ਇਹ ਖਬਰ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਤੋਂ ਪ੍ਰਾਪਤ ਹੋਈ ਹੈ। ਗੁਰਦਾਸਪੁਰ ਬਟਾਲਾ ਵਿੱਚ ਇੱਕ ਦ-ਰ-ਦ ਭਰਿਆ ਸੜਕ ਹਾਦਸਾ ਹੋ ਗਿਆ ਹੈ। ਇਕ ਕਾਰ ਦੀ ਤੇਜ਼ ਸਪੀਡ ਕਾਰਨ ਹੋਈ ਇਸ ਘਟਨਾ ਵਿਚ ਇਕ ਔਰਤ ਦੀ ਮੌ-ਤ ਹੋ ਗਈ ਅਤੇ ਤਿੰਨ ਹੋਰ ਲੋਕ ਜ਼ਖਮੀ ਹੋ ਗਏ ਹਨ। ਇਹ ਸਭ ਬਟਾਲਾ ਦੇ ਨੇੜਲੇ ਪਿੰਡ ਮੰਡਿਆਲਾ ਵਿਖੇ ਉਸ ਸਮੇਂ ਵਾਪਰਿਆ ਜਦੋਂ ਅੰਮ੍ਰਿਤਸਰ ਵੱਲੋਂ ਆ ਰਹੀ ਤੇਜ਼ ਸਪੀਡ ਕਾਰ ਨੇ ਆਪਣਾ ਸੰਤੁਲਨ ਗੁਆ ਦਿੱਤਾ, ਬੱਸ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ ਅਤੇ ਬੱਸ ਦੀ ਉਡੀਕ ਕਰ ਰਹੇ ਲੋਕਾਂ ਨੂੰ ਸੜਕ ਦੇ ਕਿਨਾਰੇ ਤੋਂ ਖਿਚ ਕੇ ਖੇਤਾਂ ਵਿੱਚ ਲੈ ਵੜੀ।
ਕਾਰ ਹੇਠ ਦਰੜ ਹੋਏ ਵਿਅਕਤੀਆਂ ਵਿੱਚੋਂ ਇੱਕ ਗੁਰਪ੍ਰੀਤ ਕੌਰ, ਉਮਰ 32 ਸਾਲ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਅਤੇ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਕਾਰ ਦਾ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ ਉਤੇ ਪਹੁੰਚ ਗਈ ਅਤੇ ਜਾਂਚ ਕਰ ਰਹੀ ਹੈ। ਇਸ ਘਟਨਾ ਬਾਰੇ ਮ੍ਰਿਤਕ ਗੁਰਪ੍ਰੀਤ ਕੌਰ ਦੇ ਪਤੀ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਘੁਮਣ ਕਸਬੇ ਵਿੱਚ ਇੱਕ ਵਾਟਰ ਫੈਕਟਰੀ ਵਿੱਚ ਕੰਮ ਕਰਦੀ ਹੈ ਅਤੇ ਅੱਜ ਸਵੇਰੇ ਅੰਮ੍ਰਿਤਸਰ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ, ਇਸ ਘਟਨਾ ਵਿਚ ਆਪਣੇ ਕੰਮ ਤੇ ਜਾ ਰਹੀ ਉਸ ਦੀ ਪਤਨੀ ਨੇ ਮੌਕੇ ਉਤੇ ਹੀ ਦਮ ਤੋੜ ਦਿੱਤਾ, ਕਾਰ ਕਿਨਾਰੇ ਖੜ੍ਹੇ ਲੋਕਾਂ ਨੂੰ ਹੇਠਾਂ ਮਿਧਦੇ ਹੋਏ ਦੂਰ ਖੇਤਾਂ ਵਿਚ ਜਾ ਡਿੱਗੀ।
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਗੁਰਪ੍ਰੀਤ ਕੌਰ ਨਾਮ ਦੀ ਔਰਤ ਦੀ ਮੌ-ਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਾਰ ਡਰਾਈਵਰ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਦੋਸ਼ੀ ਡਰਾਈਵਰ ਉਤੇ ਮ੍ਰਿਤਕ ਦੇ ਪਤੀ ਦੇ ਬਿਆਨ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।