ਪਾੜ ਲਾ ਕੇ ਸ਼ਰਾਰਤੀ ਅਨਸਰ ਕਰ ਗਏ ਵੱਡਾ ਕਾਂਡ, ਕਰੋੜ ਰੁਪਏ ਦਾ ਨੁਕਸਾਨ, ਪੁਲਿਸ ਖੰਗਾਲ ਰਹੀ CCTV

Punjab

ਪੰਜਾਬ ਸੂਬੇ ਦੇ ਜਿਲ੍ਹਾ ਜਲੰਧਰ ਵਿੱਚ ਚੋਰਾਂ ਨੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰ ਦੁਕਾਨ ਅੰਦਰ ਪਾੜ ਲਾ ਕੇ ਦਾਖਲ ਹੋਏ ਹਨ। ਇਨ੍ਹਾਂ ਚੋਰਾਂ ਨੇ ਦੁਕਾਨ ਵਿਚੋਂ ਕਰੀਬ 1 ਕਰੋੜ ਰੁਪਏ ਦਾ ਸੋਨਾ ਅਤੇ ਚਾਂਦੀ ਚੋਰੀ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਗੜ੍ਹਾ ਵਿਚ ਸਥਿਤ ਰਮਨ ਜਵੈਲਰਜ਼ ਦੀ ਦੁਕਾਨ ਵਿਚ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਸੁਨਿਆਰੇ ਦੀ ਦੁਕਾਨ ਵਿਚ ਪਈ ਸੇਫ ਕਾਫੀ ਮਜ਼ਬੂਤ ​​ਸੀ, ਜਿਸ ਨੂੰ ਚੋਰ ਤੋੜ ਨਹੀਂ ਸਕੇ।

ਚੋਰ ਆਪਣੇ ਨਾਲ ਗੈਸ ਕਟਰ ਵੀ ਲੈ ਕੇ ਆਏ ਸਨ, ਜਿਸ ਨੂੰ ਦੋਸ਼ੀ ਘਟਨਾ ਵਾਲੀ ਥਾਂ ਉਤੇ ਹੀ ਛੱਡ ਕੇ ਫ਼ਰਾਰ ਹੋ ਗਏ ਹਨ। ਦੋਸ਼ੀ ਦੁਕਾਨ ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਏ ਹਨ। ਰੋਜਾਨਾ ਦੀ ਤਰ੍ਹਾਂ ਜਦੋਂ ਸਵੇਰੇ ਆ ਕੇ ਦੁਕਾਨ ਮਾਲਕ ਨੇ ਦੁਕਾਨ ਖੋਲ੍ਹੀ ਤਾਂ ਉਹ ਦੰਗ ਰਹਿ ਗਿਆ। ਦੁਕਾਨ ਵਿੱਚ ਸਾਰਾ ਸਾਮਾਨ ਹੀ ਖਿੱਲਰਿਆ ਪਿਆ ਸੀ। ਜਦੋਂ ਦੁਕਾਨ ਮਾਲਕ ਨੇ ਸਟਾਫ਼ ਨੂੰ ਬੁਲਾ ਕੇ ਚੈੱਕ ਕਰਿਆ ਤਾਂ ਕਰੀਬ ਡੇਢ ਕਿਲੋ ਸੋਨਾ ਅਤੇ 20 ਕਿਲੋ ਚਾਂਦੀ ਦੀ ਚੋਰੀ ਹੋ ਚੁੱਕੀ ਸੀ। ਦੁਕਾਨਦਾਰ ਦੇ ਦੱਸਣ ਅਨੁਸਾਰ ਉਸ ਨੇ ਤੁਰੰਤ ਹੀ ਪੁਲੀਸ ਨੂੰ ਸੂਚਨਾ ਦਿੱਤੀ। ਥਾਣਾ ਮਾਡਲ ਟਾਊਨ ਦੀ ਪੁਲੀਸ ਘਟਨਾ ਵਾਲੀ ਥਾਂ ਉਤੇ ਮੌਕੇ ਤੇ ਪਹੁੰਚ ਗਈ।

ਪੁਲਿਸ ਮੁਤਾਬਕ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਰਾਰਤੀ ਅਨਸਰ ਦੁਕਾਨ ਵਿੱਚ ਪਾੜ ਲਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਹਨ। ਇਸ ਕਾਰਨ ਆਸ-ਪਾਸ ਲੱਗੇ ਹੋਰ CCTV ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਇਸ ਘਟਨਾ ਤੋਂ ਬਾਅਦ ਜਲੰਧਰ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਪੁਲਸ ਗਸ਼ਤ ਨਹੀਂ ਕਰਦੀ, ਜਿਸ ਕਾਰਨ ਘਟਨਾਵਾਂ ਆਏ ਦਿਨ ਵਧਦੀਆਂ ਹੀ ਜਾ ਰਹੀਆਂ ਹਨ।

Leave a Reply

Your email address will not be published. Required fields are marked *