ਪੰਜਾਬ ਦੇ ਜਿਲ੍ਹਾ ਮਾਨਸਾ ਵਿੱਚ ਇੱਕ ਲੜਕੀ ਵੱਲੋਂ ਰੇਲ ਗੱਡੀ ਮੂਹਰੇ ਆ ਕੇ ਆਪਣੇ ਆਪ ਦੀ ਜਿੰਦਗੀ ਸਮਾਪਤ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਦੀ ਪਹਿਚਾਣ ਅਮਨਦੀਪ ਕੌਰ ਉਮਰ 30 ਸਾਲ ਦੇ ਰੂਪ ਵਜੋਂ ਹੋਈ ਹੈ, ਜੋ ਮਾਨਸਾ ਵਿਖੇ ਕਿਰਾਏ ਉਤੇ ਰਹਿੰਦੀ ਸੀ। ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਲੜਕੀ ਦੇ ਪਰਿਵਾਰ ਨੇ ਇਕ ਪੁਲਿਸ ਕਰਮੀ ਉਤੇ ਗੰਭੀਰ ਦੋਸ਼ ਲਾਏ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੇ ਥਾਣੇਦਾਰ ਬਿੱਕਰ ਸਿੰਘ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਪਿਛਲੇ 9 ਮਹੀਨਿਆਂ ਤੋਂ ਇਕੱਠੇ ਰਹਿ ਰਹੇ ਸਨ। ਉਨ੍ਹਾਂ ਨੇ ਗੰਭੀਰ ਦੋਸ਼ ਲਾਏ ਕਿ ਉਨ੍ਹਾਂ ਦੀ ਬੱਚੀ ਦਾ ਕਾ-ਤ-ਲ ਬਿੱਕਰ ਸਿੰਘ ਹੈ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਘਟਨਾ ਤੋਂ ਪਹਿਲਾਂ ਅਮਨਦੀਪ ਕੌਰ ਨੇ ਸੁਸਾ-ਈਡ ਨੋਟ ਵੀ ਲਿਖਿਆ ਜਿਸ ਵਿਚ ਉਸ ਨੇ ਲਿਖਿਆ ਕਿ ਉਸ ਦੇ ਪਤੀ ਜਤਿੰਦਰ ਸਿੰਘ ਦੀ ਮੌ-ਤ ਹੋ ਗਈ ਅਤੇ ਅੱਜ ਤੋਂ 9 ਮਹੀਨੇ ਪਹਿਲਾਂ ਬਿੱਕਰ ਸਿੰਘ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕਿਹਾ ਕਿ ਉਹ ਮੇਰੇ ਅਤੇ ਮੇਰੀ ਧੀ ਲਈ ਸਭ ਕੁਝ ਕਰੇਗਾ ਅਤੇ ਉਸ ਨੇ ਮੈਨੂੰ ਆਪਣੀ ਪਤਨੀ ਵਜੋਂ ਸਵੀਕਾਰ ਕਰ ਲਿਆ। ਉਸ ਨੇ ਲਿਖਿਆ ਡੇਢ ਮਹੀਨਾ ਪਹਿਲਾਂ ਮੈਂ ਗਰਭ ਵਤੀ ਹੋ ਗਈ ਅਤੇ ਉਹ ਬੱਚਾ ਬਿੱਕਰ ਸਿੰਘ ਦਾ ਸੀ ਪਰ ਬਿੱਕਰ ਸਿੰਘ ਨੇ ਇਬੋਰਸ਼ੀਨ ਦੀਆਂ ਗੋਲੀਆਂ ਖੁਆ ਕੇ ਬੱਚੇ ਦਾ ਗਰਭ-ਪਾਤ ਕਰਵਾ ਦਿੱਤਾ। ਜਿਸ ਤੋਂ ਬਾਅਦ ਬਿੱਕਰ ਸਿੰਘ ਨੇ ਜਲੀਲ ਅਤੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜੋ ਮੇਰੇ ਕੋਲੋਂ ਸਹਿਣ ਨਹੀਂ ਹੁੰਦਾ ਹੈ। ਜਿਸ ਕਾਰਨ ਮੈਂ ਆਪਣੇ ਆਪ ਨੂੰ ਮੁਕਾ ਰਹੀ ਹਾਂ ਕਿਉਂਕਿ ਮੈਂ ਬਿੱਕਰ ਸਿੰਘ ਤੋਂ ਤੰਗ ਆ ਚੁੱਕੀ ਹਾਂ। ਅੰਤ ਵਿੱਚ ਉਸ ਨੇ ਮੰਗ ਕੀਤੀ ਕਿ ਬਿੱਕਰ ਸਿੰਘ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਅਮਨਦੀਪ ਦੀ ਮਾਤਾ ਅੰਗਰੇਜ਼ ਕੌਰ ਨੇ ਦੱਸਿਆ ਕਿ ਬੀਤੀ ਰਾਤ ਬਿੱਕਰ ਸਿੰਘ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਲੜਕੀ ਨੇ ਰੇਲ ਗੱਡੀ ਦੇ ਹੇਠਾਂ ਆ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਤੋਂ ਬਾਅਦ ਅਸੀਂ ਵਾਰ ਵਾਰ ਉਸ ਨੰਬਰ ਉਤੇ ਫੋਨ ਕੀਤਾ ਜਿਸ ਤੋਂ ਕਾਲ ਆਈ ਸੀ ਪਰ ਨੰਬਰ ਕੱਟ ਦਿੱਤਾ ਗਿਆ। ਫਿਰ ਪਰਿਵਾਰਕ ਮੈਂਬਰ ਮਾਨਸਾ ਆਏ ਅਤੇ ਰੇਲਵੇ ਸਟੇਸ਼ਨ ਉਤੇ ਜਾ ਕੇ ਪੁੱਛ ਗਿੱਛ ਕਰਨ ਰੇਲਵੇ ਸਟੇਸ਼ਨ ਗਏ। ਅਮਨਦੀਪ ਕੌਰ ਦੇ ਘਰ ਜਾ ਕੇ ਦੇਖਿਆ ਪਰ ਉਹ ਕਿਤੇ ਨਹੀਂ ਮਿਲੀ। ਉਨ੍ਹਾਂ ਨੇ ਲੜਕੀ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗਿਆ। ਮਾਂ ਨੇ ਦੱਸਿਆ ਕਿ ਜਦੋਂ ਅਸੀਂ ਸਵੇਰੇ ਦੁਬਾਰਾ ਲੜਕੀ ਦੀ ਭਾਲ ਵਿਚ ਨਿਕਲੇ ਤਾਂ ਪੁਲਿਸ ਨੂੰ ਫੋਨ ਆਇਆ ਕਿ ਰੇਲਵੇ ਲਾਈਨ ਉਤੇ ਇਕ ਦੇਹ ਪਈ ਹੈ ਅਤੇ ਜਦੋਂ ਅਸੀਂ ਉਥੇ ਜਾ ਕੇ ਦੇਖਿਆ ਤਾਂ ਇਹ ਦੇਹ ਅਮਨਦੀਪ ਦੀ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਇੱਕ ਵਜੇ ਸੂਚਨਾ ਮਿਲੀ ਸੀ ਕਿ ਰੇਲਵੇ ਲਾਈਨ ਉਤੇ ਇੱਕ ਮਹਿਲਾ ਦੀ ਦੇਹ ਪਈ ਹੈ। ਸੂਚਨਾ ਮਿਲਣ ਉਤੇ ਉਹ ਮੌਕੇ ਤੇ ਪਹੁੰਚੇ ਅਤੇ ਦੇਖਿਆ ਤਾਂ ਦੇਹ ਕੋਲੋਂ ਚਾਬੀਆਂ ਦਾ ਗੁੱਛਾ ਬਰਾਮਦ ਹੋਇਆ ਹੈ। ਰਾਤ ਹੋਣ ਕਾਰਨ ਮਹਿਲਾ ਦੀ ਪਹਿਚਾਣ ਨਹੀਂ ਹੋ ਸਕੀ ਪਰ ਸਵੇਰੇ ਉਸ ਦੀ ਪਹਿਚਾਣ ਅਮਨਦੀਪ ਕੌਰ ਨਾਮ ਦੇ ਵਜੋਂ ਹੋਈ ਹੈ, ਜੋ ਕਿ ਮਾਨਸਾ ਵਿਖੇ ਕਿਰਾਏ ਉਤੇ ਰਹਿੰਦੀ ਹੈ। ਇਸ ਤੋਂ ਬਾਅਦ ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਮਾਮੇ, ਭਰਾ ਅਤੇ ਕੁਝ ਆਂਢ-ਗੁਆਂਢੀਆਂ ਦੀ ਹਾਜ਼ਰੀ ਵਿੱਚ ਘਰ ਦੀ ਤਲਾਸ਼ੀ ਲਈ ਤਾਂ ਉਥੋਂ ਪੁਲਿਸ ਨੂੰ ਇੱਕ ਸੁਸਾ-ਈਡ ਨੋਟ ਬਰਾਮਦ ਹੋਇਆ, ਜਿਸ ਵਿੱਚ ਅਮਨਦੀਪ ਕੌਰ ਨੇ ਉਸ ਦੀ ਮੌ-ਤ ਲਈ ਪੁਲਿਸ ਕਰਮੀ ਬਿੱਕਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਿਸ ਨੇ ਮ੍ਰਿਤਕ ਅਮਨਦੀਪ ਕੌਰ ਵਲੋਂ ਲਿਖੇ ਨੋਟ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਉਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।