ਬਦਲਦੇ ਮੌਸਮ ਵਿਚ, ਕਈ ਸਮੱਸਿਆਵਾਂ ਨੂੰ ਤੁਰੰਤ ਦੂਰ ਕਰੇ, ਇਨ੍ਹਾਂ ਚੀਜ਼ਾਂ ਦਾ ਕਾੜ੍ਹਾ

Punjab

ਮੌਸਮ ਬਦਲਦਿਆਂ ਹੀ ਇਸ ਦਾ ਅਸਰ ਲੋਕਾਂ ਦੀ ਸਿਹਤ ਉਤੇ ਨਜ਼ਰ ਆਉਣ ਲੱਗਦਾ ਹੈ। ਜਦੋਂ ਮੌਸਮ ਬਦਲਦਾ ਹੈ ਤਾਂ ਲੋਕ ਅਕਸਰ ਹੀ ਠੰਢ, ਸਿਰ ਦਰਦ ਅਤੇ ਗਲੇ ਵਿੱਚ ਖਰਾਸ਼ ਵਰਗੀਆਂ ਸਮੱਸਿਆਵਾਂ ਨੂੰ ਮਹਿਸੂਸ ਕਰਨ ਲੱਗ ਜਾਂਦੇ ਹਨ। ਖਾਸ ਕਰਕੇ ਸਰਦੀ ਅਤੇ ਬਰਸਾਤ ਦਾ ਮੌਸਮ ਆਉਂਦੇ ਹੀ ਲੋਕਾਂ ਨੂੰ ਸਰਦੀ ਖਾਂਸੀ ਅਤੇ ਸਰੀਰ ਦਰਦ ਵਰਗੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ। ਇਸ ਦੇ ਨਾਲ ਹੀ ਗਰਮੀਆਂ ਵਿਚ ਐਲਰਜੀ ਅਤੇ ਗਰਮ ਸਰਦ ਕਾਰਨ ਲੋਕਾਂ ਦਾ ਗਲਾ ਖਰਾਬ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਖੰਘ ਦੀ ਸ਼ਿਕਾਇਤ ਹੁੰਦੀ ਹੈ।

ਅਜਿਹੀ ਸਥਿਤੀ ਵਿੱਚ, ਆਰਾਮ ਲਈ ਸਭ ਤੋਂ ਪਹਿਲਾਂ ਬਜੁਰਗਾਂ ਦੇ ਘਰੇਲੂ ਉਪਚਾਰ (ਨੁਸਖੇ) ਨੂੰ ਯਾਦ ਕੀਤਾ ਜਾਂਦਾ ਹੈ। ਘਰ ਵਿਚ ਮੌਜੂਦ ਸਾਧਾਰਨ ਚੀਜ਼ਾਂ ਨਾਲ ਕਈ ਸਿਹਤ ਸਮੱਸਿਆਵਾਂ ਦਾ ਚੰਗਾ ਇਲਾਜ ਕਰਿਆ ਜਾ ਸਕਦਾ ਹੈ। ਤੁਸੀਂ ਇੱਥੇ ਕੁਝ ਅਜਿਹੇ ਘਰੇਲੂ ਨੁਸਖੇ ਬਾਰੇ ਪੜ੍ਹ ਸਕਦੇ ਹੋ।

ਨਮਕ ਅਤੇ ਕੋਸੇ ਪਾਣੀ ਨਾਲ ਗਰਾਰੇ ਕਰੋ

ਗਲੇ ਦੇ ਦਰਦ ਤੋਂ ਰਾਹਤ ਪਾਉਣ ਲਈ ਨਮਕ ਅਤੇ ਪਾਣੀ ਨਾਲ ਗਰਾਰੇ ਕਰਨਾ ਇੱਕ ਆਸਾਨ ਅਤੇ ਪ੍ਰਭਾਵਸ਼ਾਲੀ ਉਪਾਅ ਮੰਨਿਆ ਜਾਂਦਾ ਹੈ। ਇਸ ਦੇ ਲਈ ਇਕ ਗਲਾਸ ਕੋਸੇ ਪਾਣੀ ਦੇ ਵਿਚ ਇਕ ਚਮਚਾ ਨਮਕ ਮਿਲਾ ਲਓ। ਫਿਰ ਇਸ ਪਾਣੀ ਨਾਲ ਗਰਾਰੇ ਕਰੋ। 2 ਤੋਂ 3 ਦਿਨਾਂ ਤੱਕ, ਦਿਨ ਵਿੱਚ 2 ਵਾਰ ਅਜਿਹਾ ਕਰਨ ਨਾਲ ਤੁਸੀਂ ਗਲੇ ਦੇ ਦਰਦ ਅਤੇ ਖਰਾਸ਼ ਤੋਂ ਛੁਟਕਾਰਾ ਪਾ ਸਕਦੇ ਹੋ।

ਮਿਸ਼ਰੀ (Mishri)

ਮਿੱਠੀ ਮਿਸ਼ਰੀ ਗਲੇ ਦੀਆਂ ਸਮੱਸਿਆਵਾਂ ਨੂੰ ਘੱਟ ਕਰਦੀ ਹੈ। ਕਿਹਾ ਜਾਂਦਾ ਹੈ ਕਿ ਮਿਸ਼ਰੀ ਸੇਵਨ ਕਰਨ ਨਾਲ ਗਲੇ ਦੇ ਦਰਦ ਤੋਂ ਰਾਹਤ ਮਿਲਦੀ ਹੈ। ਸਰਦੀ ਜ਼ੁਕਾਮ ਜਾਂ ਗਲੇ ਦੀ ਖਰਾਸ਼ ਤੋਂ ਛੁਟਕਾਰਾ ਪਾਉਣ ਦੇ ਲਈ ਮਿਸ਼ਰੀ ਨੂੰ ਕਾਲੀ ਮਿਰਚ ਪਾਊਡਰ ਦੇ ਨਾਲ ਸੇਵਨ ਕੀਤਾ ਜਾ ਸਕਦਾ ਹੈ। ਕੁਝ ਮਾਤਰਾ ਵਿਚ ਮਿਸ਼ਰੀ ਪਾਊਡਰ ਅਤੇ ਕਾਲੀ ਮਿਰਚ ਪਾਊਡਰ ਨੂੰ ਬਰਾਬਰ ਮਾਤਰਾ ਦੇ ਵਿਚ ਮਿਲਾ ਲਓ ਅਤੇ ਪਾਣੀ ਨਾਲ ਇਸ ਦੀ ਫੱਕੀ ਲਓ। ਤੁਹਾਨੂੰ ਕੁਝ ਹੀ ਦਿਨਾਂ ਵਿੱਚ ਰਾਹਤ ਮਿਲੇਗੀ।

ਅਦਰਕ ਦਾ ਕਾੜ੍ਹਾ

ਆਮ ਤੌਰ ਉਤੇ ਵਾਇਰਲ ਇਨਫੈਕਸ਼ਨ ਅਤੇ ਐਲਰਜੀ ਦੇ ਕਾਰਨ ਸਰਦੀ, ਖਾਂਸੀ ਅਤੇ ਨੱਕ ਵਗਣ ਦੇ ਨਾਲ ਗਲੇ ਵਿੱਚ ਖਰਾਸ਼ ਦੀ ਸਮੱਸਿਆ ਆ ਜਾਂਦੀ ਹੈ। ਅਜਿਹੇ ਵਿਚ ਅਦਰਕ ਦਾ ਕਾੜ੍ਹਾ ਜਾਂ ਅਦਰਕ ਦੀ ਚਾਹ ਪੀਣ ਨਾਲ ਰਾਹਤ ਮਿਲ ਸਕਦੀ ਹੈ। ਅਦਰਕ ਦਾ ਕਾੜ੍ਹਾ ਪੀਣ ਨਾਲ ਗਲੇ ਦੇ ਦਰਦ, ਸਰੀਰ ਦੇ ਦਰਦ ਅਤੇ ਹੋਰ ਸਮੱਸਿਆਵਾਂ ਤੋਂ ਵੀ ਰਾਹਤ ਮਿਲ ਸਕਦੀ ਹੈ।

ਇੱਥੇ ਪੜ੍ਹੋ ਕਾੜ੍ਹਾ ਬਣਾਉਣ ਦਾ ਤਰੀਕਾ

ਇੱਕ ਗਲਾਸ ਪਾਣੀ ਨੂੰ ਉਬਲਣ ਲਈ ਰੱਖੋ। ਇਸ ਵਿੱਚ ਇੱਕ ਚਮਚਾ ਅਦਰਕ ਦਾ ਪੇਸਟ ਮਿਲਾਓ। ਆਪਣੀ ਪਸੰਦ ਦੇ ਅਨੁਸਾਰ ਇਸ ਕਾੜ੍ਹੇ ਵਿੱਚ ਤੁਲਸੀ ਅਤੇ ਮੁਲੱਠੀ ਨੂੰ ਵੀ ਮਿਲਾਇਆ ਜਾ ਸਕਦਾ ਹੈ। ਹੁਣ ਮਸਾਲੇ ਦੇ ਨਾਲ ਪਾਣੀ ਨੂੰ 10 ਮਿੰਟ ਤੱਕ ਚੰਗੀ ਤਰ੍ਹਾਂ ਉਬਾਲ ਲਵੋ। ਜਦੋਂ ਇਹ ਪੱਕ ਕੇ ਅੱਧਾ ਰਹਿ ਜਾਵੇ ਤਾਂ ਇਸ ਨੂੰ ਪੁਣ (ਛਾਣ) ਕੇ ਕੋਸ਼ਾ-ਕੋਸ਼ਾ ਪੀ ਲਓ।

Leave a Reply

Your email address will not be published. Required fields are marked *