ਪਹਿਲਾਂ ਪਤਨੀ ਤੇ ਕੀਤਾ ਫਾਇਰ, ਫਿਰ ਆਪਣੇ ਆਪ ਤੇ, ਇਸ ਮਾਮਲੇ ਦੀ ਦੱਸੀ ਜਾ ਰਹੀ ਹੈ ਇਹ ਵਜ੍ਹਾ

Punjab

ਹਰਿਆਣੇ ਵਿਚ ਬਹਾਦੁਰਗੜ੍ਹ ਦੇ ਅਸੰਡਾ ਪਿੰਡ ਵਿਚ ਇਕ ਵਿਅਕਤੀ ਨੇ ਪਹਿਲਾਂ ਆਪਣੀ ਪਤਨੀ ਨੂੰ ਗੋ-ਲੀ ਮਾਰ ਦਿੱਤੀ ਅਤੇ ਫਿਰ ਆਪਣੇ ਆਪ ਵੀ ਗੋ-ਲੀ ਮਾਰ ਕੇ ਜਿੰਦਗੀ ਮੁਕਾ ਲਈ ਹੈ। ਔਰਤ ਦਾ ਇਲਾਜ ਰੋਹਤਕ ਪੀਜੀਆਈ ਵਿੱਚ ਕੀਤਾ ਜਾ ਰਿਹਾ ਹੈ। ਉਸ ਦਾ ਹਾਲ ਨਾਜ਼ੁਕ ਦੱਸਿਆ ਜਾ ਰਿਹਾ ਹੈ। ਦੋਵਾਂ ਜੀਆਂ ਦੇ ਵਿਚਕਾਰ ਕਈ ਦਿਨਾਂ ਤੋਂ ਕਲੇਸ਼ ਚੱਲ ਰਿਹਾ ਹੈ ਅਤੇ ਤਲਾਕ ਦਾ ਕੇਸ ਵੀ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਘਟਨਾ ਬਾਰੇ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਹੰਸਰਾਜ ਉਰਫ ਸੋਨੂੰ ਸੋਨੀਪਤ ਵਿੱਚ ਪੀ. ਡਬਲਯੂ. ਡੀ. ਵਿੱਚ ਕੰਮ ਕਰਦਾ ਹੈ। ਉਹ ਸੋਨੀਪਤ ਵਿੱਚ ਹੀ ਆਪਣੀ ਮਾਂ ਨਾਲ ਰਹਿੰਦਾ ਹੈ, ਜਦੋਂ ਕਿ ਉਸ ਦੀ ਪਤਨੀ ਵੱਖ ਰਹਿੰਦੀ ਹੈ।

ਮੰਗਲਵਾਰ ਸਵੇਰੇ 7.30 ਵਜੇ ਉਹ ਮੋਟਰਸਾਈਕਲ ਉਤੇ ਸਵਾਰ ਹੋ ਕੇ ਪਿੰਡ ਅਸੰਡਾ ਸਥਿਤ ਆਪਣੇ ਘਰ ਆਇਆ। ਇੱਥੇ ਉਸ ਨੇ ਆਪਣੀ ਪਤਨੀ ਸੰਤੋਸ਼ ਉਮਰ 32 ਸਾਲ ਤੇ ਗੋ-ਲੀ ਚਲਾ ਦਿੱਤੀ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋ-ਲੀ ਮਾਰ ਲਈ। ਇਸ ਦੌਰਾਨ ਪਤਨੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਅਤੇ ਹੰਸਰਾਜ ਦੀ ਮੌ-ਤ ਹੋ ਗਈ। ਇਸ ਦੌਰਾਨ ਆਸ ਪਾਸ ਦੇ ਲੋਕਾਂ ਨੇ ਤੁਰੰਤ ਸੰਤੋਸ਼ ਨੂੰ ਹਸਪਤਾਲ ਵਿਚ ਪਹੁੰਚਾਇਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਹੰਸਰਾਜ ਵੱਲੋਂ ਇਸ ਘਟਨਾ ਵਿਚ ਗੈਰ-ਕਾਨੂੰਨੀ ਹਥਿਆਰ ਦੀ ਵਰਤੋਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹੰਸਰਾਜ ਦਾ ਆਪਣੀ ਪਤਨੀ ਸੰਤੋਸ਼ ਦੇ ਨਾਲ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਸ ਕਾਰਨ ਹੀ ਉਨ੍ਹਾਂ ਦੇ ਤਲਾਕ ਦਾ ਕੇਸ ਵੀ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਦੇ ਕਾਰਨ ਹੀ ਉਸ ਨੇ ਗੋ-ਲੀ ਮਾਰ ਕੇ ਖੁ-ਦ ਕੁ-ਸ਼ੀ ਕਰ ਲਈ। ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਥਾਣਾ ਸੰਦੋਆ ਮਾੜੋਠੀ ਚੌਕੀ ਦੀ ਪੁਲੀਸ ਮੌਕੇ ਤੇ ਘਟਨਾ ਵਾਲੀ ਥਾਂ ਪਹੁੰਚੀ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *