ਵੀਡੀਓ ਬਣਾ ਕੇ ਪ੍ਰੇਮੀ ਅਤੇ ਉਸ ਦੀ ਪਤਨੀ ਨੇ ਖੇਡੀ, ਸ਼ਰਮਨਾਕ ਖੇਡ, ਪ੍ਰੇਮਿਕਾ ਨੇ ਕਰ ਲਿਆ ਇਹ ਕੰਮ

Punjab

ਪੰਜਾਬ ਸੂਬੇ ਦੇ ਖੰਨਾ ਜ਼ਿਲ੍ਹੇ ਦੇ ਨੇੜਲੇ ਪਿੰਡ ਜਲਾਜਾਨ ਵਿੱਚ ਦੋ ਜਵਾਕਾਂ ਦੀ ਮਾਂ ਨੇ ਆਪਣੇ ਪ੍ਰੇਮੀ ਅਤੇ ਉਸ ਦੀ ਘਰਵਾਲੀ ਤੋਂ ਪ੍ਰੇਸ਼ਾਨ ਹੋ ਕੇ ਨਹਿਰ ਵਿੱਚ ਛਾਲ ਮਾਰੀ ਅਤੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੀੜਤ ਔਰਤ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਉਸ ਦਾ ਪ੍ਰੇਮੀ ਆਪਣੀ ਪਤਨੀ ਨਾਲ ਮਿਲ ਕੇ ਬਲੈਕਮੇਲ ਕਰ ਰਿਹਾ ਸੀ। ਇਸ ਵੀਡੀਓ ਨੂੰ ਪ੍ਰੇਮੀ ਦੀ ਪਤਨੀ ਵਲੋਂ ਸ਼ੇਅਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮਹਿਲਾ ਨੇ ਇਹ ਗਲਤ ਕਦਮ ਚੁੱਕਿਆ। ਪੁਲਸ ਨੇ ਪ੍ਰੇਮੀ ਅਤੇ ਉਸ ਦੀ ਪਤਨੀ ਖਿਲਾਫ ਮਾਮਲੇ ਨੂੰ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਘਟਨਾ ਦੇ ਸਬੰਧ ਵਿਚ ਮ੍ਰਿਤਕ ਨਵਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਵਜੀਤ ਕੌਰ 23 ਦਸੰਬਰ ਨੂੰ ਘਰ ਤੋਂ ਚਲੀ ਗਈ ਸੀ ਪਰ ਨਵਜੀਤ ਕੌਰ ਦੇ ਸਹੁਰਿਆਂ ਨੇ 24 ਘੰਟੇ ਤੱਕ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ। ਉਨ੍ਹਾਂ ਨੇ 24 ਦਸੰਬਰ ਨੂੰ ਦੱਸਿਆ ਤਾਂ ਇਸ ਤੋਂ ਬਾਅਦ ਉਸ ਦੀ ਲਾ-ਸ ਕਿਲਾ ਹਕੀਮ ਨਹਿਰ ਵਿੱਚੋਂ ਮਿਲੀ। ਉਨ੍ਹਾਂ ਨੇ ਆਪਣਾ ਰੋਸ ਜ਼ਾਹਰ ਕਰਦਿਆਂ ਹੋਇਆਂ ਕਿਹਾ ਕਿ ਜੇਕਰ ਨਵਜੀਤ ਕੌਰ ਦੇ ਸਹੁਰਿਆਂ ਨੇ ਉਨ੍ਹਾਂ ਨੂੰ ਸਮੇਂ ਸਿਰ ਸੂਚਨਾ ਦਿੱਤੀ ਹੁੰਦੀ ਤਾਂ ਸ਼ਾਇਦ ਉਸ ਦੀ ਜਾਨ ਬਚਾਈ ਜਾ ਸਕਦੀ ਸੀ। ਉਨ੍ਹਾਂ ਨੇ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।

ਇਸ ਮਾਮਲੇ ਦੇ ਸਬੰਧ ਵਿੱਚ ਡੀ.ਐਸ.ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਨਵਜੀਤ ਕੌਰ ਦੇ ਪਿੰਡ ਦੇ ਹਰਜਿੰਦਰ ਸਿੰਘ ਨਾਲ ਸਬੰਧ ਸਨ। ਇਸ ਬਾਰੇ ਹਰਜਿੰਦਰ ਸਿੰਘ ਦੀ ਘਰਵਾਲੀ ਹਰਦੀਪ ਕੌਰ ਨੂੰ ਵੀ ਪਤਾ ਸੀ। ਹਰਜਿੰਦਰ ਸਿੰਘ ਅਤੇ ਉਸ ਦੀ ਪਤਨੀ ਹਰਦੀਪ ਕੌਰ ਨਵਜੀਤ ਕੌਰ ਨੂੰ ਉਸ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਬਲੈਕਮੇਲ ਕਰਦੇ ਸਨ, ਜਿਸ ਤੋਂ ਦੁਖੀ ਹੋ ਕੇ ਨਵਜੀਤ ਕੌਰ ਨੇ ਖੁ-ਦ-ਕੁ-ਸ਼ੀ ਕਰ ਲਈ। ਪੁਲਸ ਨੇ ਦੋਵਾਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *