ਪੱਛਮੀ ਬੰਗਾਲ ਦੇ ਕਲਕੱਤਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰ ਅਸਲ ਇੱਥੇ ਇੱਕ ਏਅਰ ਹੋਸਟੈੱਸ ਨੇ ਆਪਣੀ ਆਪ ਨੂੰ ਖ਼ਤਮ ਕਰ ਲਿਆ ਹੈ। ਏਅਰ ਹੋਸਟੈੱਸ ਦਾ ਨਾਮ ਦੇਬਪ੍ਰਿਆ ਬਿਸਵਾਸ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਏਅਰ ਹੋਸਟੈੱਸ ਦੇਬਪ੍ਰਿਆ ਬਿਸਵਾਸ ਡਿਪ੍ਰੈਸ਼ਨ ਵਿਚ ਸੀ। ਇਸ ਕਾਰਨ ਉਸ ਨੇ ਇਹ ਗਲਤ ਰਾਸਤਾ ਚੁਣਿਆਂ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਭੈਅ ਦੀ ਬਣ ਗਈ ਹੈ। ਪੁਲਸ ਵਲੋਂ ਦੱਸਿਆ ਗਿਆ ਹੈ ਕਿ ਇਸ ਮਾਮਲੇ ਵਿਚ ਅਜੇ ਤੱਕ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਹੈ। ਅਜੇ ਤੱਕ ਕੋਈ ਵੀ ਆਰੋਪੀ ਫੜਿਆ ਨਹੀਂ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਕਲਕੱਤਾ ਦੇ ਪ੍ਰਗਤੀ ਮੈਦਾਨ ਦੀ ਮੈਟਰੋਪੋਲੀਟਨ ਕੋ-ਆਪਰੇਟਿਵ ਹਾਊਸਿੰਗ ਸੁਸਾਇਟੀ ਦੀ ਹੈ। ਇਸ ਏਅਰ ਹੋਸਟੈਸ ਦੀ ਉਮਰ ਮਸਾਂ 27 ਕੁ ਸਾਲ ਦੀ ਸੀ। ਉਸ ਨੇ ਸ਼ਨੀਵਾਰ ਸ਼ਾਮ ਕਰੀਬ 4 ਵਜੇ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੇ ਜੀਵਨ ਨੂੰ ਸਮਾਪਤ ਕਰ ਲਿਆ। ਇਸ ਮਾਮਲੇ ਸਬੰਧੀ ਏਅਰ ਹੋਸਟੈੱਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਮਾਰਤ ਤੋਂ ਹੇਠਾਂ ਛਾਲ ਮਾਰ ਦੇਣ ਤੋਂ ਬਾਅਦ ਉਹ ਸੜਕ ਉਤੇ ਡਿੱਗ ਗਈ। ਇਸ ਘਟਨਾ ਕਾਰਨ ਉਸ ਨੂੰ ਕਾਫੀ ਸੱਟਾਂ ਲੱਗ ਗਈਆਂ। ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਿਚ ਹਫੜਾ ਤਫੜੀ ਦਾ ਮਾਹੌਲ ਬਣ ਗਿਆ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਫਿਰ ਏਅਰ ਹੋਸਟੈੱਸ ਨੂੰ ਜਲਦ ਬਾਜ਼ੀ ਵਿਚ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਦੇ ਹੀ ਦੇਬਪ੍ਰਿਆ ਬਿਸਵਾਸ ਦਾ ਇਲਾਜ ਸ਼ੁਰੂ ਕੀਤਾ ਗਿਆ। ਪਰ ਥੋੜ੍ਹੀ ਦੇਰ ਬਾਅਦ ਹੀ ਉਸ ਦੀ ਮੌ-ਤ ਹੋ ਗਈ। ਉਸ ਨੂੰ ਇਲਾਜ ਲਈ ਐਸ, ਐਸ, ਕੇ, ਐਮ, ਮੈਡੀਕਲ ਕਾਲਜ ਐਂਡ ਹਸਪਤਾਲ ਲਿਜਾਇਆ ਗਿਆ ਸੀ। ਏਅਰ ਹੋਸਟੈਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋ ਸਾਲਾਂ ਤੋਂ ਲਗਾਤਾਰ ਕੰਮ ਨਾ ਮਿਲਣ ਦੇ ਕਾਰਨ ਉਹ ਪ੍ਰੇਸ਼ਾਨ ਸੀ। ਉਹ ਲੰਬੇ ਸਮੇਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ। ਉਹ ਮਾਨਸਿਕ ਪ੍ਰੇਸ਼ਾਨੀ ਨਾਲ ਜੂਝ ਰਹੀ ਸੀ। ਪੁਲਸ ਨੇ ਕਿਹਾ ਕਿ ਮਾਮਲਾ ਧਿਆਨ ਵਿਚ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਹੈ।