ਇਹ ਤਾਜ਼ਾ ਦੁਖਦ ਮਾਮਲਾ ਪੰਜਾਬ ਦੇ ਜਿਲ੍ਹਾ ਸੰਗਰੂਰ ਤੋਂ ਪ੍ਰਾਪਤ ਹੋਇਆ ਹੈ। ਇਥੇ ਲਹਿਰਾਗਾਗਾ ਦੇ ਪਿੰਡ ਮੂਨਕ ਵਿਖੇ ਇੱਕ ਕਿਸਾਨ ਨੇ ਕਰਜ਼ੇ ਦੇ ਬੋਝ ਕਾਰਨ ਆਪਣੀ ਜਿੰਦਗੀ ਨੂੰ ਸਮਾਪਤ ਕਰ ਲਿਆ ਹੈ। 22 ਸਾਲ ਨੌਜਵਾਨ ਕਿਸਾਨ ਨੇ 21 ਲੱਖ ਦੇ ਕਰਜ਼ ਕਰਕੇ ਇਹ ਕਦਮ ਉਠਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸਾਨ ਉਤੇ ਬੈਂਕ ਦਾ 13 ਲੱਖ ਰੁਪਏ ਅਤੇ ਆੜ੍ਹਤੀਏ ਦਾ ਅੱਠ ਲੱਖ ਰੁਪਏ ਦਾ ਕਰਜ਼ਾ ਸੀ। ਇਸ ਕਿਸਾਨ ਦੀ ਫਸਲ ਦੋ ਵਾਰ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ, ਪਹਿਲਾਂ ਝੋਨੇ ਦੀ ਅਤੇ ਫਿਰ ਕਣਕ ਦੀ। ਮੂਨਕ ਦੇ ਵਾਰਡ ਨੰਬਰ 10 ਦਾ ਤਰਸੇਮ ਚੰਦ ਦਾ ਪੁੱਤਰ ਅਮਨ ਕੁਮਾਰ ਆਰਥਿਕ ਤੰਗੀ ਕਾਰਨ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾਨ ਚੱਲ ਰਿਹਾ ਸੀ।
ਇਸ ਮਾਮਲੇ ਸਬੰਧੀ ਮ੍ਰਿਤਕ ਅਮਨ ਕੁਮਾਰ ਦੇ ਪਿਤਾ ਤਰਸੇਮ ਚੰਦ ਨੇ ਦੱਸਿਆ ਕਿ ਉਸ ਦਾ ਲੜਕਾ ਅਮਨ ਕੁਮਾਰ ਭਾਰੀ ਕਰਜ਼ੇ ਕਾਰਨ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾਨ ਰਹਿਦਾ ਸੀ। ਉਸ ਦੀ ਪਿਛਲੇ ਸੀਜ਼ਨ ਵਿਚ ਝੋਨੇ ਦੀ ਫਸਲ ਮਰ ਗਈ ਸੀ ਅਤੇ ਕਣਕ ਦੀ ਫਸਲ ਦਾ ਝਾੜ ਵੀ ਬਹੁਤ ਘੱਟ ਗਿਆ ਸੀ। ਆਮਦਨ ਬਹੁਤ ਘੱਟ ਹੋਣ ਦੇ ਕਾਰਨ ਉਹ ਆਰਥਿਕ ਤੌਰ ਉਤੇ ਟੁੱਟ ਗਿਆ ਸੀ, ਜਿਸ ਕਾਰਨ ਉਸ ਨੇ ਬੀਤੀ ਰਾਤ ਫਾ-ਹਾ ਲਾ ਕੇ ਆਪਣੇ ਆਪ ਨੂੰ ਮੁਕਾ ਲਿਆ। ਉਸ ਨੇ ਦੱਸਿਆ ਕਿ ਸਾਡੇ ਪਰਿਵਾਰ ਉਤੇ 13 ਲੱਖ ਰੁਪਏ ਦਾ ਬੈਂਕ ਲੋਨ ਅਤੇ 8 ਲੱਖ ਰੁਪਏ ਦਾ ਹੋਰ ਕਰਜਾ ਹੈ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡਾ ਕਰਜ਼ਾ ਮੁਆਫ਼ ਕਰਕੇ ਸਾਡੀ ਆਰਥਿਕ ਮਦਦ ਕੀਤੀ ਜਾਵੇ।
ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਕਿਸਾਨ ਯੂਨੀਅਨ ਦੇ ਆਗੂ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਦੇ ਬੈਂਕ ਕਰਜ਼ੇ ਨੂੰ ਮੁਆਫ਼ ਕੀਤਾ ਜਾਵੇ। ਮ੍ਰਿਤਕ ਅਮਨ ਕੁਮਾਰ ਇਕ ਨੌਜਵਾਨ ਕਿਸਾਨ ਨੂੰ ਕੋਈ ਹੋਰ ਰੁਜ਼ਗਾਰ ਨਾ ਮਿਲਣ ਦੇ ਕਾਰਨ ਉਹ ਆਪਣੇ ਪਿਤਾ ਨਾਲ ਖੇਤੀ ਬਾੜੀ ਦੇ ਕੰਮ ਵਿੱਚ ਮਦਦ ਕਰਦਾ ਸੀ।