ਵਿਦੇਸ਼ ਤੋਂ ਭੈਣਾਂ ਦੇ ਵਿਆਹ ਕਰਨ ਲਈ ਆਏ ਭਾਈ ਨਾਲ ਵਾਪਰਿਆ ਭਾਣਾ, ਘਰ ਵਿਚ ਸੋਗ

Punjab

ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਕੈਨੇਡਾ ਤੋਂ ਆਏ ਨੌਜਵਾਨ ਅਤੇ ਉਸ ਦੇ ਮਾਮੇ ਦੇ ਲੜਕੇ ਦੀ ਇਕ ਘਟਨਾ ਵਿਚ ਜਾ-ਨ ਚਲੀ ਗਈ। ਇਨ੍ਹਾਂ ਨੌਜਵਾਨਾਂ ਦੀ ਪਹਿਚਾਣ ਬਲਰਾਜ ਸਿੰਘ ਅਤੇ ਮਨਦੀਪ ਸਿੰਘ ਨਾਮ ਵਜੋਂ ਹੋਈ ਹੈ। ਬਲਰਾਜ ਸਿੰਘ ਤਕਰੀਬਨ 4 ਸਾਲ ਪਹਿਲਾਂ ਕੈਨੇਡਾ ਗਿਆ ਸੀ। ਬੀਤੀ ਤੇਰਾਂ ਜਨਵਰੀ ਨੂੰ ਉਹ ਆਪਣੀਆਂ ਭੈਣਾਂ ਦੇ ਵਿਆਹ ਦੀ ਤਿਆਰੀ ਕਰਨ ਲਈ ਵਾਪਸ ਆਇਆ ਸੀ। ਬਲਰਾਜ ਸਿੰਘ ਮਾਨਸਾ ਤੋਂ ਆਪਣੇ ਭਰਾ ਮਨਦੀਪ ਸਿੰਘ ਦੇ ਨਾਲ ਆਪਣੇ ਦੋਸਤ ਦੇ ਵਿਆਹ ਤੋਂ ਘਰ ਨੂੰ ਆ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਸਵਿਫਟ ਕਾਰ ਇੱਕ ਖੜ੍ਹੀ ਟਰਾਲੀ ਨਾਲ ਟਕਰਾ ਗਈ।

ਗੱਡੀ ਦੀ ਸਪੀਡ ਤੇਜ ਹੋਣ ਕਾਰਨ ਦੋਵਾਂ ਨੌਜਵਾਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਘਟਨਾ ਵਾਲੀ ਥਾਂ ਦੋਵਾਂ ਨੇ ਦਮ ਤੋੜ ਦਿੱਤਾ। ਦੇਹਾਂ ਨੂੰ ਬਲਰਾਜ ਦੇ ਪਿੰਡ ਅਬੂਵਾਲ ਲਿਆਂਦਾ ਗਿਆ, ਜਿੱਥੇ 17 ਜਨਵਰੀ ਨੂੰ ਸੰਸਕਾਰ ਕੀਤਾ ਗਿਆ। ਇਸ ਘਟਨਾ ਕਾਰਨ ਇਲਾਕੇ ਵਿੱਚ ਸੋਗ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਬਲਰਾਜ ਸਿੰਘ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਬੇਟਾ ਚਾਰ ਸਾਲ ਬਾਅਦ ਕੈਨੇਡਾ ਤੋਂ ਪੰਜਾਬ ਆਇਆ ਤਾਂ ਉਸ ਨਾਲ ਉਨ੍ਹਾਂ ਨੂੰ ਖਾਸ ਗੱਲਬਾਤ ਕਰਨ ਦਾ ਸਮਾਂ ਨਹੀਂ ਮਿਲਿਆ। ਬਲਰਾਜ ਐਨਾ ਜਰੂਰ ਕਹਿੰਦਾ ਰਿਹਾ ਹੈ ਕਿ ਉਹ ਭੈਣਾਂ ਦੇ ਵਿਆਹ ਚੰਗੇ ਤਰੀਕੇ ਦੇ ਨਾਲ ਕਰੇਗਾ। ਹੁਣ ਜਦੋਂ ਉਹ ਆ ਗਿਆ ਹੈ ਤਾਂ ਆਪਣੀਆਂ ਭੈਣਾਂ ਦੇ ਵਿਆਹ ਕਰਵਾ ਕੇ ਹੀ ਵਾਪਸ ਕੈਨੇਡਾ ਜਾਵਾਂਗਾ।

