ਸ੍ਰੀ ਮੁਕਤਸਰ ਸਾਹਿਬ (ਪੰਜਾਬ) ਦੇ ਪਿੰਡ ਭਲਾਈਆਣਾ ਦੇ ਇੱਕ ਨੌਜਵਾਨ ਦੀ ਕੈਨੇਡਾ ਗਈ ਮੰਗੇਤਰ ਨੇ ਵਿਆਹ ਕਰਵਾਉਣ ਤੋਂ ਇਨ-ਕਾਰ ਕਰ ਦਿੱਤਾ ਹੈ। ਪੀ-ੜ-ਤ ਨੌਜਵਾਨ ਗੁਰਵਿੰਦਰ ਸਿੰਘ ਵਾਸੀ ਭਲਾਈਆਣਾ ਦੀ ਕਰੀਬ ਡੇਢ ਸਾਲ ਪਹਿਲਾਂ ਫਰੀਦਕੋਟ ਦੇ ਪਿੰਡ ਮੱਤਾ ਦੀ ਰਹਿਣ ਵਾਲੀ ਲੜਕੀ ਨਾਲ ਮੰਗਣੀ ਹੋਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਨੇ ਆਈਲੈਟਸ ਕੀਤਾ ਸੀ ਅਤੇ ਉਹ ਕੈਨੇਡਾ ਜਾਣਾ ਚਾਹੁੰਦਾ ਸੀ। ਮੰਗਣੀ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਆਪਸ ਵਿਚ ਫੈਸਲਾ ਕੀਤਾ ਕਿ ਲੜਕੀ ਨੂੰ ਕੈਨੇਡਾ ਭੇਜਣ ਦਾ ਸਾਰਾ ਖਰਚਾ ਗੁਰਵਿੰਦਰ ਸਿੰਘ ਦਾ ਪਰਿਵਾਰ ਕਰੇਗਾ ਅਤੇ ਕੁਝ ਸਮੇਂ ਬਾਅਦ ਉਹ ਪੰਜਾਬ ਆ ਕੇ ਗੁਰਵਿੰਦਰ ਸਿੰਘ ਨਾਲ ਵਿਆਹ ਕਰਵਾ ਕੇ ਗੁਰਵਿੰਦਰ ਨੂੰ ਆਪਣੇ ਕੋਲ ਕੈਨੇਡਾ ਲੈ ਜਾਵਾਂਗੀ। ਕੀਤੇ ਗਏ ਵਾਅਦੇ ਮੁਤਾਬਕ ਕੁੜੀ ਮੁੰਡੇ ਦੇ ਕੀਤੇ ਖਰਚੇ ਉਤੇ ਕੈਨੇਡਾ ਚਲੀ ਗਈ। ਕਾਲਜ ਦੀਆਂ ਫੀਸਾਂ ਤੋਂ ਲੈ ਕੇ ਜਹਾਜ਼ ਦੀ ਟਿਕਟ ਤੱਕ ਦਾ ਸਾਰਾ ਖਰਚਾ ਗੁਰਵਿੰਦਰ ਸਿੰਘ ਦੇ ਪਰਿਵਾਰ ਨੇ ਕਰਿਆ ਹੈ। ਉਹ ਹੁਣ ਤੱਕ ਦੀ ਕਾਲਜ ਦੇ ਦੂਜੇ ਸਾਲ ਦੀ ਫੀਸ ਵੀ ਭਰ ਚੁੱਕੇ ਹਨ। ਇਸ ਦੌਰਾਨ ਲੜਕੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਚੰਗੀ ਤਰ੍ਹਾਂ ਗੱਲਬਾਤ ਵੀ ਕਰਦੀ ਰਹੀ।
ਇਸ ਤੋਂ ਕਰੀਬ ਡੇਢ ਸਾਲ ਬਾਅਦ ਲੜਕੀ ਦੇ ਪੰਜਾਬ ਆਉਣ ਦੀ ਗੱਲ ਹੋਈ ਅਤੇ ਦੋਵੇਂ ਪਰਿਵਾਰ 25 ਦਸੰਬਰ 2022 ਨੂੰ ਵਿਆਹ ਦੀ ਤਰੀਕ ਉਤੇ ਰਾਜ਼ੀ ਹੋ ਗਏ। ਫਿਰ ਗੁਰਵਿੰਦਰ ਸਿੰਘ ਦੇ ਪਰਿਵਾਰ ਵਲੋਂ ਕੁੜੀ ਦੇ ਪੰਜਾਬ ਆਉਣ ਲਈ ਜਹਾਜ ਦੀ ਟਿਕਟ ਦਾ ਵੀ ਪ੍ਰਬੰਧ ਕਰ ਦਿੱਤਾ ਗਿਆ। ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਪਰ ਵਿਆਹ ਤੋਂ ਕਰੀਬ 20 ਦਿਨ ਪਹਿਲਾਂ ਕੈਨੇਡਾ ਬੈਠੀ ਲੜਕੀ ਨੇ ਵਿਆਹ ਕਰਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਹ ਸਭ ਦੇਖ ਕੇ ਗੁਰਵਿੰਦਰ ਦੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਫਿਰ ਉਹ ਵਿਚੋਲੇ ਦੇ ਨਾਲ ਲੜਕੀ ਦੇ ਘਰ ਗਏ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਪਰ ਉਨ੍ਹਾਂ ਦੇ ਇਸ ਮਸਲੇ ਦਾ ਕੋਈ ਹੱਲ ਨਹੀਂ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਦੇ ਪਿਤਾ ਘੁੱਕਰ ਸਿੰਘ ਨੇ ਦੱਸਿਆ ਕਿ ਉਹ ਖੇਤੀ ਬਾੜੀ ਦਾ ਕੰਮ ਕਰਦਾ ਹੈ ਅਤੇ ਉਸ ਨੇ ਆਪਣੀ ਮਸ਼ੀਨ ਵੇਚ ਕੇ ਅਤੇ ਬੈਂਕ ਤੋਂ ਕਰਜ਼ਾ ਲੈ ਕੇ ਲੜਕੀ ਨੂੰ ਬਾਹਰ ਭੇਜਿਆ ਸੀ। ਪਰ ਉਸ ਵਲੋਂ ਸਾਡੇ ਭਰੋਸੇ ਨੂੰ ਤੋੜ ਕੇ ਸਾਡੇ ਨਾਲ ਧੋਖਾ ਕੀਤਾ ਗਿਆ ਹੈ। ਨੌਜਵਾਨ ਗੁਰਵਿੰਦਰ ਸਿੰਘ ਨੇ ਪੁਲੀਸ ਕੋਲ ਸ਼ਿਕਾ-ਇਤ ਦਰਜ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਪੁਲੀਸ ਥਾਣਾ ਕੋਟਭਾਈ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਮੰਗਣੀ ਹੋਣ ਵੇਲੇ ਦੀਆਂ ਤਸਵੀਰਾਂ, ਕਾਲਜ ਦੀ ਫੀਸ ਦੀਆਂ ਰਸੀਦਾਂ ਅਤੇ ਹੋਰ ਵੀ ਕਾਫੀ ਸਖਤ ਸਬੂਤ ਪਏ ਹਨ।