ਦੁਬਈ ਤੋਂ ਆਏ ਜਵਾਈ ਨੇ ਸਹੁਰੇ ਪਰਿਵਾਰ ਨਾਲ ਕੀਤਾ ਅਜਿਹਾ ਕਾਰਾ, ਨਹੀਂ ਰਹੇ ਦੋ ਮੈਂਬਰ

Punjab

ਖਬਰ ਮਿਲੀ ਹੈ ਕਿ ਪੰਜਾਬ ਦੇ ਮਲੋਟ ਵਿਖੇ ਦੁਬਈ ਤੋਂ ਪੰਜਾਬ ਆਏ ਇੱਕ ਵਿਅਕਤੀ ਨੇ ਆਪਣੇ ਸਹੁਰੇ ਅਤੇ ਜੀਜਾ ਦਾ ਕ-ਤ-ਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਮਲੋਟ ਉਪਮੰਡਲ ਦੇ ਪਿੰਡ ਪੰਨੀਵਾਲਾ ਦੇ ਵਿਚ ਉਸ ਸਮੇਂ ਹਫੜਾ ਤਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਵਿਅਕਤੀ ਨੇ ਆਪਣੇ ਸਹੁਰੇ ਘਰ ਪਹੁੰਚ ਕੇ ਆਪਣੇ ਸਹੁਰੇ ਅਤੇ ਸਾਲੇ ਦਾ ਕ-ਤ-ਲ ਕਰ ਦਿੱਤਾ ਅਤੇ ਪਰਿਵਾਰ ਦੇ 3 ਹੋਰ ਮੈਂਬਰਾਂ ਨੂੰ ਜ਼ਖਮੀ ਕਰ ਦਿੱਤਾ। ਕਬਰਵਾਲਾ ਪੁਲੀਸ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਇਸ ਮਾਮਲੇ ਸਬੰਧੀ ਦਿੱਤੇ ਬਿਆਨਾਂ ਦੇ ਵਿੱਚ ਪ੍ਰੇਮ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਪੰਨੀਵਾਲਾ ਨੇ ਦੱਸਿਆ ਹੈ ਕਿ ਉਹ ਆਪਣੇ ਦੋ ਭਰਾਵਾਂ ਤਰਸੇਮ ਸਿੰਘ ਅਤੇ ਗੁਰਪਾਲ ਸਿੰਘ ਦੇ ਨਾਲ ਇੱਕ ਘਰ ਵਿੱਚ ਰਹਿੰਦਾ ਹੈ। ਤਰਸੇਮ ਸਿੰਘ ਦੀ ਬੇਟੀ ਰਮਨਦੀਪ ਕੌਰ ਦਾ ਵਿਆਹ 2 ਸਾਲ ਪਹਿਲਾਂ ਬਲਜਿੰਦਰ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਗੁਰੂਸਰ ਮੋਡੀਆ ਦੇ ਨਾਲ ਹੋਇਆ ਸੀ। ਬਲਜਿੰਦਰ ਸਿੰਘ ਆਪਣੀ ਗਰਭਵਤੀ ਪਤਨੀ ਰਮਨਦੀਪ ਕੌਰ ਨੂੰ ਛੱਡ ਕੇ ਡੇਢ ਸਾਲ ਪਹਿਲਾਂ ਦੁਬਈ ਵਿਚ ਚਲਾ ਗਿਆ ਸੀ।

