ਇਹ ਉਦਾਸੀ ਵਾਲੀ ਖਬਰ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਮਿਲੀ ਹੈ। ਇਥੇ ਬਟਾਲਾ ਰੋਡ ਉਤੇ ਸਥਿਤ ਇਕ ਰਿਜ਼ੋਰਟ ਦੇ ਵਿਚ ਠੰਡ ਤੋਂ ਬਚਣ ਦੇ ਲਈ ਅੰਗੀਠੀ ਸੇਕ ਰਹੇ ਦੋ ਸੁਰੱਖਿਆ ਗਾਰਡਾਂ ਦੀ ਗੈਸ ਚੜ੍ਹਨ ਦੇ ਕਾਰਨ ਮੌ-ਤ ਹੋ ਗਈ ਹੈ। ਰਿਜ਼ੋਰਟ ਵਿਚ ਕੰਮ ਕਰ ਰਹੇ ਸਟਾਫ ਨੂੰ ਸਵੇਰੇ ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਉਹ ਉਨ੍ਹਾਂ ਦੇ ਕਮਰੇ ਵਿਚ ਪਹੁੰਚਿਆ। ਤਰੰਤ ਹੀ ਇਸ ਦੀ ਸੂਚਨਾ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਗਈ। ਮ੍ਰਿਤਕਾਂ ਦੀ ਪਹਿਚਾਣ ਬਲਵਿੰਦਰ ਸਿੰਘ ਉਮਰ 44 ਸਾਲ ਵਾਸੀ ਨੰਗਲੀ ਭੱਟਾ ਬਾਬਾ ਦੀਪ ਸਿੰਘ ਕਲੋਨੀ ਅਤੇ ਤਜਿੰਦਰ ਉਮਰ 34 ਸਾਲ ਵਾਸੀ ਧੱਕਾ ਕਲੋਨੀ ਖੰਡਵਾਲਾ ਛੇਹਰਟਾ ਦੇ ਰੂਪ ਵਜੋਂ ਹੋਈ ਹੈ।
ਮ੍ਰਿਤਕ ਬਲਵਿੰਦਰ ਸਿੰਘ ਅਤੇ ਤਜਿੰਦਰ ਰਿਜ਼ੋਰਟ ਦੇ ਵਿੱਚ ਸੁਰੱਖਿਆ ਗਾਰਡ ਦੀ ਡਿਊਟੀ ਨਿਭਾ ਰਹੇ ਸਨ। ਰੋਜਾਨਾ ਦੀ ਤਰ੍ਹਾਂ ਘਟਨਾ ਵਾਲੇ ਦਿਨ ਵੀ ਉਹ ਡਿਊਟੀ ਕਰਨ ਦੇ ਲਈ ਰਿਜ਼ੋਰਟ ਪਹੁੰਚੇ ਸੀ। ਉਨ੍ਹਾਂ ਦੋਵਾਂ ਨੇ ਠੰਡ ਤੋਂ ਬਚਣ ਦੇ ਲਈ ਕਮਰੇ ਵਿੱਚ ਅੰਗੀਠੀ ਜਲਾ ਲਈ। ਅੰਗੀਠੀ ਜਗਾ ਕੇ ਉਹ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਸੌਂ ਗਏ। ਰਾਤ ਨੂੰ ਗੈਸ ਚੜ੍ਹਨ ਤੋਂ ਬਾਅਦ ਦੋਵੇਂ ਬੇਹੋਸ਼ ਹੋ ਗਏ। ਜਦੋਂ ਸਵੇਰ ਤੱਕ ਉਨ੍ਹਾਂ ਨੂੰ ਹਸਪਤਾਲ ਵਿਚ ਲਿਜਾਇਆ ਗਿਆ, ਉਦੋਂ ਤੱਕ ਉਨ੍ਹਾਂ ਦੀ ਮੌ-ਤ ਹੋ ਚੁੱਕੀ ਸੀ।
ਦੂਜੇ ਪਾਸੇ ਇਸ ਮਾਮਲੇ ਸਬੰਧੀ ਤਜਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਕਸ਼ਮੀਰ ਸਿੰਘ ਨੇ ਕਿਹਾ ਹੈ ਕਿ ਤਜਿੰਦਰ ਦੇ ਹੱਥ ਉਤੇ ਸੱਟ ਦੇ ਨਿਸ਼ਾਨ ਵੀ ਮੌਜੂਦ ਸਨ, ਹੁਣ ਹੱਥ ਉਤੇ ਸੱਟ ਕਿਵੇਂ ਲੱਗੀ, ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਦੋਵਾਂ ਦਾ ਕਿਤੇ ਕ-ਤ-ਲ ਤਾਂ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਹੈ ਕਿ ਬਲਵਿੰਦਰ ਸਿੰਘ ਸੇਵਾਮੁਕਤ ਫੌਜੀ ਸੀ, ਜੋ ਰਿਜ਼ੋਰਟ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਉਸ ਦੇ ਦੋ ਬੱਚੇ ਵੀ ਹਨ। ਪ੍ਰੇਮ ਸਿੰਘ ਨੇ ਦੱਸਿਆ ਕਿ ਤਜਿੰਦਰ ਸਿੰਘ ਦੇ ਵੀ ਦੋ ਬੱਚੇ ਹਨ।