ਅੰਜੂ ਅਤੇ ਦੀਪਕ ਨਾਮ ਦੇ ਰੂਪ ਵਜੋਂ ਹੋਈ ਹੈ।
ਰਿਸ਼ਤੇਦਾਰ ਸੁਰਿੰਦਰ ਸ਼ਰਮਾ ਦੀ ਖੁ ਦ ਕੁ ਸ਼ੀ ਤੋਂ ਬਾਅਦ ਘਰ ਪਹੁੰਚੇ ਅਤੇ ਫਿਰ ਸ਼ਾਮ ਨੂੰ ਮਾਂ ਅਤੇ ਪੁੱਤ ਵੱਲੋਂ ਖੁ ਦ ਕੁ ਸ਼ੀ ਕਰਨ ਤੋਂ ਬਾਅਦ ਕਿਸੇ ਰਿਸ਼ਤੇਦਾਰ ਨੇ ਪੁਲਸ ਕੰਟਰੋਲ ਰੂਮ ਉਤੇ ਇਸ ਘਟਨਾ ਦੀ ਸੂਚਨਾ ਦਿੱਤੀ। ਇਸ ਪਰਿਵਾਰ ਦੇ ਵਿੱਚ ਸਿਰਫ਼ ਤਿੰਨ ਲੋਕ ਹੀ ਸਨ। ਐਸਐਚਓ ਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਮਾਂ ਅਤੇ ਪੁੱਤਰ ਦਾ ਪੋਸਟ ਮਾਰਟਮ ਕੀਤਾ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਤਿੰਨਾਂ ਦਾ ਅੰਤਿਮ ਸੰਸ ਕਾਰ ਇੱਕੋ ਸਮੇਂ ਤੇ ਕੀਤਾ ਜਾਵੇਗਾ।