ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੀ ਸਰਹੱਦ ਨਾਲ ਲੱਗਦੇ ਪਿੰਡ ਰਣਗੜ੍ਹ ਦੇ ਵਿਚ ਇਕ ਨੌਜਵਾਨ ਨੇ ਆਪਣੀ ਪਤਨੀ ਤੋਂ ਦੁਖੀ ਹੋ ਕੇ ਆਪਣੇ ਜੀਵਨ ਨੂੰ ਸਮਾਪਤ ਕਰ ਲਿਆ ਹੈ। ਉਕਤ ਨੌਜਵਾਨ ਨੇ ਜ਼ਹਿ-ਰੀਲੀ ਚੀਜ ਖਾ ਲਈ ਸੀ। ਜਦੋਂ ਪਰਿਵਾਰ ਵਾਲਿਆਂ ਨੂੰ ਜਹਿਰੀ ਚੀਜ ਪੀਣ ਬਾਰੇ ਪਤਾ ਲੱਗਿਆ ਤਾਂ ਉਹ ਉਸ ਨੂੰ ਤੁਰੰਤ ਨੇੜੇ ਦੇ ਇਕ ਕਲੀਨਿਕ ਵਿਚ ਲੈ ਕੇ ਗਏ, ਪਰ ਉਥੋਂ ਉਸ ