ਪੰਜਾਬ ਵਿਚ ਮੋਗਾ ਸ਼ਹਿਰ ਦੇ ਪਹਾੜਾ ਸਿੰਘ ਚੌਕ ਨੇੜੇ ਇੱਕ ਘਰ ਵਿੱਚੋਂ ਤਿੰਨ ਦਿਨ ਪੁਰਾਣਾ ਇੱਕ ਮਹਿਲਾ ਦਾ ਮ੍ਰਿਤਕ ਸਰੀਰ ਮਿਲਿਆ ਹੈ। ਪਤੀ ਤਿੰਨ ਦਿਨਾਂ ਤੋਂ ਦੇਹ ਕੋਲ ਸੌਂ ਰਿਹਾ ਸੀ। ਇਸ ਦੌਰਾਨ ਕਿਸੇ ਨੇ ਵੀ ਉਸ ਦੇ ਘਰ ਦਾ ਦਰਵਾਜ਼ਾ ਖੁੱਲ੍ਹਦਾ ਨਹੀਂ ਦੇਖਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਮਹਿਲਾ ਦੀ ਸੱਸ ਆਪਣੇ ਪੇਕੇ ਘਰ ਗਈ ਹੋਈ ਸੀ। ਮੰਗਲਵਾਰ ਦੀ ਸਵੇਰੇ ਕਈ ਵਾਰ ਫੋਨ ਕਰਨ ਦੇ ਬਾਵਜੂਦ ਵੀ ਬੇਟੇ ਰੋਹਿਤ ਨੇ ਮਾਂ ਦਾ ਫੋਨ ਨਹੀਂ ਚੁੱਕਿਆ, ਜਿਸ ਕਾਰਨ ਮਾਂ ਨੇ ਗੁਆਂਢ ਵਿਚ ਕੈਮਿਸਟ ਦੀ ਦੁਕਾਨ ਚਲਾਉਣ ਵਾਲੇ ਸੋਨੀ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਘਰ ਭੇਜਿਆ।
ਪਹਿਲਾਂ ਤਾਂ ਰੋਹਿਤ ਦਰਵਾਜ਼ਾ ਖੋਲ੍ਹਣ ਲਈ ਤਿਆਰ ਨਹੀਂ ਹੋਇਆ, ਬਾਅਦ ਵਿਚ ਜਦੋਂ ਗੁਆਂਢੀ ਨੇ ਉਸ ਨੂੰ ਦਰਵਾਜ਼ਾ ਖੋਲ੍ਹ ਕੇ ਮਾਂ ਨਾਲ ਫੋਨ ਉਤੇ ਗੱਲ ਕਰਨ ਲਈ ਮਜਬੂਰ ਕੀਤਾ ਤਾਂ ਰੋਹਿਤ ਨੇ ਦਰਵਾਜ਼ਾ ਖੋਲ੍ਹਿਆ ਅਤੇ ਬਾਹਰ ਨਿਕਲਿਆ। ਮਾਂ ਨੂੰ ਫੋਨ ਉਤੇ ਇਹ ਕਹਿ ਕੇ ਉਹ ਆਪਣੇ ਢਾਈ ਸਾਲ ਦੇ ਬੇਟੇ ਨੂੰ ਲੈ ਕੇ ਭੱਜ ਗਿਆ ਕਿ ਉਸ ਦੀ ਪਤਨੀ ਮੋਨਿਕਾ ਸ਼ਰਮਾ ਉਸ ਨਾਲ ਨਰਾਜ ਹੋ ਕੇ ਪੁਲਿਸ ਸਟੇਸ਼ਨ ਸਾਊਥ ਸਿਟੀ ਉਸ ਦੀ ਸ਼ਿਕਾਇਤ ਕਰਨ ਲਈ ਗਈ ਹੈ। ਉਹ ਵੀ ਥਾਣੇ ਜਾ ਰਿਹਾ ਹੈ, ਇਹ ਕਹਿ ਕੇ ਰੋਹਿਤ ਘਰ ਦਾ ਦਰਵਾਜ਼ਾ ਖੋਲ੍ਹ ਕੇ ਚਲਾ ਗਿਆ।
ਜਦੋਂ ਦਰਵਾਜ਼ਾ ਖੋਲ੍ਹਣ ਤੋਂ ਬਾਅਦ ਘਰ ਦੇ ਅੰਦਰੋ ਬਦਬੂ ਆਉਣ ਲੱਗੀ ਤਾਂ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਾਊਥ ਸਿਟੀ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਲਿਆ। ਮਹਿਲਾ ਦਾ ਕ-ਤ-ਲ ਹੋਇਆ ਜਾਂ ਖੁ-ਦ ਕੁ-ਸ਼ੀ ਇਸ ਬਾਰੇ ਪੁਲਿਸ ਅਜੇ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਾਊਥ ਸਿਟੀ ਦੇ ਐਸ. ਐਚ. ਓ. ਅਮਨਦੀਪ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਹੀ ਇਸ ਮਾਮਲੇ ਵਿਚ ਕੁਝ ਕਿਹਾ ਜਾ ਸਕਦਾ ਹੈ।