ਗੁਆਂਢੀ ਸੂਬੇ ਹਰਿਆਣਾ ਵਿਚ ਜੀਂਦ ਦੇ ਰਾਣੀ ਤਾਲਾਬ ਵਿੱਚ ਸ਼ਨੀਵਾਰ ਦੁਪਹਿਰ ਬੀ ਫਾਰਮੇਸੀ ਦੇ ਇੱਕ ਵਿਦਿਆਰਥੀ ਦਾ ਦਿਨ ਦਿਹਾੜੇ ਚਾਕੂ ਨਾਲ ਕ-ਤ-ਲ ਕਰ ਦਿੱਤਾ ਗਿਆ। ਵਿਦਿਆਰਥੀ ਲੁਦਾਨਾ ਪਿੰਡ ਦਾ ਵਸਨੀਕ ਹੈ ਅਤੇ ਕੈਫੇ ਵਿੱਚ ਗਾਣਾ ਵਜਾਉਣ ਨੂੰ ਲੈ ਕੇ ਹੋਈ ਤਕਰਾਰ ਕਾਰਨ ਇਹ ਸਾਰੀ ਘਟਨਾ ਵਾਪਰੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਨੇ ਮੌਕੇ ਉਤੇ ਜਾ ਕੇ ਜਾਂਚ ਕੀਤੀ। ਪੁਲੀਸ ਨੇ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚ ਗਏ।
ਪ੍ਰਾਪਤ ਜਾਣਕਾਰੀ ਦੇ ਮੁਤਾਬਕ ਪਿੰਡ ਲੁਦਾਨਾ ਦਾ ਰਹਿਣ ਵਾਲਾ ਰੋਹਿਤ ਬੀ ਫਾਰਮੇਸੀ ਵਿੱਚ ਪੰਜਵੇਂ ਸਮੈਸਟਰ ਦਾ ਵਿਦਿਆਰਥੀ ਸੀ ਅਤੇ ਆਪਣੇ ਦੋਸਤ ਨਾਲ ਰਾਣੀ ਤਾਲਾਬ ਨੇੜੇ ਇੱਕ ਕੈਫੇ ਵਿੱਚ ਆਇਆ ਹੋਇਆ ਸੀ। ਰੋਹਿਤ ਇਹ ਕਹਿ ਕੇ ਘਰ ਤੋਂ ਆਇਆ ਸੀ ਕਿ ਉਹ ਕਾਲਜ ਜਾ ਰਿਹਾ ਹੈ। ਇੱਥੇ ਗਾਣੇ ਵਜਾਉਣ ਨੂੰ ਲੈ ਕੇ ਅਣਪਛਾਤੇ ਲੜਕਿਆਂ ਨਾਲ ਉਸ ਦੀ ਕਿਹਾ ਸੁਣੀ ਹੋ ਗਈ। ਇਸ ਕਾਰਨ ਰੋਹਿਤ ਆਪਣੇ ਦੋਸਤਾਂ ਸਮੇਤ ਕੈਫੇ ਤੋਂ ਬਾਹਰ ਭੱਜ ਆਇਆ। ਦੱਸਿਆ ਜਾ ਰਿਹਾ ਹੈ ਕਿ ਹਮਲਾ-ਵਰ ਨੌਜਵਾਨਾਂ ਨੇ ਰੋਹਿਤ ਦਾ ਪਿੱਛਾ ਕੀਤਾ ਅਤੇ ਰਾਣੀ ਤਾਲਾਬ ਨੇੜੇ ਆ ਕੇ ਉਸ ਨੂੰ ਘੇਰ ਲਿਆ ਅਤੇ ਫਿਰ ਚਾ-ਕੂ ਨਾਲ ਵਾਰ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ।
ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨੌਜਵਾਨ ਮੌਕੇ ਉਤੋਂ ਫਰਾਰ ਹੋ ਗਏ। ਉਸ ਦੇ ਦੋਸਤ ਜ਼ਖਮੀ ਰੋਹਿਤ ਨੂੰ ਸਿਵਲ ਹਸਪਤਾਲ ਵਿਚ ਲੈ ਕੇ ਪਹੁੰਚੇ। ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਥਾਣਾ ਸਿਟੀ ਦੀ ਪੁਲਸ ਨੇ ਮੌਕੇ ਉਤੇ ਪਹੁੰਚ ਗਈ ਅਤੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ। ਥਾਣਾ ਸਿਟੀ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ।