ਇਹ ਸਮਾਚਾਰ ਉੱਤਰ ਪ੍ਰਦੇਸ਼ ਦੇ ਮੇਰਠ ਜਿਲ੍ਹੇ ਤੋਂ ਪ੍ਰਾਪਤ ਹੋਇਆ ਹੈ। ਮੇਰਠ ਜ਼ਿਲ੍ਹੇ ਵਿਚ ਬਾਥਰੂਮ ਵਿੱਚ ਨਹਾਉਂਦੇ ਸਮੇਂ ਇੱਕ ਮਹਿਲਾ ਸਿਪਾਹੀ ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰਾਂ ਵਿਚ ਸੋਗ ਪਸਰ ਗਿਆ। ਦੱਸਿਆ ਜਾ ਰਿਹਾ ਹੈ ਕਿ ਘਰ ਵਿਚ ਮਹਿਲਾ ਸਿਪਾਹੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਉਹ ਹਲਦੀ ਦੀ ਰਸਮ ਤੋਂ ਬਾਅਦ ਨਹਾਉਣ ਦੇ ਲਈ ਗਈ ਸੀ। ਕਾਫੀ ਦੇਰ ਤੱਕ ਜਦੋਂ ਉਹ ਬਾਥਰੂਮ ਤੋਂ ਬਾਹਰ ਨਾ ਆਈ ਤਾਂ ਪਰਿਵਾਰ ਵਾਲਿਆਂ ਨੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਉਹ ਬਾਥਰੂਮ ਦੇ ਫਰਸ਼ ਉਤੇ ਬੇਸੁੱਧ ਪਈ ਸੀ।
ਉਸ ਨੂੰ ਤੁਰੰਤ ਹੀ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ ਬਾਰੇ ਪਤਾ ਲੱਗਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਮ੍ਰਿਤਕ ਸਰੀਰ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ। ਇਹ ਮਾਮਲਾ ਮੇਰਠ ਥਾਣੇ ਦੇ ਸਰਧਨਾ ਇਲਾਕੇ ਦੇ ਅਹਿਮਦਾਬਾਦ ਪਿੰਡ ਦਾ ਹੈ। ਇਥੋਂ ਦੀ ਰਹਿਣ ਵਾਲੀ ਗੀਤਾ ਤਾਲੀਆਨ ਪੁੱਤਰੀ ਗਜਰਾਜ ਸਿੰਘ, ਸਾਲ 2011 ਵਿਚ ਯੂਪੀ ਪੁਲਿਸ ਵਿਚ ਸਿਪਾਹੀ ਦੇ ਅਹੁਦੇ ਤੇ ਭਰਤੀ ਹੋਈ ਸੀ। ਜੋ ਇਸ ਸਮੇਂ ਮੁਜ਼ੱਫਰਨਗਰ ਵਿਜੀਲੈਂਸ ਵਿੱਚ ਡਿਊਟੀ ਤੇ ਤਾਇਨਾਤ ਸੀ।
ਜਾਣਕਾਰੀ ਦਿੰਦਿਆਂ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਗੀਤਾ ਦਾ ਇਕ ਦਿਨ ਬਾਅਦ 7 ਫਰਵਰੀ ਨੂੰ ਵਿਆਹ ਹੋਣਾ ਸੀ। ਜਿਸ ਨੂੰ ਲੈ ਕੇ ਘਰ ਵਿੱਚ ਤਿਆਰੀਆਂ ਚੱਲ ਰਹੀਆਂ ਸਨ। ਹਲਦੀ ਦੀ ਰਸਮ ਹੋਈ, ਰਸਮ ਖਤਮ ਹੋਣ ਤੋਂ ਬਾਅਦ ਗੀਤਾ ਨਹਾਉਣ ਦੇ ਲਈ ਬਾਥਰੂਮ ਵਿਚ ਗਈ ਪਰ ਕਾਫੀ ਦੇਰ ਤੱਕ ਬਾਹਰ ਨਹੀਂ ਆਈ। ਜਿਸ ਤੋਂ ਬਾਅਦ ਗੀਤਾ ਦੇ ਪਰਿਵਾਰਕ ਮੈਂਬਰ ਚਿੰਤਤ ਹੋ ਗਏ ਅਤੇ ਜਦੋਂ ਉਨ੍ਹਾਂ ਨੇ ਆਵਾਜ਼ ਲਾਈ ਤਾਂ ਅੰਦਰੋਂ ਕੋਈ ਵੀ ਹੁੰਗਾਰਾ ਨਹੀਂ ਮਿਲਿਆ। ਜਿਥੇ ਹੁਣ ਵਿਆਹ ਤੋਂ ਇਕ ਦਿਨ ਪਹਿਲਾਂ ਹਲਦੀ ਦੀ ਰਸਮ ਤੋਂ ਬਾਅਦ ਹੋਈ ਸਿਪਾਹੀ ਗੀਤਾ ਦੀ ਮੌ-ਤ ਕਾਰਨ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ।
ਤਿੰਨ ਭਰਾਵਾਂ ਦੀ ਇਕਲੌਤੀ ਭੈਣ ਦੀ ਮੌ-ਤ ਤੋਂ ਬਾਅਦ ਘਰ ਵਿਚ ਵਿਆਹ ਦੇ ਜਸ਼ਨ ਦੀਆਂ ਤਿਆਰੀਆਂ ਨੂੰ ਗ੍ਰਹਿਣ ਲੱਗ ਗਿਆ। ਦੱਸ ਦਈਏ ਕਿ ਮਹਿਲਾ ਸਿਪਾਹੀ ਦਾ ਵਿਆਹ ਬੁਲੰਦਸ਼ਹਿਰ ਜ਼ਿਲ੍ਹੇ ਦੇ ਗੁਲਾਵਠੀ ਕਸਬੇ ਵਿੱਚ ਇਕ ਦਿਨ ਬਾਅਦ ਹੋਣਾ ਸੀ। ਉੱਥੇ ਵੀ ਸਾਰੇ ਬਰਾਤ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਸਨ, ਮੌ-ਤ ਦੀ ਸੂਚਨਾ ਨੇ ਦੋਹਾਂ ਪਰਿਵਾਰਾਂ ਵਿਚ ਸੋਗ ਪਸਾਰ ਦਿੱਤਾ।