ਜਿਲ੍ਹਾ ਲੁਧਿਆਣਾ (ਪੰਜਾਬ) ਵਿਚ ਮੰਗਲਵਾਰ ਨੂੰ ਮੁੰਡੀਆਂ ਕਲਾਂ ਇਲਾਕੇ ਦੇ ਰਹਿਣ ਵਾਲੇ ਦੀਪਕ ਵਰਮਾ ਉਮਰ 22 ਸਾਲ ਦੀ ਹਸਪਤਾਲ ਵਿੱਚ ਮੌ-ਤ ਹੋ ਗਈ। ਮੌ-ਤ ਤੋਂ ਬਾਅਦ ਪਰਿਵਾਰ ਨੇ ਫੋਰਟਿਸ ਹਸਪਤਾਲ ਦੇ ਡਾਕਟਰਾਂ ਉਤੇ ਲਾਪ੍ਰਵਾਹੀ ਦਾ ਦੋਸ਼ ਲਾ ਕੇ ਹੰਗਾਮਾ ਕੀਤਾ ਅਤੇ ਇਸ ਸਬੰਧ ਵਿਚ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ। ਜਾਣਕਾਰੀ ਦਿੰਦਿਆਂ ਦੀਪਕ ਦੇ ਮਾਮਾ ਵਰਿੰਦਰ ਕੁਮਾਰ ਨੇ ਦੱਸਿਆ ਕਿ ਦੀਪਕ ਦੋ ਭਰਾਵਾਂ ਦੇ ਵਿੱਚੋਂ ਵੱਡਾ ਸੀ ਅਤੇ ਉਸ ਨੇ ਐਮ. ਏ. ਦੇ ਪੇਪਰ ਦਿੱਤੇ ਸਨ। ਸੋਮਵਾਰ ਨੂੰ ਰੋਟੀ ਖਾਣ ਤੋਂ ਬਾਅਦ ਦੀਪਕ ਦੀ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਉਹ ਉਸ ਨੂੰ ਪਹਿਲਾਂ ਨਜ਼ਦੀਕੀ ਹਸਪਤਾਲ ਲੈ ਗਏ ਜਿੱਥੋਂ ਉਸ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ। ਦੀਪਕ ਨੂੰ ਸਾਹ ਲੈਣ ਦੇ ਵਿਚ ਤਕਲੀਫ ਹੋ ਰਹੀ ਸੀ।
ਪਰਿਵਾਰਕ ਮੈਂਬਰਾਂ ਦੇ ਕਹਿਣ ਮੁਤਾਬਕ ਹਸਪਤਾਲ ਵਿਚ ਡਾਕਟਰਾਂ ਨੇ ਪਹਿਲਾਂ ਕਿਹਾ ਕਿ ਉਸ ਦੀ ਕਿਡਨੀ ਫੇਲ ਹੋ ਗਈ ਹੈ ਅਤੇ ਉਸ ਦਾ ਡਾਇਲਸਿਸ ਕਰਵਾਉਣਾ ਪਵੇਗਾ, ਜਿਸ ਲਈ 2 ਲੱਖ ਰੁਪਏ ਦੀ ਮੰਗ ਕੀਤੀ ਗਈ। ਉਨ੍ਹਾਂ ਨੇ 70 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ। ਹਸਪਤਾਲ ਦੀ ਤਰਫੋਂ ਪਰਿਵਾਰਕ ਮੈਂਬਰਾਂ ਨੂੰ ਦੀਪਕ ਨੂੰ ਮਿਲਣ ਨਹੀਂ ਦਿੱਤਾ ਗਿਆ ਅਤੇ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ। ਜਿਸ ਉਤੇ ਪਿੰਡ ਦੇ ਸਰਪੰਚ ਨੇ ਹਸਪਤਾਲ ਜਾ ਕੇ ਰਾਤ 12 ਵਜੇ ਦੀਪਕ ਨੂੰ ਮਿਲ ਕੇ ਆਏ ਉਦੋਂ ਵੀ ਉਹ ਗੱਲ ਕਰ ਰਿਹਾ ਸੀ। ਸਵੇਰੇ ਫਿਰ ਕਿਹਾ ਗਿਆ ਕਿ ਇਲਾਜ ਚੱਲ ਰਿਹਾ ਹੈ। ਪਰ ਬਾਅਦ ਵਿੱਚ ਕਿਹਾ ਕਿ ਉਸ ਦੀ ਮੌ-ਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੀਪਕ ਦੀ ਮੌ-ਤ ਡਾਕਟਰਾਂ ਦੀ ਅਣਗਹਿਲੀ ਕਾਰਨ ਹੀ ਹੋਈ ਹੈ।
ਇਸ ਕਾਰਨ ਅਸੀਂ ਪੋਸਟ ਮਾਰਟਮ ਲਈ ਕਿਹਾ ਹੈ ਅਤੇ ਬੁੱਧਵਾਰ ਨੂੰ ਪੋਸਟ ਮਾਰਟਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਥਾਣਾ ਜਮਾਲਪੁਰ ਵਿਚ ਸ਼ਿਕਾਇਤ ਵੀ ਦਿੱਤੀ ਗਈ ਹੈ। ਇਸ ਸਬੰਧੀ ਜਦੋਂ ਹਸਪਤਾਲ ਪ੍ਰਬੰਧਕਾਂ ਦੇ ਨਾਲ ਗੱਲ ਕੀਤੀ ਗਈ ਤਾਂ ਮਾਰਕੀਟਿੰਗ ਮੈਨੇਜਰ ਰਵੀ ਚੌਹਾਨ ਨੇ ਦੱਸਿਆ ਕਿ ਦੀਪਕ ਨੂੰ ਪਹਿਲਾਂ ਹੀ ਦਿਲ ਦੀ ਸਮੱਸਿਆ ਸੀ ਅਤੇ ਉਹ ਦੋ ਸਾਲਾਂ ਤੋਂ ਹੋਮਿਓਪੈਥੀ ਦੀ ਦਵਾਈ ਲੈ ਰਿਹਾ ਸੀ। ਪਰ ਪਰਿਵਾਰ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਦੀਪਕ ਨੂੰ ਸੋਮਵਾਰ ਸਵੇਰੇ ਸਮੱਸਿਆ ਆਈ ਅਤੇ ਉਸ ਨੂੰ ਪਹਿਲਾਂ ਕਿਸੇ ਹੋਰ ਕਲੀਨਿਕ ਵਿੱਚ ਲਿਜਾਇਆ ਗਿਆ। ਜਦੋਂ ਉਹ ਰਾਤ ਨੂੰ 10 ਵਜੇ ਫੋਰਟਿਸ ਪਹੁੰਚੇ, ਉਦੋਂ ਤੱਕ ਦੀਪਕ ਦੀ ਹਾਲਤ ਕਾਫੀ ਨਾਜ਼ੁਕ ਹੋ ਚੁੱਕੀ ਸੀ। 11:30 ਵਜੇ ਉਸ ਨੂੰ ਪਹਿਲੀ ਵਾਰ ਦਿਲ ਦਾ ਦੌਰਾ ਪਿਆ ਅਤੇ ਉਸ ਨੂੰ ਦਿਲ ਦੇ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ।
ਉਸ ਦੀਆਂ ਪਹਿਲਾਂ ਦੀਆਂ ਈਕੋ ਰਿਪੋਰਟਾਂ ਵੀ ਸਹੀ ਨਹੀਂ ਸਨ। ਪੰਪਿੰਗ ਸਿਰਫ 15% ਤੇ ਹੋ ਰਹੀ ਸੀ। ਦਿਲ ਦਾ ਦੌਰਾ ਪੈਣ ਕਾਰਨ ਗੁਰਦਾ ਵੀ ਪ੍ਰਭਾਵਿਤ ਹੋਇਆ ਸੀ ਜਿਸ ਕਾਰਨ ਡਾਇਲਸਿਸ ਕਰਵਾਇਆ ਗਿਆ ਸੀ। ਥੋੜਾ ਜਿਹਾ ਸੁਧਾਰ ਹੋਇਆ ਪਰ ਸਵੇਰੇ 3-4 ਵਜੇ ਦੁਬਾਰਾ ਦਿਲ ਦਾ ਦੌਰਾ ਪੈ ਗਿਆ ਜਿਸ ਉਤੇ ਟੈਂਪਰੇਰੀ ਪੇਸਮੇਕਰ ਲਗਾਇਆ ਗਿਆ ਅਤੇ ਵੈਂਟੀਲੇਟਰ ਤੇ ਰੱਖਣਾ ਪਿਆ। ਪਰ ਉਹ ਉਸ ਨੇ ਦਮ ਤੋੜ ਦਿੱਤਾ। ਅਸੀਂ ਪਰਿਵਾਰਕ ਮੈਂਬਰਾਂ ਨੂੰ ਹਰ ਪ੍ਰਕਿਰਿਆ ਬਾਰੇ ਸੂਚਿਤ ਕੀਤਾ ਅਤੇ ਹਰ ਚੀਜ਼ ਲਈ ਲਿਖਤੀ ਸਹਿਮਤੀ ਵੀ ਲਈ। ਨਾ ਹੀ ਪਰਿਵਾਰਕ ਮੈਂਬਰਾਂ ਤੋਂ 2 ਲੱਖ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਹਸਪਤਾਲ ਉਤੇ ਲਗਾਏ ਗਏ ਦੋਸ਼ ਸਹੀ ਨਹੀਂ ਹਨ।
ਉਕਤ ਨੌਜਵਾਨ ਦੋ ਦਿਨਾਂ ਤੋਂ ਬਿਮਾਰ ਸੀ। ਪਰਿਵਾਰ ਦਾ ਦੋਸ਼ ਹੈ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਉਸ ਦੀ ਮੌ-ਤ ਹੋਈ ਹੈ। ਸਵੇਰੇ ਉਸ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ। ਉਸ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।