ਕਪੂਰਥਲਾ (ਪੰਜਾਬ) ਦੇ ਫਗਵਾੜਾ ਇਲਾਕੇ ਵਿਚ ਲੁੱਟਣ ਵਾਲਿਆਂ ਨੇ ਪੁਲਸ ਕਾਂਸਟੇਬਲ ਦੀ ਗੋ-ਲੀ ਮਾਰ ਕੇ ਹੱ-ਤਿ-ਆ ਕਰ ਦਿੱਤੀ ਹੈ। ਇਸ ਘਟਨਾ ਦੇ ਸਮੇਂ ਥਾਣਾ ਸਿਟੀ ਦੇ SHO ਅਮਨਦੀਪ ਨਾਹਰ ਦਾ ਗੰਨਮੈਨ ਕਮਲ ਬਾਜਵਾ ਕਰੇਟਾ ਗੱਡੀ ਨੂੰ ਲੁੱਟਣ ਵਾਲੇ ਲੁਟੇ-ਰਿਆਂ ਦਾ ਪਿੱਛਾ ਕਰ ਰਹੇ ਸਨ। ਦੋਸ਼ੀਆਂ ਨੇ ਉਨ੍ਹਾਂ ਉਤੇ ਫਾਇਰਿੰਗ ਕਰ ਦਿੱਤੀ। ਗੋ-ਲੀ ਲੱਗਣ ਦੇ ਕਾਰਨ ਕਮਲ ਬਾਜਵਾ ਦੀ ਮੌ-ਤ ਹੋ ਗਈ। ਫਗਵਾੜਾ ਪੁਲਸ ਨੇ ਕਾਰ ਲੁੱਟ ਕੇ ਭੱਜ ਰਹੇ ਲੁਟੇ-ਰਿਆਂ ਬਾਰੇ ਫਿਲੌਰ ਦੀ ਪੁਲਸ ਨੂੰ ਸੂਚਨਾ ਦਿੱਤੀ ਸੀ। ਫਿਲੌਰ ਵਿਚ ਨਾਕੇ ਉਤੇ ਬੈਠੇ ਪੁਲਿਸ ਕਰਮੀਆਂ ਦਾ ਲੁਟੇ-ਰਿਆਂ ਨਾਲ ਮੁਕਾਬਲਾ ਹੋ ਗਿਆ। ਦੋਵਾਂ ਪਾਸਿਆਂ ਤੋਂ ਜ਼ਬਰ-ਦਸਤ ਗੋਲੀ-ਬਾਰੀ ਕੀਤੀ ਗਈ।
ਇਸ ਫਾਇਰਿੰਗ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਗੋਲੀਆਂ ਲੱਗੀਆਂ। ਗੋਲੀ-ਬਾਰੀ ਤੋਂ ਬਾਅਦ ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਕਿ ਚੌਥਾ ਸਾਥੀ ਹਨੇਰੇ ਦਾ ਫਾਇਦਾ ਲੈ ਕੇ ਭੱਜਣ ਵਿਚ ਸਫ਼ਲ ਹੋ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਪੁਲਸ ਨਾਲ ਹੋਏ ਮੁਕਾਬਲੇ ਵਿਚ ਲੁਟੇ-ਰਿਆਂ ਦੀਆਂ ਲੱਤਾਂ ਅਤੇ ਹੱਥਾਂ ਉਤੇ ਗੋ-ਲੀਆਂ ਲੱਗੀਆਂ ਹਨ। ਇਸ ਦੌਰਾਨ ਜਖਮੀ ਹੋਏ ਤਿੰਨ ਦੋਸ਼ੀਆਂ ਦੀ ਪਛਾਣ ਰਣਬੀਰ, ਵਿਸ਼ਨੂੰ ਅਤੇ ਕੁਲਵਿੰਦਰ ਨਾਮ ਦੇ ਰੂਪ ਵਜੋਂ ਹੋਈ ਹੈ। ਪੁਲੀਸ ਇਨ੍ਹਾਂ ਤਿੰਨਾਂ ਨੂੰ ਪਹਿਲਾਂ ਸਿਵਲ ਹਸਪਤਾਲ ਫਿਲੌਰ ਲੈ ਗਈ।
ਜਿੱਥੇ ਦੋ ਦੀ ਹਾਲਤ ਗੰਭੀਰ ਹੋਣ ਅਤੇ ਗੋਲੀਆਂ ਲੱਗਣ ਕਾਰਨ ਸਿਵਲ ਹਸਪਤਾਲ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ। ਦੇਰ ਰਾਤ ਪੁਲਸ ਤਿੰਨਾਂ ਦੋਸ਼ੀਆਂ ਨੂੰ ਲੈ ਕੇ ਜਲੰਧਰ ਪਹੁੰਚ ਗਈ। ਤਿੰਨਾਂ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਹੈ। ਦੱਸ ਦੇਈਏ ਕਿ ਫਗਵਾੜਾ ਵਿਚ ਲੁਟੇਰੇ ਕਿਸੇ ਦੀ ਕਾਰ ਖੋਹ ਕੇ ਭੱਜ ਰਹੇ ਸਨ। ਇਸ ਮਾਮਲੇ ਬਾਰੇ ਜਦੋਂ SHO ਦੇ ਗੰਨਮੈਨ ਕਮਲ ਬਾਜਵਾ ਨੂੰ ਪਤਾ ਲੱਗਿਆ ਤਾਂ ਉਸ ਨੇ ਖੋਹ ਕਰਨ ਵਾਲਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਬਾਜਵਾ ਨੂੰ ਇਹ ਪਤਾ ਨਹੀਂ ਸੀ ਕਿ ਦੋਸ਼ੀਆਂ ਕੋਲ ਪਿਸ-ਤੌਲ ਹਨ। ਜਦੋਂ ਦੋਸ਼ੀਆਂ ਨੇ ਦੇਖਿਆ ਕਿ ਪੁਲਿਸ ਕਰਮੀ ਉਨ੍ਹਾਂ ਦਾ ਪਿੱਛਾ ਕਰ ਰਿਹਾ ਹੈ ਤਾਂ ਉਨ੍ਹਾਂ ਨੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਕਮਲ ਬਾਜਵਾ ਨੂੰ ਗੋ-ਲੀਆਂ ਲੱਗ ਗਈਆਂ। ਲੋਕਾਂ ਨੇ ਉਸ ਨੂੰ ਤੁਰੰਤ ਹੀ ਸਿਵਲ ਹਸਪਤਾਲ ਪਹੁੰਚਾਇਆ ਪਰ ਅਫਸੋਸ ਉਥੇ ਉਸ ਨੇ ਦਮ ਤੋੜ ਦਿੱਤਾ।