ਜਿਲ੍ਹਾ ਨਰਸਿੰਘਪੁਰ (ਮੱਧ ਪ੍ਰਦੇਸ਼) ਵਿੱਚ ਪਤੀ ਨੇ ਪਤਨੀ ਦਾ ਕ-ਤ-ਲ ਕਰ ਦਿੱਤਾ। ਉਸ ਨੇ ਪੁਲਿਸ ਨੂੰ ਦੱਸਿਆ ਕਿ ਹਾਦਸੇ ਵਿਚ ਪਤਨੀ ਦੀ ਮੌ-ਤ ਹੋ ਗਈ ਹੈ। ਪੁਲਿਸ ਨੂੰ ਸ਼ੱਕ ਹੋਇਆ ਤਾਂ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਕ-ਤ-ਲ ਦਾ ਮਾਮਲਾ ਸਾਹਮਣੇ ਆਇਆ। ਦੋਸ਼ੀ ਨੇ ਦੱਸਿਆ ਕਿ ਉਸ ਨੇ ਖੁਦ ਆਪਣੀ ਪਤਨੀ ਮਾਰ ਦਿੱਤਾ ਤਾ ਹੈ। ਮੇਰੀ ਪਤਨੀ ਅਤੇ ਸਹੁਰੇ ਪਰਿਵਾਰ ਨੇ ਮੇਰੇ ਖਿਲਾਫ ਦਾਜ ਦਾ ਮਾਮਲਾ ਦਰਜ ਕਰਵਾਇਆ ਸੀ। ਮੈਨੂੰ ਜੇਲ੍ਹ ਜਾਣਾ ਪਿਆ ਸੀ। ਉਸ ਦਾ ਬਦਲਾ ਲੈਣ ਲਈ ਪਤਨੀ ਦਾ ਕ-ਤ-ਲ ਕਰ ਦਿੱਤਾ ਹੈ। ਅਸਲ ਵਿਚ ਇਹ ਮਾਮਲਾ ਨਰਸਿੰਘਪੁਰ ਜ਼ਿਲ੍ਹੇ ਦੇ ਕਰੇਲੀ ਥਾਣੇ ਦਾ ਹੈ।
ਬੀਤੀ 5 ਜਨਵਰੀ ਨੂੰ ਸ਼ੈਲੇਂਦਰ ਸ਼ਰਮਾ ਆਪਣੀ ਪਤਨੀ ਦੀਪਾ ਬਰਮਨ ਉਮਰ 27 ਸਾਲ ਨੂੰ ਰਾਤ ਦਾ ਖਾਣਾ ਖਵਾਉਣ ਲਈ ਹੋਟਲ ਵਿਚ ਲੈ ਗਿਆ। ਰਾਤ ਦਾ ਖਾਣਾ ਖਾਣ ਤੋਂ ਬਾਅਦ ਦੋਵੇਂ ਮੋਟਰਸਾਈਕਲ ਉਤੇ ਘਰ ਨੂੰ ਆ ਰਹੇ ਸਨ ਕਿ ਨੈਸ਼ਨਲ ਹਾਈਵੇਅ 44 ਉਤੇ ਰੇਲਵੇ ਪੁਲ ਉਤੇ ਵਾਹਨ ਰੋਕ ਕੇ ਸ਼ੈਲੇਂਦਰ ਨੇ ਆਪਣੀ ਪਤਨੀ ਦੀਪਾ ਨੂੰ ਹੇਠਾਂ ਉਤਾਰ ਦਿੱਤਾ। ਦੀਪਾ ਦੇ ਕੁਝ ਸਮਝਣ ਤੋਂ ਪਹਿਲਾਂ ਹੀ ਪਤੀ ਨੇ ਦੀਪਾ ਨੂੰ ਪੁਲ ਤੋਂ ਥੱਲ੍ਹੇ ਸੁੱਟ ਦਿੱਤਾ। ਸ਼ੈਲੇਂਦਰ ਨੇ ਦੇਖਿਆ ਕਿ 50 ਫੁੱਟ ਦੀ ਉਪਰ ਤੋਂ ਡਿੱਗਣ ਤੋਂ ਬਾਅਦ ਵੀ ਦੀਪਾ ਜ਼ਿੰਦਾ ਸੀ, ਇਸ ਲਈ ਉਹ ਪੁਲ ਤੋਂ ਉਤਰ ਕੇ ਆਪਣੀ ਪਤਨੀ ਦੇ ਕੋਲ ਹੇਠਾਂ ਆ ਗਿਆ ਅਤੇ ਦਰਦ ਨਾਲ ਕੁਰਲਾਉਂਦੀ ਪਤਨੀ ਨੂੰ ਪੱਥਰ ਨਾਲ ਮਾਰ ਦਿੱਤਾ।
ਪਤਨੀ ਦੀ ਹੱ-ਤਿ-ਆ ਕਰਨ ਤੋਂ ਬਾਅਦ ਦੋਸ਼ੀ ਪਤੀ ਨੇ ਪੁਲਿਸ ਨਾਲ ਸੰਪਰਕ ਕੀਤਾ। ਹੱ-ਤਿ-ਆ ਨੂੰ ਹਾਦਸਾ ਦਰਸਾਉਣ ਲਈ ਸ਼ੈਲੇਂਦਰ ਨੇ ਪੁਲਿਸ ਨੂੰ ਫੋਨ ਕੀਤਾ ਅਤੇ ਕਿਹਾ ਪਤਨੀ ਦੀ ਪੁਲ ਤੋਂ ਡਿੱਗਣ ਕਰਕੇ ਮੌ-ਤ ਹੋ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਕਰੇਲੀ ਥਾਣਾ ਇੰਚਾਰਜ ਅਖਿਲੇਸ਼ ਮਿਸ਼ਰਾ ਘਟਨਾ ਵਾਲੀ ਥਾਂ ਪਹੁੰਚ ਗਏ। ਪੁਲਿਸ ਨੂੰ ਇਹ ਸਮਝਣ ਵਿਚ ਦੇਰ ਨਹੀਂ ਲੱਗੀ ਕਿ ਇਹ ਹਾਦਸਾ ਨਹੀਂ ਸਗੋਂ ਕ-ਤ-ਲ ਹੈ। ਪੁਲਿਸ ਵਲੋਂ ਤੁਰੰਤ ਪਤੀ ਸ਼ੈਲੇਂਦਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਇਸ ਦੇ ਨਾਲ ਹੀ ਮ੍ਰਿਤਕ ਸਰੀਰ ਨੂੰ ਪੁਲ ਦੇ ਹੇਠਾਂ ਤੋਂ ਚੁੱਕ ਕੇ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ ਗਿਆ।
ਕਰੈਲੀ ਥਾਣਾ ਇੰਚਾਰਜ ਅਖਿਲੇਸ਼ ਮਿਸ਼ਰਾ ਦੇ ਦੱਸਣ ਮੁਤਾਬਕ ਕਰੇਲੀ ਦੇ ਸੁਭਾਸ਼ ਵਾਰਡ ਦੇ ਰਹਿਣ ਵਾਲੇ ਸ਼ੈਲੇਂਦਰ ਸ਼ਰਮਾ ਪੁੱਤਰ ਵਿਸ਼ਨੂੰ ਸ਼ਰਮਾ ਦਾ ਸਾਲ 2017 ਵਿਚ ਜਬਲਪੁਰ ਦੀ ਦੀਪਾ ਬਰਮਨ ਨਾਲ ਵਿਆਹ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਦੀਪਾ ਨੇ ਆਪਣੇ ਪਤੀ ਉਤੇ ਦਾਜ ਦਾ ਮਾਮਲਾ ਦਰਜ ਕਰਵਾ ਦਿੱਤਾ ਸੀ। ਇਸ ਮਾਮਲੇ ਵਿੱਚ ਪਤੀ ਸ਼ੈਲੇਂਦਰ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਉਸ ਦਾ ਬਦਲਾ ਲੈਣ ਲਈ ਉਸ ਨੇ ਆਪਣੀ ਪਤਨੀ ਦਾ ਕ-ਤ-ਲ ਕਰ ਦਿੱਤਾ। ਪੁਲਿਸ ਦੇ ਦੱਸਣ ਅਨੁਸਾਰ ਦੀਪਾ ਦੋ ਮਹੀਨੇ ਪਹਿਲਾਂ ਹੀ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਆ ਕੇ ਰਹਿਣ ਲੱਗੀ ਸੀ। ਪਤੀ ਪਤਨੀ ਦੇ ਆਪਸੀ ਝਗੜੇ ਕਾਰਨ ਹੀ ਦੀਪਾ ਦੀ ਹੱ-ਤਿ-ਆ ਕੀਤੀ ਗਈ।
ਇਸ ਸਬੰਧੀ ਦੀਪਾ ਦੇ ਪਿਤਾ ਅਸ਼ੋਕ ਕੁਮਾਰ ਬਰਮਨ ਅਤੇ ਮਾਂ ਉਮਾ ਬਰਮਨ ਨੇ ਦੱਸਿਆ ਕਿ ਜਵਾਈ ਸ਼ੈਲੇਂਦਰ ਨੇ ਵਿਆਹ ਤੋਂ ਬਾਅਦ ਹੀ ਦੀਪਾ ਨੂੰ ਦੁੱਖੀ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਪਤੀ ਸ਼ੈਲੇਂਦਰ ਅਤੇ ਸੱਸ ਦੀਪਾ ਤੋਂ ਦਾਜ ਦੀ ਮੰਗ ਕਰਦੇ ਸਨ ਅਤੇ ਉਸ ਨਾਲ ਕੁੱਟ-ਮਾਰ ਕਰਦੇ ਸਨ। ਕਈ ਵਾਰ ਇਨ੍ਹਾਂ ਲੋਕਾਂ ਨੇ ਦੀਪੇ ਨੂੰ ਖਾਣਾ ਤੱਕ ਵੀ ਨਹੀਂ ਦਿੱਤਾ। ਦੀਪਾ ਦੀ ਮਾਂ ਨੇ ਰੋਂਦੇ ਹੋਇਆਂ ਦੱਸਿਆ ਕਿ ਜਦੋਂ ਦਾਜ ਦਾ ਕੇਸ ਦਰਜ ਹੋਣ ਤੇ ਜਵਾਈ ਜੇਲ੍ਹ ਗਿਆ ਸੀ ਤਾਂ ਉਸ ਨੇ ਮਾਫ਼ੀ ਮੰਗੀ ਸੀ ਅਤੇ ਕਿਹਾ ਸੀ ਕਿ ਹੁਣ ਤੋਂ ਮੈਂ ਕੁਝ ਨਹੀਂ ਕਰਾਂਗਾ। ਉਸ ਦੀਆਂ ਗੱਲਾਂ ਉਤੇ ਯਕੀਨ ਕਰਕੇ ਅਸੀਂ ਦੋ ਮਹੀਨੇ ਪਹਿਲਾਂ ਹੀ ਧੀ ਨੂੰ ਉਸ ਦੇ ਸਹੁਰੇ ਘਰ ਛੱਡ ਕੇ ਗਏ ਸੀ।