ਲਾਲਚੀ ਸਹੁਰਿਆਂ ਨੇ, ਖੋਹ ਲਈ ਨੂੰਹ ਦੀ ਜਿੰਦਗੀ, ਭਰਾ ਨੇ ਲਾਏ ਇਹ ਇਲਜ਼ਾਮ

Punjab

ਜਿਲ੍ਹਾ ਲੁਧਿਆਣਾ (ਪੰਜਾਬ) ਤੋਂ ਇਕ ਦੁਖਦ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਵਿਚ ਵਾਰ ਵਾਰ ਦਾਜ ਦੀ ਮੰਗ ਤੋਂ ਦੁਖੀ ਹੋਈ ਵਿਆਹੁਤਾ ਨੇ ਆਪਣੀ ਜਿੰਦਗੀ ਮੁਕਾ ਲਈ ਹੈ। ਇਸ ਸੂਚਨਾ ਦੇ ਮਿਲਣ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਮ੍ਰਿਤਕ ਪੂਜਾ ਉਮਰ 23 ਸਾਲ ਟਿੱਬਾ ਰੋਡ ਦੀ ਰਹਿਣ ਵਾਲੀ ਸੀ। ਥਾਣਾ ਟਿੱਬਾ ਦੀ ਪੁਲਸ ਵਲੋਂ ਦੇਹ ਨੂੰ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ, ਜਿੱਥੋਂ ਪੋਸਟ ਮਾਰਟਮ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ ਗਈ। ਇਸ ਮਾਮਲੇ ਵਿਚ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ਉਤੇ ਪੁਲਿਸ ਵਲੋਂ ਦੋਸ਼ੀ ਪਤੀ, ਪਵਨ ਕੋਹਲੀ, ਪਿਤਾ ਜਗਦੀਸ਼ ਕੋਹਲੀ, ਭਰਾ ਸ਼ਿਵ ਕੋਹਲੀ ਅਤੇ ਸੁਭਾਸ਼ ਕੋਹਲੀ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਮਾਮਲੇ ਵਿੱਚ ਪੁਲਿਸ ਨੇ ਆਰੋਪੀ ਪਤੀ ਪਵਨ ਕੋਹਲੀ ਅਤੇ ਉਸ ਦੇ ਭਰਾ ਸ਼ਿਵ ਕੋਹਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਦੋਸ਼ੀਆਂ ਨੂੰ 2 ਦਿਨਾਂ ਦੇ ਪੁਲੀਸ ਰਿਮਾਂਡ ਉਤੇ ਭੇਜ ਦਿੱਤਾ ਗਿਆ ਹੈ। ਇਸ ਘਟਨਾ ਬਾਰੇ ਨਾਮਦੇਵ ਕਲੋਨੀ ਦੇ ਰਹਿਣ ਵਾਲੇ ਸਤਿਆਮ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਪੂਜਾ ਦਾ ਵਿਆਹ ਸਾਲ 2018 ਵਿੱਚ ਆਰੋਪੀ ਪਵਨ ਕੋਹਲੀ ਨਾਲ ਹੋਇਆ ਸੀ। ਵਿਆਹ ਵਿਚ ਉਸ ਦੇ ਪਰਿਵਾਰ ਵਾਲਿਆਂ ਨੇ ਆਪਣੀ ਹੈਸੀਅਤ ਮੁਤਾਬਕ ਧੀ ਨੂੰ ਦਾਜ ਦਿੱਤਾ ਸੀ। ਪਰ ਉਸ ਦੀ ਭੈਣ ਦੇ ਸਹੁਰੇ ਵਾਰ-ਵਾਰ ਉਸ ਦੀ ਭੈਣ ਨੂੰ ਹੋਰ ਦਾਜ ਲਿਆਉਣ ਦੇ ਲਈ ਦੁਖੀ ਕਰ ਰਹੇ ਸਨ। ਜਿਵੇਂ-ਜਿਵੇਂ ਉਨ੍ਹਾਂ ਦੀ ਮੰਗ ਆਉਂਦੀ ਰਹੀ, ਉਹ ਆਪਣੀ ਭੈਣ ਦਾ ਘਰ ਵਸਾਉਣ ਲਈ ਇਸ ਨੂੰ ਪੂਰਾ ਕਰਦੇ ਰਹੇ।

ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਭੈਣ ਦੇ ਪਤੀ, ਪਿਤਾ ਅਤੇ ਭਰਾਵਾਂ ਨੇ ਡੇਢ ਲੱਖ ਰੁਪਏ ਲਿਆਉਣ ਲਈ ਉਸ ਦੀ ਕੁੱਟ-ਮਾਰ ਕੀਤੀ ਅਤੇ ਘਰੋਂ ਬਾਹਰ ਕੱਢ ਦਿੱਤਾ। ਉਸ ਨੇ ਆਪਣੀ ਭੈਣ ਦਾ ਘਰ ਵਸਾਉਣ ਦੇ ਲਈ ਫਾਈਨਾਂਸ ਕੰਪਨੀ ਵਿਚ ਸੋਨਾ ਗਹਿਣੇ ਰੱਖ ਕੇ ਪਵਨ ਕੋਹਲੀ ਨੂੰ ਡੇਢ ਲੱਖ ਰੁਪਏ ਦਿੱਤੇ ਸਨ। ਪਰ ਉਸੇ ਦਿਨ ਸ਼ਾਮ ਨੂੰ ਦੋਸ਼ੀ ਦਾ ਫੋਨ ਆਇਆ ਕਿ ਉਹ ਜਲਦੀ ਘਰ ਆਵੇ ਉਸ ਦੀ ਭੈਣ ਦੀ ਠੀਕ ਨਹੀਂ ਹੈ। ਜਦੋਂ ਉਹ ਘਰ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਪੂਜਾ ਨੇ ਖੁ-ਦ ਕੁ-ਸੀ ਕਰ ਲਈ ਹੈ। ਉਹ ਤੁਰੰਤ ਉਸ ਨੂੰ ਹਸਪਤਾਲ ਲੈ ਕੇ ਗਏ। ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

Leave a Reply

Your email address will not be published. Required fields are marked *