ਬਲਰਾਜ ਸਿੰਘ ਨੇ ਆਪਣੇ ਪਿਤਾ ਨੂੰ ਦੱਸਿਆ ਸੀ ਕਿ ਉਸ ਨੇ ਐਤਕੀ ਅਜੇ ਵਾਪਸੀ ਦੀ ਟਿਕਟ ਨਹੀਂ ਕਰਵਾਈ। ਉਹ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਕੇ ਹੀ ਕੈਨੇਡਾ ਵਾਪਸ ਜਾਵੇਗਾ। ਬਲਰਾਜ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਹਿੰਦਾ ਸੀ ਕਿ ਪਹਿਲਾਂ ਉਹ ਆਪਣੀਆਂ ਭੈਣਾਂ ਦੇ ਵਿਆਹ ਕਰੇਗਾ ਅਤੇ ਉਸ ਤੋਂ ਬਾਅਦ ਹੀ ਆਪਣਾ ਵਿਆਹ ਕਰਾਏਗਾ। ਤੁਹਾਨੂੰ ਦੱਸ ਦੇਈਏ ਕਿ ਬਲਰਾਜ ਸਿੰਘ ਦੀ ਇੱਕ ਸਕੀ ਭੈਣ ਹੈ ਅਤੇ ਦੂਜੀ ਉਸ ਦੇ ਤਾਏ ਦੀ ਧੀ ਹੈ। ਦੋਹਾਂ ਭੈਣਾਂ ਦੇ ਨਾਲ ਉਸ ਦਾ ਕਾਫੀ ਮੋਹ ਪਿਆਰ ਸੀ। ਉਹ ਪਰਿਵਾਰ ਦਾ ਇਕ-ਲੌਤਾ ਪੁੱਤ ਸੀ। ਬਲਰਾਜ ਸਿੰਘ ਦੇ ਮਾਮੇ ਦੇ ਲੜਕੇ ਮਨਦੀਪ ਸਿੰਘ ਨੇ ਆਸਟ੍ਰੇਲੀਆ ਜਾਣਾ ਸੀ। ਇਸ ਹਾਦਸੇ ਵਿਚ ਉਹ ਵੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ।

ਜਾਣਕਾਰੀ ਦਿੰਦੇ ਮਨਦੀਪ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਉਸ ਵਕਤ ਬਹੁਤ ਛੋਟਾ ਸੀ ਜਦੋਂ ਉਸ ਦੀ ਮਾਂ ਇਸ ਦੁਨੀਆਂ ਤੋਂ ਚਲੀ ਗਈ ਸੀ। ਮਨਦੀਪ ਦੇ ਵੱਡੇ ਭਰਾ ਦੀ ਵੀ ਦੁਨੀਆਂ ਵਿੱਚ ਨਹੀਂ ਹੈ, ਜੋ ਕਿ ਵਿਆਹਿਆ ਹੋਇਆ ਸੀ। ਹੁਣ ਭਰਾ ਦੀ ਪਤਨੀ ਦੀ ਜ਼ਿੰਮੇਵਾਰੀ ਮਨਦੀਪ ਦੇ ਸਿਰ ਪਾ ਦਿੱਤੀ ਗਈ ਸੀ। ਮਨਦੀਪ ਨੇ ਆਪਣੀ ਭਰਜਾਈ ਨਾਲ ਵਿਆਹ ਕਰਵਾ ਲਿਆ ਸੀ। ਮਨਦੀਪ ਨੇ ਸਖ਼ਤ ਮਿਹਨਤ ਕਰਕੇ ਆਪਣੀ ਪਤਨੀ ਨੂੰ ਆਸਟ੍ਰੇਲੀਆ ਵਿਚ ਭੇਜ ਦਿੱਤਾ ਸੀ। ਹੁਣ ਮਨਦੀਪ ਦਾ ਵੀ ਆਸਟ੍ਰੇਲੀਆ ਦਾ ਵੀਜ਼ਾ ਲੱਗ ਗਿਆ ਸੀ। ਉਸ ਨੇ ਵੀ ਪਤਨੀ ਕੋਲ ਜਾਣਾ ਸੀ।

Leave a Reply

Your email address will not be published. Required fields are marked *