ਦੌੜਨਾ ਜਾਂ ਸਾਈਕਲ ਚਲਾਉਣਾ, ਜਾਣੋ ਕਿਹੜੀ ਕਸਰਤ ਤੁਹਾਡੇ ਲਈ, ਵੱਧ ਫਾਇਦੇਮੰਦ ਹੈ

Punjab

ਸਾਈਕਲ ਚਲਾਉਣਾ ਜਾਂ ਦੌੜਨਾ ਦੋਵੇਂ ਹੀ ਕਸਰਤ ਦੇ ਸਦਾਬਹਾਰ ਅਤੇ ਪ੍ਰਸਿੱਧ ਰੂਪ ਹਨ। ਦੋਵੇਂ ਗਤੀਵਿਧੀਆਂ ਤੰਦਰੁਸਤ ਅਤੇ ਮਜਬੂਤ ਸਿਹਤ ਬਣਾਉਣ ਵਿੱਚ ਮਦਦ ਕਰ ਸਕਦੀਆਂ ਹਨ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ​​ਕਰਦੀਆਂ ਹਨ ਅਤੇ ਤਾਕਤ ਵਧਾਉਣ ਵਿਚ ਮਦਦ ਸਕਦੀਆਂ ਹਨ। ਸਾਈਕਲ ਚਲਾਉਣਾ ਜਾਂ ਦੌੜਨਾ, ਇਹ ਸਭ ਤੁਹਾਡੀ ਆਪਣੀ ਪਸੰਦ ਉਤੇ ਨਿਰਭਰ ਕਰਦਾ ਹੈ। ਤੁਸੀਂ ਉਹ ਕਸਰਤ ਕਰ ਸਕਦੇ ਹੋ ਜਿਸ ਨੂੰ ਕਰਨ ਵਿਚ ਤੁਹਾਡਾ ਸ਼ਰੀਰ ਫਿੱਟ ਹੈ।

ਦੌੜਨ ਅਤੇ ਸਾਈਕਲ ਚਲਾਉਣ ਵਿੱਚ ਕਿਹੜੀ ਕਸਰਤ ਬਿਹਤਰ ਹੈ

ਦੋਵਾਂ ਕਸਰਤਾਂ ਦੇ ਹੀ ਆਪਣੇ-ਆਪਣੇ ਫਾਇਦੇ ਤੇ ਨੁਕਸਾਨ ਹਨ। ਜੇਕਰ ਤੁਸੀਂ ਇਹ ਚੋਣ ਨਹੀਂ ਕਰ ਪਾ ਰਹੇ ਹੋ ਕਿ ਕਿਹੜੀ ਕਸਰਤ ਬਿਹਤਰ ਹੈ ਤਾਂ ਅੱਜ ਅਸੀਂ ਇੱਥੇ ਤੁਹਾਨੂੰ ਇਨ੍ਹਾਂ ਦੋਵਾਂ ਬਾਰੇ ਕੁਝ ਖਾਸ ਗੱਲਾਂ ਦੱਸ ਰਹੇ ਹਾਂ, ਜਿਨ੍ਹਾਂ ਦੇ ਆਧਾਰ ਉਤੇ ਤੁਸੀਂ ਖੁਦ ਫੈਸਲਾ ਕਰ ਸਕਦੇ ਹੋ।

ਸਾਈਕਲ ਚਲਾਉਣ ਦੇ ਲਾਭ

ਸਾਈਕਲ ਚਲਾਉਣਾ ਇੱਕ ਘੱਟ ਪ੍ਰਭਾਵ ਵਾਲੀ ਗਤੀਵਿਧੀ ਹੈ ਜੋ ਤੁਹਾਡੇ ਜੋੜਾਂ ਉਤੇ ਘੱਟ ਤਣਾਅ (ਜੋਰ) ਪਾਉਂਦੀ ਹੈ। ਇਹੀ ਕਾਰਨ ਹੈ ਕਿ ਗੋਡਿਆਂ ਜਾਂ ਜੋੜਾਂ ਦੇ ਦਰਦ ਤੋਂ ਪੀੜਤ ਲੋਕਾਂ ਲਈ ਇਹ ਕਸਰਤ ਕਾਫੀ ਵਧੀਆ ਵਿਕਲਪ ਬਣ ਜਾਂਦੀ ਹੈ। ਸਾਈਕਲ ਚਲਾਉਣਾ ਵੀ ਸਰੀਰ ਲਈ ਬਹੁਤ ਆਸਾਨ ਹੁੰਦਾ ਹੈ ਅਤੇ ਤੁਸੀਂ ਬਿਨਾਂ ਥੱਕੇ ਲੰਬੇ ਸਮੇਂ ਤੱਕ ਇਸ ਕਸਰਤ ਨੂੰ ਕਰ ਸਕਦੇ ਹੋ ਅਤੇ ਨਾਲ ਹੀ, ਫਾਇਟਿੰਗ ਕਾਰਡੀਓਵੈਸਕੁਲਰ ਸਿਹਤ ਨੂੰ ਬਿਹਤਰ ਬਣਾਉਣ ਅਤੇ ਤੁਹਾਡੀਆਂ ਲੱਤਾਂ ਅਤੇ ਕੋਰ ਮਾਸਪੇਸ਼ੀਆਂ ਵਿੱਚ ਤਾਕਤ ਬਣਾਉਣ ਦਾ ਇੱਕ ਵਧੀਆ ਤਰੀਕਾ ਹੋ ਸਕਦਾ ਹੈ।

ਦੌੜਨ ਦੇ ਲਾਭ

ਦੌੜਨਾ ਇੱਕ ਉੱਚ-ਪ੍ਰਭਾਵ ਵਾਲੀ ਗਤੀਵਿਧੀ ਹੈ ਜੋ ਤੁਹਾਡੇ ਜੋੜਾਂ ਦੇ ਲਈ ਵਧੇਰੇ ਚੁਣੌਤੀ ਪੂਰਨ ਹੈ। ਪਰ ਸਮੁੱਚੀ ਸਿਹਤ ਲਈ ਵਧੇਰੇ ਫਾਇਦੇਮੰਦ ਹੋ ਸਕਦਾ ਹੈ। ਦੌੜਨ ਨਾਲ ਕਾਰਡੀਓਵੈਸਕੁਲਰ ਸਿਹਤ ਵਿੱਚ ਸੁਧਾਰ ਹੁੰਦਾ ਹੈ। ਲੱਤਾਂ, ਕੁੱਲ੍ਹੇ ਅਤੇ ਪਿੱਠ ਦੇ ਹੇਠਲੇ ਹਿੱਸੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਕਰਨ ਦੇ ਲਈ ਦੌੜਨਾ ਇੱਕ ਵਧੀਆ ਤਰੀਕਾ ਹੈ। ਸਾਈਕਲ ਚਲਾਉਣ ਦੇ ਨਾਲੋਂ ਦੌੜਨਾ ਜ਼ਿਆਦਾ ਕੈਲੋਰੀ ਬਰਨ ਕਰਦਾ ਹੈ, ਜਿਸ ਕਾਰਨ ਇਹ ਭਾਰ ਘਟਾਉਣ ਵਿਚ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

ਜਿਵੇਂ ਕਿ ਅਸੀਂ ਦੱਸਿਆ ਹੈ, ਦੌੜਨਾ ਅਤੇ ਸਾਈਕਲ ਚਲਾਉਣਾ ਦੋਵੇਂ ਹੀ ਫਾਇਦੇਮੰਦ ਹਨ। ਇਹ ਤੁਹਾਡੀ ਜ਼ਰੂਰਤ ਅਤੇ ਪਸੰਦ ਉਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜੀ ਕਸਰਤ ਨੂੰ ਕਰੋਂ। ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਸਾਈਕਲ ਚਲਾਉਣਾ ਤੁਹਾਡੇ ਲਈ ਬਿਹਤਰ ਵਿਕਲਪ ਹੋ ਸਕਦਾ ਹੈ। ਜੇਕਰ ਤੁਸੀਂ ਸਿਹਤ ਪੱਖੋਂ ਪੂਰੀ ਤਰ੍ਹਾਂ ਫਿੱਟ ਹੋ ਤਾਂ ਦੌੜਨਾ ਤੁਹਾਡੇ ਲਈ ਵਧੇਰੇ ਲਾਹੇਵੰਦ ਕਸਰਤ ਹੋ ਸਕਦੀ ਹੈ। ਇਸ ਲਈ ਜੇਕਰ ਤੁਸੀਂ ਦੌੜਨਾ ਅਤੇ ਸਾਈਕਲ ਚਲਾਉਣ ਦੇ ਵਿਚਕਾਰ ਕੋਈ ਵਿਕਲਪ ਲੱਭ ਰਹੇ ਹੋ ਤਾਂ ਤੁਸੀਂ ਆਪਣੀ ਜ਼ਰੂਰਤ ਅਤੇ ਪਸੰਦ ਉਤੇ ਧਿਆਨ ਕੇਂਦਰਿਤ ਕਰਦੇ ਹੋਏ ਫੈਸਲਾ ਲੈ ਸਕਦੇ ਹੋ।

Leave a Reply

Your email address will not be published. Required fields are marked *