ਦੁਕਾਨ ਅੱਗੇ ਸੁੱਤੇ ਪਏ ਵਿਅਕਤੀ ਦੀ, ਜੀਪ ਨੇ ਮੁਕਾਈ ਜਿੰਦਗੀ, ਪਸੂ ਕਾਰਨ, ਇਸ ਤਰ੍ਹਾਂ ਹੋਇਆ ਹਾਦਸਾ

Punjab

ਮੋਗਾ (ਪੰਜਾਬ) ਵਿੱਚ ਸ਼ਨੀਵਾਰ ਦੀ ਅੱਧੀ ਰਾਤ ਨੂੰ ਇੱਕ ਤੇਜ਼ ਸਪੀਡ ਜੀਪ ਇੱਕ ਪਸੂ ਨੂੰ ਟੱਕਰ ਮਾਰਨ ਤੋਂ ਬਾਅਦ ਬੇਕਾਬੂ ਹੋ ਕੇ ਇੱਕ ਟਾਇਰਾਂ ਦੀ ਦੁਕਾਨ ਦੇ ਵਿੱਚ ਜਾ ਵੱਜੀ। ਇਸ ਕਾਰਨ ਦੁਕਾਨ ਦੇ ਬਾਹਰ ਸੌਂ ਰਹੇ ਇਕ ਵਿਅਕਤੀ ਦੀ ਮੌ-ਤ ਹੋ ਗਈ। ਇਸ ਘਟਨਾ ਤੋਂ ਬਾਅਦ ਜੀਪ ਵਿਚ ਸਵਾਰ ਦੋਵੇਂ ਵਿਅਕਤੀ ਮੌਕੇ ਤੋਂ ਦੌੜ ਗਏ, ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵਲੋਂ ਮ੍ਰਿਤਕ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਜੀਪ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਇਸ ਮਾਮਲੇ ਸਬੰਧੀ ਥਾਣਾ ਸਿਟੀ ਵਨ ਦੇ ਏ. ਐੱਸ. ਆਈ. ਮੋਹਕਮ ਸਿੰਘ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਰਹਿਣ ਵਾਲੇ ਰਾਮ ਬ੍ਰਿਜੇਸ਼ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਹ ਆਪਣੇ ਭਾਈ ਲਲਿਤੇਸ਼ ਨਾਲ ਗੁਲਾਬੀ ਬਾਗ ਮੋਗਾ ਵਿਚ ਟਾਇਰਾਂ ਦੀ ਦੁਕਾਨ ਦੇ ਸਾਹਮਣੇ ਫਲਾਂ ਦੀ ਰੇਹੜੀ ਲਾਉਣ ਦਾ ਕੰਮ ਕਰਦੇ ਹਨ।

ਰਾਤ ਨੂੰ ਕੰਮ ਖਤਮ ਕਰਨ ਤੋਂ ਬਾਅਦ ਉਹ ਉਸ ਦੁਕਾਨ ਦੇ ਬਾਹਰ ਬਣੇ ਸ਼ੈੱਡ ਦੇ ਹੇਠਾਂ ਇਕ ਮੰਜਾ ਰੱਖ ਕੇ ਸੌਂ ਜਾਂਦੇ ਹਨ। ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਹਰ ਰੋਜ਼ ਦੀ ਤਰ੍ਹਾਂ ਸ਼ਨੀਵਾਰ ਦੀ ਰਾਤ ਨੂੰ ਵੀ ਉਹ ਆਪਣੇ ਭਰਾ ਅਤੇ ਸਾਥੀ ਪ੍ਰਵਾਸੀ ਮਹੀਪਾਲ ਦੇ ਨਾਲ ਸ਼ੈੱਡ ਹੇਠਾਂ ਮੰਜੇ ਉਪਰ ਸੌਂ ਰਹੇ ਸੀ। ਰਾਤ ਨੂੰ ਕਰੀਬ 12 ਵਜੇ ਪਸ਼ੂ ਨੂੰ ਟੱਕਰ ਮਾਰਨ ਤੋਂ ਬਾਅਦ ਤੇਜ਼ ਰਫਤਾਰ ਕਾਲੇ ਰੰਗ ਦੀ ਜੀਪ ਬੇਕਾਬੂ ਹੋ ਕੇ ਉਸ ਦੇ ਭਰਾ ਲਲਿਤੇਸ਼ ਦੇ ਮੰਜੇ ਨਾਲ ਆ ਕੇ ਟਕਰਾ ਗਈ। ਹਾਦਸੇ ਦੀ ਅਵਾਜ਼ ਸੁਣ ਕੇ ਜਦੋਂ ਉਹ ਉਠਿਆ ਉਦੋਂ ਤੱਕ ਉਸ ਦਾ ਭਰਾ ਦਮ ਤੋੜ ਚੁੱਕਿਆ ਸੀ। ਜਦੋਂ ਕਿ ਡਰਾਈਵਰ ਜੀਪ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਦੇ ਵਿਰੋਧ ਕਾਰਨ ਡਰਾਈਵਰ ਅਤੇ ਉਸ ਦਾ ਸਾਥੀ ਮੌਕਾ ਪਾ ਕੇ ਉਥੋਂ ਫਰਾਰ ਹੋ ਗਏ।

ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਮੌਕੇ ਉਤੇ ਪਹੁੰਚ ਕੇ ਜੀਪ ਨੂੰ ਕਬਜ਼ੇ ਵਿੱਚ ਲੈ ਲਿਆ। ਜਦੋਂ ਕਿ ਮ੍ਰਿਤਕ ਦੇ ਭਰਾ ਦੀ ਦੇਹ ਨੂੰ ਸਿਵਲ ਹਸਪਤਾਲ ਦੇ ਪੋਸਟ ਮਾਰਟਮ ਹਾਊਸ ਵਿਖੇ ਪਹੁੰਚਾਇਆ ਗਿਆ। ਮ੍ਰਿਤਕ ਦੇ ਕੋਲ ਹੀ ਸੁੱਤੇ ਪਏ ਮਹੀਪਾਲ ਨੇ ਦੱਸਿਆ ਕਿ ਉਹ ਵੀ ਟੱਕਰ ਤੋਂ ਬਾਅਦ ਮੰਜੇ ਤੋਂ ਡਿੱਗ ਗਿਆ। ਉਸ ਦੇ ਪੈਰ ਉਤੇ ਵੀ ਮਾਮੂਲੀ ਸੱਟ ਲੱਗੀ ਹੈ। ASI ਮੋਹਕਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਰਾਮ ਬ੍ਰਿਜੇਸ਼ ਦੇ ਬਿਆਨਾਂ ਦੇ ਆਧਾਰ ਤੇ ਜੀਪ ਡਰਾਈਵਰ ਖ਼ਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਐਤਵਾਰ ਨੂੰ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਦੋ ਬੱਚੇ ਹਨ।

Leave a Reply

Your email address will not be published. Required fields are marked *