ਸਹੁਰੇ ਪਰਿਵਾਰ ਵੱਲੋਂ ਤੰਗ ਕਰਨ ਤੋਂ ਬਾਅਦ ਰਮਨਦੀਪ ਕੌਰ ਆਪਣੇ ਪੇਕਿਆਂ ਦੇ ਘਰ ਚਲੀ ਗਈ, ਜਿੱਥੇ ਉਸ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਇਸ ਦੌਰਾਨ ਵੀ ਉਸ ਦਾ ਦੋਸ਼ੀ ਜਵਾਈ ਆਪਣੀ ਪਤਨੀ ਅਤੇ ਸਹੁਰੇ ਨਾਲ ਫੋਨ ਉਤੇ ਝਗੜਾ ਕਰਦਾ ਰਹਿੰਦਾ ਸੀ। ਅੱਜ ਬਲਜਿੰਦਰ ਸਿੰਘ ਦੁਬਈ ਤੋਂ ਵਾਪਿਸ ਭਾਰਤ ਆਇਆ ਅਤੇ ਸਵੇਰੇ 6 ਵਜੇ ਅੰਮ੍ਰਿਤਸਰ ਪਹੁੰਚਿਆ, ਜਿੱਥੇ ਉਸ ਨੇ ਰਸਤੇ ਵਿੱਚ ਕਿਸੇ ਤੋਂ ਤਿੱਖਾ ਹਥਿਆਰ ਲੈ ਲਿਆ ਅਤੇ ਸਵੇਰੇ 11 ਵਜੇ ਆਪਣੇ ਸਹੁਰੇ ਘਰ ਵਿਚ ਪਹੁੰਚ ਗਿਆ। ਜਿੱਥੇ ਉਸ ਦਾ ਆਪਣੇ ਸਹੁਰਿਆਂ ਦੇ ਨਾਲ ਕਲੇਸ਼ ਹੋ ਗਿਆ। ਇਸ ਦੌਰਾਨ ਬਲਜਿੰਦਰ ਸਿੰਘ ਵਲੋਂ ਆਪਣੇ ਸਹੁਰੇ ਤਰਸੇਮ ਸਿੰਘ ਉਰਫ ਗੱਜਣ ਸਿੰਘ, ਪਤਨੀ ਦੇ ਚਚੇਰੇ ਭਰਾ ਅਤੇ ਸ਼ਿਕਾਇਤ ਕਰਤਾ ਪ੍ਰੇਮ ਸਿੰਘ ਪੁੱਤਰ ਨਰਿੰਦਰ ਸਿੰਘ ਮੋਨੂੰ ਅਤੇ ਰਵਿੰਦਰ ਸਿੰਘ, ਚਾਚੀ-ਸੱਸ ਰਛਪਾਲ ਕੌਰ ਅਤੇ ਚਾਚਾ ਗੁਰਪਾਲ ਉਤੇ ਹ-ਮ-ਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ। ਤਰਸੇਮ ਸਿੰਘ ਅਤੇ ਨਰਿੰਦਰ ਸਿੰਘ ਮੋਨੂੰ ਦੀ ਹਸਪਤਾਲ ਲੈ ਕੇ ਜਾਂਦੇ ਸਮੇਂ ਮੌ-ਤ ਹੋ ਗਈ।

ਇਸ ਘਟਨਾ ਤੋਂ ਬਾਅਦ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਉਪਿੰਦਰਜੀਤ ਸਿੰਘ ਘੁੰਮਣ, ਐਸ.ਪੀ.ਡੀ. ਗੁਰਚਰਨ ਸਿੰਘ, ਡੀ.ਐਸ.ਪੀ. ਮਲੋਟ ਬਲਕਾਰ ਸਿੰਘ ਸੰਧੂ ਥਾਣਾ ਕਬਰਵਾਲਾ ਦੇ ਮੁੱਖ ਅਫਸਰ ਇੰਸਪੈਕਟਰ ਬਲਵੰਤ ਸਿੰਘ ਅਤੇ ਚੌਕੀ ਇੰਚਾਰਜ ਵੇਦ ਪ੍ਰਕਾਸ਼ ਮੌਕੇ ਵਾਲੀ ਥਾਂ ਉੱਤੇ ਪਹੁੰਚੇ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਦੋਸ਼ੀ ਬਲਜਿੰਦਰ ਸਿੰਘ ਨੂੰ ਉਸ ਦੀ ਭੈਣ ਸੁਖਵਿੰਦਰ ਕੌਰ ਅਤੇ ਜੀਜਾ ਗੁਰਚਰਨ ਸਿੰਘ ਨੇ ਵੀ ਸਹਿ ਦਿੱਤੀ ਸੀ। ਪੁਲਸ ਨੇ ਇਸ ਮਾਮਲੇ ਵਿਚ ਤਿੰਨ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟ ਮਾਰਟਮ ਕਰਾਇਆ ਜਾ ਰਿਹਾ ਹੈ ਅਤੇ ਵਲੋਂ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *