ਇਹ ਦੁੱਖ ਭਰੀ ਜਾਣਕਾਰੀ ਪੰਜਾਬ ਦੇ ਜਿਲ੍ਹਾ ਸੰਗਰੂਰ ਤੋਂ ਪ੍ਰਾਪਤ ਹੋਈ ਹੈ। ਸੰਗਰੂਰ ਵਿੱਚ ਇੱਕ ਕੰਜਿਊਮਰ ਕੋਟ ਦੇ ਸਾਬਕਾ ਜੱਜ ਨੇ ਰੇਲ ਗੱਡੀ ਅੱਗੇ ਛਾਲ ਲਾ ਕੇ ਖੁ-ਦ ਕੁ-ਸ਼ੀ ਕਰ ਲਈ ਹੈ। ਉਸ ਨੇ ਸੁਸਾ-ਈਡ ਨੋਟ ਵਿੱਚ ਤਰਨਤਾਰਨ ਦੇ ਸਾਬਕਾ ਐਸ. ਐਸ. ਪੀ. ਗੁਰਕ੍ਰਿਪਾਲ ਸਿੰਘ ਅਤੇ ਕੋਆਪ੍ਰੇਟਿਵ ਬੈਂਕ ਦੇ ਕਰਮਚਾਰੀ ਅਮਨ ਸ਼ਰਮਾ ਦੇ ਨਾਮ ਲਿਖੇ ਗਏ ਹਨ। ਪੁਲਿਸ ਨੇ ਮ੍ਰਿਤਕ ਸਰੀਰ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਾਬਕਾ ਐਸ. ਐਸ. ਪੀ. ਅਤੇ ਬੈਂਕ ਕਰਮੀ ਖ਼ਿਲਾਫ਼ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਜੱਜ ਦੀ ਪਹਿਚਾਣ ਗੁਰਪਾਲ ਸਿੰਘ ਨਾਮ ਦੇ ਰੂਪ ਵਜੋਂ ਹੋਈ ਹੈ। ਉਨ੍ਹਾਂ ਦਾ ਆਰੋਪੀਆਂ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਪੁਲਿਸ ਮੁਤਾਬਕ ਇਹ ਘਟਨਾ ਸਵੇਰੇ 4 ਵਜੇ ਦੇ ਕਰੀਬ ਦੀ ਹੈ। ਹਜ਼ੂਰ ਸਾਹਿਬ ਤੋਂ ਆ ਰਹੀ ਟ੍ਰੇਨ ਦੇ ਡਰਾਈਵਰ ਨੇ ਦੱਸਿਆ ਕਿ ਇਕ ਵਿਅਕਤੀ ਨੇ ਟ੍ਰੇਨ ਅੱਗੇ ਛਾਲ ਮਾਰ ਕੇ ਆਪਣੇ ਆਪ ਨੂੰ ਖ-ਤ-ਮ ਕਰ ਲਿਆ ਹੈ। ਜਦੋਂ ਪੁਲਿਸ ਦੇਹ ਦੀ ਸ਼ਨਾਖਤ ਕਰਨ ਲਈ ਗਈ ਤਾਂ ਮ੍ਰਿਤਕ ਦੀ ਜੇਬ ਵਿੱਚੋਂ ਇੱਕ ਪਹਿਚਾਣ ਪੱਤਰ ਅਤੇ ਇੱਕ ਸੁਸਾ-ਈਡ ਨੋਟ ਮਿਲਿਆ ਹੈ। ਪੁਲਿਸ ਨੇ ਦੱਸਿਆ ਹੈ ਕਿ ਸੁਸਾਈਡ ਨੋਟ ਵਿੱਚ ਦੋ ਨਾਮ ਸਾਹਮਣੇ ਆਏ ਹਨ।
ਜਿਨ੍ਹਾਂ ਵਿੱਚੋਂ ਇੱਕ ਸਾਬਕਾ ਐਸ. ਐਸ. ਪੀ. ਗੁਰਕ੍ਰਿਪਾਲ ਸਿੰਘ ਅਤੇ ਕੋਆਪ੍ਰੇਟਿਵ ਬੈਂਕ ਦੇ ਕਰਮਚਾਰੀ ਅਮਨ ਸ਼ਰਮਾ ਦਾ ਹੈ। ਉਸ ਦਾ ਮ੍ਰਿਤਕ ਨਾਲ ਪੈਸਿਆਂ ਦਾ ਲੈਣ ਦੇਣ ਸੀ। ਇਹ ਦੋਵੇਂ ਉਸ ਨੂੰ ਪੈਸਿਆਂ ਨੂੰ ਲੈ ਕੇ ਪ੍ਰੇ-ਸ਼ਾ-ਨ ਕਰ ਰਹੇ ਸਨ। ਜਿਸ ਤੋਂ ਬਾਅਦ ਮ੍ਰਿਤਕ ਨੇ ਆਪਣੇ ਆਪ ਨੂੰ ਮੁਕਾਉਣ ਦਾ ਇਹ ਗਲਤ ਫੈਸਲਾ ਕਰ ਲਿਆ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਮ੍ਰਿਤਕ ਦੀ ਪਤਨੀ ਅਤੇ ਡਾਕਟਰ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਦੋਵੇਂ ਆਰੋਪੀਆਂ ਦੇ ਖ਼ਿਲਾਫ਼ ਖੁ-ਦ ਕੁ-ਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।