ਪੰਜਾਬ ਦੇ ਜਿਲ੍ਹਾ ਜਲੰਧਰ ਸ਼ਹਿਰ ਵਿਚ ਬੀਤੇ ਦਿਨੀਂ ਦੇਰ ਰਾਤ ਨੂੰ ਇੱਕ ਦੁਖਦ ਮਾਮਲਾ ਸਾਹਮਣੇ ਆਇਆ ਹੈ। ਸਿਟੀ ਰੇਲਵੇ ਸਟੇਸ਼ਨ ਨੇੜੇ ਲੁੱਟ ਕਰਨ ਵਾਲਿਆਂ ਨੇ ਇੱਕ ਮਜ਼ਦੂਰ ਦਾ ਕ-ਤ-ਲ ਕਰ ਦਿੱਤਾ। ਮਜ਼ਦੂਰ ਦਾ ਸਿਰਫ ਇਹ ਕਸੂਰ ਸੀ ਕਿ ਉਸ ਨੇ ਆਪਣੀ ਮਿਹਨਤ ਦੀ ਕਮਾਈ ਲੁਟੇ-ਰਿਆਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਉਤੇ ਉਨ੍ਹਾਂ ਨੇ ਮਜ਼ਦੂਰ ਦੀ ਚਾ-ਕੂ ਮਾਰ ਕੇ ਹੱ-ਤਿ-ਆ ਕਰ ਦਿੱਤੀ। ਮ੍ਰਿਤਕ ਵਿਅਕਤੀ ਦੀ ਪਹਿਚਾਣ ਪ੍ਰਵੀਨ ਸ਼ੁਕਲਾ ਵਾਸੀ ਗੋਂਡਾ, ਉੱਤਰ ਪ੍ਰਦੇਸ਼ ਦੇ ਰੂਪ ਵਜੋਂ ਹੋਈ ਹੈ। ਮਰਹੂਮ ਪ੍ਰਵੀਨ ਸ਼ੁਕਲਾ ਅਤੇ ਉਸ ਦੇ ਦੋ ਸਾਥੀ ਪਿੰਡ ਤੋਂ ਆਏ ਸਨ। ਤਿੰਨੋਂ ਮਜ਼ਦੂਰ ਦਾ ਕੰਮ ਕਰਦੇ ਹਨ।
ਤਿੰਨੋਂ ਸਿਟੀ ਰੇਲਵੇ ਸਟੇਸ਼ਨ ਉਤੇ ਟ੍ਰੇਨ ਤੋਂ ਹੇਠਾਂ ਉਤਰੇ ਅਤੇ ਦੇਰ ਰਾਤ ਪੈਦਲ ਹੀ ਘਰ ਜਾ ਰਹੇ ਸਨ। ਜਦੋਂ ਉਹ ਦੋਮੋਰੀਆ ਪੁਲ ਕੋਲ ਪਹੁੰਚੇ ਤਾਂ ਅੱਗੇ ਲੁਟ ਵਾਲਿਆਂ ਨੇ ਘੇਰ ਲਏ। ਉਨ੍ਹਾਂ ਕੋਲ ਤਿੱਖੇ ਕਾਪੇ ਸਨ। ਲੁਟ ਵਾਲਿਆਂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਕੋਲ ਜੋ ਵੀ ਪੈਸੇ ਹਨ, ਦੇ ਦੇਣ। ਪ੍ਰਵੀਨ ਦੇ ਦੋ ਸਾਥੀਆਂ ਨੇ ਆਪਣੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਪੈਸੇ ਦੇ ਦਿੱਤੇ ਪਰ ਪ੍ਰਵੀਨ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਪੈਸੇ ਨਾ ਦੇਣ ਉਤੇ ਦੋਸ਼ੀਆਂ ਨੇ ਪ੍ਰਵੀਨ ਦੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇੱਕ ਦੋਸ਼ੀ ਨੇ ਪ੍ਰਵੀਨ ਨੂੰ ਚਾ-ਕੂ ਮਾਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਪ੍ਰਵੀਨ ਨੂੰ ਉਸ ਦੇ ਸਾਥੀਆਂ ਵੱਲੋਂ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਉੱਤਰ ਪ੍ਰਦੇਸ਼ ਦੇ ਗੋਂਡਾ ਦਾ ਰਹਿਣ ਵਾਲਾ ਪ੍ਰਵੀਨ ਪਹਿਲੀ ਵਾਰ ਆਪਣੇ ਸਾਥੀਆਂ ਨਾਲ ਜਲੰਧਰ ਸ਼ਹਿਰ ਆਇਆ ਸੀ। ਉਸ ਦੇ ਸਾਥੀ ਉਸ ਨੂੰ ਪਿੰਡ ਤੋਂ ਜਲੰਧਰ ਸ਼ਹਿਰ ਦਿਹਾੜੀ ਲਈ ਲੈ ਕੇ ਆਏ ਸਨ ਪਰ ਸ਼ਹਿਰ ਵਿਚ ਰੇਲ ਗੱਡੀ ਤੋਂ ਉਤਰਦੇ ਹੀ ਉਸ ਨਾਲ ਇਹ ਭਾਣਾ ਵਾਪਰ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੌ-ਤ ਹੀ ਉਸ ਨੂੰ ਪਿੰਡ ਤੋਂ ਜਲੰਧਰ ਖਿਚ ਕੇ ਲੈ ਆਈ ਸੀ। ਸੂਚਨਾ ਮਿਲੀ ਤੋਂ ਮੌਕੇ ਉਤੇ ਪਹੁੰਚੇ ਥਾਣਾ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਦਾ ਪਤਾ ਲਾ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ।