ਇਹ ਦੁੱਖ-ਦਾਈ ਖਬਰ ਚੰਡੀਗੜ੍ਹ ਤੋਂ ਪ੍ਰਾਪਤ ਹੋਈ ਹੈ। ਚੰਡੀਗੜ੍ਹ ਦੇ ਸੈਕਟਰ 38 ਵਿਚ ਕਵਾਲੀ ਦੇ ਪ੍ਰੋਗਰਾਮ ਦੌਰਾਨ ਬੀਤੀ ਦੇਰ ਰਾਤ ਨੂੰ 23 ਸਾਲਾ ਨੌਜਵਾਨ ਉਤੇ ਤੇਜ-ਧਾਰ ਹਥਿ-ਆਰਾਂ ਨਾਲ ਹਮਲਾ ਕੀਤਾ ਗਿਆ ਹੈ। ਗੰਭੀਰ ਹਾਲ ਵਿਚ ਜ਼ਖਮੀ ਹੋਏ ਨੌਜਵਾਨ ਨੂੰ ਪੀਜੀਆਈ ਦੇ ਐਡਵਾਂਸ ਟਰਾਮਾ ਸੈਂਟਰ ਲਿਆਂਦਾ ਗਿਆ, ਪਰ ਅਫਸੋਸ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਕਰਨ ਵਾਲੇ ਘਟਨਾ ਸਥਾਨ ਤੋਂ ਫਰਾਰ ਹੋ ਗਏ ਹਨ। ਸੂਤਰਾਂ ਦੇ ਦੱਸਣ ਮੁਤਾਬਕ ਇਸ ਕ-ਤ-ਲ ਵਿੱਚ ਮੌਲੀ ਜਾਗਰਣ ਦੇ ਇਕ ਨੌਜਵਾਨ ਦਾ ਨਾਮ ਸਾਹਮਣੇ ਆ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਸੈਕਟਰ 39 ਥਾਣੇ ਦੀ ਟੀਮ ਨੇ ਉਸ ਦੇ ਘਰ ਵਿਚ ਛਾਪਾ ਮਾਰਿਆ ਹੈ ਅਤੇ ਉਸ ਦੇ ਪਰਿਵਾਰ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸੂਤਰ ਦੱਸਦੇ ਹਨ ਕਿ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਇਕ ਅਪਰਾਧਿਕ ਮਾਮਲਾ ਦਰਜ ਹੈ। ਇਸ ਘਟਨਾ ਵਿਚ ਮ੍ਰਿਤਕ ਦੀ ਪਹਿਚਾਣ ਸਾਹਿਲ ਨਾਮ ਦੇ ਰੂਪ ਵਜੋਂ ਹੋਈ ਹੈ। ਉਹ ਸੈਕਟਰ 38 ਵਿੱਚ ਹੀ ਰਹਿੰਦਾ ਸੀ। ਇਸ ਮਾਮਲੇ ਸਬੰਧੀ ਮ੍ਰਿਤਕ ਦੇ ਚਾਚਾ ਬਿਨੀ ਨੇ ਦੱਸਿਆ ਹੈ ਕਿ ਗੁਆਂਢ ਵਿੱਚ ਜਾਗਰਣ ਚੱਲ ਰਿਹਾ ਸੀ। ਉੱਥੇ ਹੀ ਇਹ ਘਟਨਾ ਵਾਪਰੀ ਹੈ। ਬਿੰਨੀ ਨੇ ਕਿਹਾ ਕਿ ਘਟਨਾ ਦੇ ਸਮੇਂ ਉਹ ਘਰ ਵਿਚ ਹੀ ਸੀ, ਇਸ ਲਈ ਉੱਥੇ ਕੀ ਹੋਇਆ ਇਸ ਬਾਰੇ ਉਸ ਨੂੰ ਬਹੁਤੀ ਜਾਣਕਾਰੀ ਨਹੀਂ ਹੈ।
ਉਸ ਨੇ ਦੱਸਿਆ ਕਿ ਉਸ ਨੂੰ ਇਕ ਲੜਕੇ ਤੋਂ ਸੂਚਨਾ ਮਿਲੀ ਸੀ ਕਿ ਸਾਹਿਲ ਨੂੰ ਕਿਸੇ ਨੇ ਚਾ-ਕੂ ਮਾਰ ਦਿੱਤਾ ਹੈ। ਜਦੋਂ ਉਸ ਨੇ ਘਟਨਾ ਵਾਲੀ ਥਾਂ ਉਤੇ ਜਾ ਕੇ ਦੇਖਿਆ ਤਾਂ ਸਾਹਿਲ ਗਲੀ ਵਿਚ ਡਿੱਗਿਆ ਪਿਆ ਸੀ ਅਤੇ ਉਹ ਬਲੱਡ ਨਾਲ ਲਥ-ਪਥ ਸੀ। ਇਕ ਨੌਜਵਾਨ ਨੇ ਤੁਰੰਤ ਸਾਹਿਲ ਨੂੰ ਉਠਾ ਕੇ ਚਾਚੇ ਨੂੰ ਨਾਲ ਲੈ ਕੇ ਮੋਟਰਸਾਈਕਲ ਦੇ ਵਿਚਕਾਰ ਬਿਠਾ ਲਿਆ ਅਤੇ ਉਸ ਨੂੰ ਹਸਪਤਾਲ ਲੈ ਗਏ। ਡਾਕਟਰਾਂ ਵਲੋਂ ਤਕਰੀਬਨ ਡੇਢ ਘੰਟੇ ਤੱਕ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਬਚ ਨਹੀਂ ਸਕਿਆ। ਬਿੰਨੀ ਨੇ ਦੱਸਿਆ ਕਿ ਸਾਹਿਲ ਦੇ ਚਿਹਰੇ ਉਤੇ ਸੱਟ ਲੱਗੀ ਸੀ ਅਤੇ ਪੇਟ ਵਿਚ ਚਾ-ਕੂ ਮਾਰਿਆ ਹੋਇਆ ਸੀ।
ਦੂਜੇ ਪਾਸੇ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਅਣਪਛਾਤੇ ਹਮਲਾ-ਵਰ ਨੌਜਵਾਨਾਂ ਦੀ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਮੌਕੇ ਉਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਸਾਹਿਲ ਕੁਝ ਦਿਨ ਪਹਿਲਾਂ ਤੱਕ ਇੱਕ ਇੰਸਟੀਚਿਊਟ ਦੇ ਵਿੱਚ ਕੰਮ ਕਰਦਾ ਸੀ। ਹਾਲਾਂਕਿ ਉਸ ਨੂੰ ਛੁੱਟੀ ਕਰਨ ਦੇ ਚਲਦਿਆਂ ਉਥੋਂ ਹਟਾ ਦਿੱਤਾ ਗਿਆ ਸੀ।