ਬਰਨਾਲਾ (ਪੰਜਾਬ) ਦੇ ਥਾਣਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਸਹਿਜੜਾ ਵਿੱਚ ਜ਼ਮੀਨੀ ਪਾਣੀ ਦੀ ਪੁਰਾਣੀ ਖਹਿ ਬਾਜ਼ੀ ਵਿਚ ਇੱਕ 19 ਸਾਲਾ ਨੌਜਵਾਨ ਦਾ ਤੇਜ਼ ਧਾਰ ਚੀਜ ਦੇ ਨਾਲ ਕ-ਤ-ਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ਨੂੰ ਬਚਾਉਣ ਆਈ ਇਕ ਔਰਤ ਅਤੇ ਇਕ ਨੌਜਵਾਨ ਵੀ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਨੇੜਲੇ ਲੋਕਾਂ ਦਾ ਇਕੱਠ ਹੁੰਦਾ ਦੇਖ ਹਮਲਾ ਕਰਨ ਵਾਲੇ ਮੌਕੇ ਵਾਲੀ ਥਾਂ ਤੋਂ ਫ਼ਰਾਰ ਹੋ ਗਏ। ਥਾਣਾ ਮਹਿਲ ਕਲਾਂ ਦੀ ਪੁਲਿਸ ਵਲੋਂ ਮ੍ਰਿਤਕ ਸਰੀਰ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਬਾਰੇ ਡੀ.ਐੱਸ.ਪੀ ਮਹਿਲ ਕਲਾਂ ਗਮਦੂਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਗਦੀਪ ਸਿੰਘ ਦੀ ਮਾਤਾ ਨਗਿੰਦਰ ਕੌਰ ਪਤਨੀ ਨਰੋਤਮ ਸਿੰਘ ਵਾਸੀ ਪਿੰਡ ਸਹਿਜੜਾ ਜ਼ਿਲ੍ਹਾ ਬਰਨਾਲਾ ਵਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਉਸ ਦਾ ਲੜਕਾ ਜਗਦੀਪ ਸਿੰਘ ਉਮਰ 19 ਸਾਲ ਪੈਦਲ ਘਰ ਨੂੰ ਆ ਰਿਹਾ ਸੀ।
ਇਸੇ ਦੌਰਾਨ ਰਸਤੇ ਵਿੱਚ ਉਨ੍ਹਾਂ ਦੇ ਗੁਆਂਢੀ ਦੋਸ਼ੀ ਜਗਸੀਰ ਸਿੰਘ ਸੀਰਾ ਅਤੇ ਉਸ ਦੇ ਪਿਤਾ ਗੁਰਚੇਤ ਸਿੰਘ ਦੀ ਜਗਦੀਪ ਸਿੰਘ ਨਾਲ ਆਪਸੀ ਤਕਰਾਰ ਹੋ ਗਿਆ। ਦੋਸ਼ੀ ਜਗਸੀਰ ਸਿੰਘ ਸੀਰਾ ਅਤੇ ਉਸ ਦੇ ਪਿਤਾ ਗੁਰਚੇਤ ਸਿੰਘ ਨੇ ਜਗਦੀਪ ਸਿੰਘ ਉਤੇ ਕਿਸੇ ਤੇਜ਼ ਧਾਰ ਚੀਜ ਨਾਲ ਵਾਰ ਕਰ ਦਿੱਤਾ। ਇਸ ਝ-ਗ-ੜੇ ਦੌਰਾਨ ਜਗਦੀਪ ਸਿੰਘ ਦੀ ਚਾਚੀ ਕਮਲਜੀਤ ਕੌਰ ਪਤਨੀ ਹਰਪਾਲ ਸਿੰਘ ਅਤੇ ਰਮਨਦੀਪ ਸਿੰਘ ਪੁੱਤਰ ਹਰਪਾਲ ਸਿੰਘ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਉਨ੍ਹਾਂ ਉਪਰ ਵੀ ਵਾਰ ਕਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਤੁਰੰਤ ਹੀ ਤਿੰਨਾਂ ਨੂੰ ਜ਼ਖਮੀ ਹਾਲ ਵਿਚ ਸਿਵਲ ਹਸਪਤਾਲ ਮਹਿਲ ਕਲਾਂ ਵਿਖੇ ਭਰਤੀ ਕਰਾਇਆ ਗਿਆ, ਜਿੱਥੇ ਜਗਦੀਪ ਸਿੰਘ ਦੀ ਮੌ-ਤ ਹੋ ਗਈ। ਜਖਮੀ ਕਮਲਜੀਤ ਕੌਰ ਨੂੰ ਪੀ. ਜੀ. ਆਈ. ਚੰਡੀਗੜ੍ਹ ਅਤੇ ਰਮਨਦੀਪ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਰੈਫਰ ਕਰ ਦਿੱਤਾ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਮਹਿਲ ਕਲਾਂ ਗਮਦੂਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਦੀਪ ਸਿੰਘ ਦੀ ਮਾਤਾ ਨਗਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਉਤੇ ਨਾਮਜ਼ਦ ਦੋਸ਼ੀ ਜਗਸੀਰ ਸਿੰਘ ਸੀਰਾ ਅਤੇ ਉਸ ਦੇ ਪਿਤਾ ਗੁਰਤੇਜ ਸਿੰਘ ਵਾਸੀ ਸਹਿਜੜਾ ਦੇ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।