ਰਾਜਧਾਨੀ ਦਿੱਲੀ ਦੇ ਸੁਲਤਾਨ ਪੁਰੀ ਏਰੀਏ ਵਿਚ ਇਕ ਤੇਜ਼ ਸਪੀਡ ਕਾਰ ਨੇ ਸੜਕ ਤੇ ਸਕੂਟਰੀ ਸਵਾਰ ਲੜਕੀ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਤੋਂ ਬਾਅਦ ਕਾਰ ਸਵਾਰ 5 ਨੌਜਵਾਨ ਲੜਕੀ ਨੂੰ ਚਾਰ ਕਿਲੋਮੀਟਰ ਅੱਗੇ ਤੱਕ ਘਸੀਟਦੇ ਲੈ ਗਏ। ਇਸ ਕਾਰਨ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਹਾਦਸੇ ਤੋਂ ਬਾਅਦ ਲੜਕੀ ਦੀ ਮੌਕੇ ਤੇ ਹੀ ਮੌ-ਤ ਹੋ ਗਈ। ਇਹ ਘਟਨਾ 1 ਜਨਵਰੀ ਦੀ ਰਾਤ ਨੂੰ ਹੋਈ ਹੈ। ਲੜਕੀ ਦਾ ਨਾਮ ਅੰਜਲੀ ਅਤੇ ਉਮਰ 20 ਸਾਲ ਦੱਸੀ ਜਾ ਰਹੀ ਹੈ। ਪੁਲਸ ਵਲੋਂ ਇਸ ਮਾਮਲੇ ਨਾਲ ਸਬੰਧਤ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਇਸ ਮਾਮਲੇ ਵਿਚ ਇਰਾਦਾ ਕ-ਤ-ਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦਿੱਲੀ ਪੁਲਸ ਦੇ ਡੀਸੀਪੀ ਹਰਿੰਦਰ ਸਿੰਘ ਨੇ ਦੱਸਿਆ ਹੈ ਕਿ ਇਹ ਘਟਨਾ ਸੁਲਤਾਨਪੁਰੀ ਥਾਣੇ ਦੇ ਕਾਂਝਵਾਲਾ ਇਲਾਕੇ ਦੀ ਹੈ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰੀ ਵਿਖੇ ਸਕੂਟਰੀ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ ਸੀ। ਮੌਕੇ ਉਤੇ ਸਕੂਟਰੀ ਰਾਹੀਂ ਪੀੜਤ ਦੀ ਪਛਾਣ ਕੀਤੀ ਗਈ। ਪੁਲੀਸ ਨੇ ਦੋਸ਼ੀ ਦੀ ਪਛਾਣ ਕਾਰ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਕੀਤੀ। ਇਸ ਤੋਂ ਬਾਅਦ ਮਾਮਲੇ ਦੇ ਸਾਰੇ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਕਾਰ ਨਾਲ ਕੋਈ ਲਟਕਦਾ ਜਾ ਰਿਹਾ ਹੈ। ਜਦੋਂ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ। ਪੁਲੀਸ ਇਨ੍ਹਾਂ ਦੋਸ਼ੀਆਂ ਦਾ ਮੈਡੀਕਲ ਕਰਵਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਇਸ ਗੱਲ ਦੀ ਵੀ ਜਾਂਚ ਕਰੇਗੀ ਕਿ ਕਾਰ ਚਲਾਉਂਦੇ ਸਮੇਂ ਸਾਰੇ ਨੌਜਵਾਨਾਂ ਦੀ ਸ਼ਰਾਬ ਪੀਤੀ ਹੋਈ ਸੀ ਜਾਂ ਨਹੀਂ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਸਕੂਟਰੀ ਕਾਰ ਦੇ ਹੇਠਾਂ ਫਸ ਗਈ। ਇਸ ਦੇ ਬਾਵਜੂਦ ਕਾਰ ਵਿਚ ਸਵਾਰ ਨੌਜਵਾਨ ਉਸ ਨੂੰ ਘੜੀਸ ਕੇ ਕਾਫੀ ਦੂਰ ਤੱਕ ਲੈ ਗਏ। ਘਸੀਟਣ ਕਾਰਨ ਲੜਕੀ ਦਾ ਸਰੀਰ ਬੁਰੀ ਤਰ੍ਹਾਂ ਕੁਚਲਿਆ ਗਿਆ। ਉਸ ਦੇ ਕੱਪੜੇ ਵੀ ਫਟ ਗਏ ਸਨ। ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਉਸ ਨੇ ਮੌਕੇ ਉਤੇ ਹੀ ਦਮ ਤੋੜ ਦਿੱਤਾ।