ਪੰਜਾਬ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਇੱਕ ਮਰਦ ਕਾਂਸਟੇਬਲ ਨੇ ਮਹਿਲਾ ਕਾਂਸਟੇਬਲ ਉਤੇ ਗੋਲੀ ਚਲਾ ਕੇ ਹੱ-ਤਿ-ਆ ਕਰ ਦਿੱਤੀ ਹੈ। ਜਿਸ ਤੋਂ ਬਾਅਦ ਉਸ ਨੇ ਖੁਦ ਵੀ ਗੋ-ਲੀ ਨਾਲ ਖੁ-ਦ ਕੁ-ਸ਼ੀ ਕਰ ਲਈ ਹੈ। ਇਹ ਮਾਮਲਾ ਫ਼ਿਰੋਜ਼ਪੁਰ ਛਾਉਣੀ ਦਾ ਹੈ। ਇਸ ਘਟਨਾ ਦਾ ਪਤਾ ਲੱਗਦੇ ਸਾਰ ਹੀ ਪੁਲਿਸ ਵਿਚ ਹੜ-ਕੰਪ ਪੈਦਾ ਹੋ ਗਿਆ। ਪੁਲਿਸ ਵਲੋਂ ਮੌਕੇ ਉਤੇ ਪਹੁੰਚ ਕੇ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਸਾਰੀ ਘਟਨਾ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ। ਲੇਡੀ ਕਾਂਸਟੇਬਲ ਅਮਨਦੀਪ ਕੌਰ ਫਿਰੋਜ਼ਪੁਰ ਕੈਂਟ ਥਾਣੇ ਵਿੱਚ ਤਾਇਨਾਤ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਕਾਂਸਟੇਬਲ ਗੁਰਸੇਵਕ ਸਿੰਘ ਫਿਰੋਜ਼ਪੁਰ ਪੁਲਿਸ ਲਾਈਨ ਵਿਚ ਤਾਇਨਾਤ ਸੀ।
ਮੁੱਢਲੀ ਜਾਣਕਾਰੀ ਅਨੁਸਾਰ ਅਮਨਦੀਪ ਕੌਰ ਐਤਵਾਰ ਰਾਤ ਪੁਲਿਸ ਥਾਣੇ ਵਿਚ ਡਿਊਟੀ ਖਤਮ ਕਰਕੇ ਐਕਟਿਵਾ ਉਤੇ ਘਰ ਆ ਰਹੀ ਸੀ। ਜਦੋਂ ਉਹ ਬਾਬਾ ਸ਼ੇਰ ਸ਼ਾਹ ਵਲੀ ਪੀਰ ਦੇ ਕੋਲ ਪਹੁੰਚੀ ਤਾਂ ਗੁਰਸੇਵਕ ਕਾਰ ਵਿੱਚ ਉਥੇ ਆ ਗਿਆ। ਉਸ ਨੇ ਅਮਨਦੀਪ ਦੀ ਐਕਟਿਵਾ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ ਅਤੇ ਫਿਰ ਕਾਰ ਤੋਂ ਹੇਠਾਂ ਉਤਰ ਕੇ ਅਮਨਦੀਪ ਉਤੇ ਪੰਜ ਦੇ ਕਰੀਬ ਫਾਇਰ ਕੀਤੇ। ਜਿਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਿਆ। ਅਮਨਦੀਪ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਗੁਰਸੇਵਕ ਅਮਨਦੀਪ ਨੂੰ ਗੋ-ਲੀ ਮਾਰ ਦੇਣ ਤੋਂ ਬਾਅਦ ਕਾਰ ਵਿਚ ਤਲਵੰਡੀ ਚੌਂਕ ਪਹੁੰਚ ਗਿਆ। ਉਥੇ ਉਸ ਨੇ ਆਪ ਨੂੰ ਵੀ ਗੋ-ਲੀ ਮਾ-ਰ ਲਈ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌ-ਤ ਹੋ ਚੁੱਕੀ ਸੀ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਦੇਹਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਮਹਿਕਮੇ ਵਿਚ ਹੋਣ ਕਾਰਨ ਆਪਸੀ ਜਾਣ ਪਹਿਚਾਣ ਰਹਿੰਦੀ ਸੀ, ਪਰ ਇਸ ਘਟਨਾ ਦੇ ਪਿੱਛੇ ਦਾ ਕੋਈ ਠੋਸ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਗੁਰਸੇਵਕ ਸਿੰਘ ਦੇ ਪਿਤਾ ਸੁੱਚਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 2011 ਵਿਚ ਪੁਲਿਸ ਵਿਚ ਭਰਤੀ ਹੋਇਆ ਸੀ। ਉਹ ਪਿੰਡ ਸਿਆਲ, ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ। ਰਾਤ ਨੂੰ ਕਰੀਬ 8:15 ਵਜੇ ਉਨ੍ਹਾਂ ਦਾ ਲੜਕਾ ਘਰ ਪਹੁੰਚਿਆ। ਘਰ ਤੋਂ ਉਸ ਨੂੰ ਇਹ ਕਹਿ ਕੇ ਗਿਆ ਕਿ ਦੋਸਤ ਦੇ ਭਰਾ ਦਾ ਵਿਆਹ ਹੈ, ਕੱਪੜੇ ਲੈਣ ਜਾਣਾ ਹੈ। ਸਵੇਰੇ ਸਾਡੀ ਰਿਸ਼ਟ ਹੈ, ਇਸ ਲਈ ਰਾਤ ਨੂੰ ਉਥੇ ਰੁਕਾਂਗੇ, ਸਵੇਰੇ ਵਾਪਿਸ ਆ ਜਾਵਾਂਗਾ।
ਰਾਤ ਨੂੰ 11 ਵਜੇ ਫੋਨ ਆਇਆ ਕਿ ਗੁਰਸੇਵਕ ਸਿੰਘ ਮੋਗਾ ਦੇ ਹਸਪਤਾਲ ਵਿਚ ਭਰਤੀ ਹੈ। ਹਸਪਤਾਲ ਵਿਚ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਿਤਾ ਨੇ ਦੱਸਿਆ ਕਿ ਗੁਰਸੇਵਕ ਦੇ ਕੁਝ ਦੋਸਤ ਉਸ ਦੇ ਨਾਲ ਰਹਿੰਦੇ ਹਨ, ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਪਤਾ ਨਹੀਂ ਉਹ ਨੌਜਵਾਨ ਉਸ ਦੇ ਨਾਲ ਸਨ ਜਾਂ ਨਹੀਂ। ਜੇਕਰ ਦੋਸਤਾਂ ਨੂੰ ਪਤਾ ਸੀ ਕਿ ਗੁਰਸੇਵਕ ਦਾ ਕਿਸੇ ਕੁੜੀ ਦੇ ਨਾਲ ਕੋਈ ਰਿਸ਼ਤਾ ਹੈ ਤਾਂ ਉਹ ਸਾਨੂੰ ਦੱਸ ਸਕਦੇ ਸਨ ਕਿ ਪੁੱਤ ਦਾ ਧਿਆਨ ਰੱਖੋ। ਪਰ ਅੱਜ ਉਨ੍ਹਾਂ ਦਾ ਪੁੱਤ ਉਨ੍ਹਾਂ ਤੋਂ ਦੂਰ ਹੋ ਗਿਆ ਹੈ। ਦੂਜੇ ਪਾਸੇ ਗੋਲੀ ਲੱਗਣ ਵਾਲੀ ਮਹਿਲਾ ਕਰਮੀ ਦੇ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ।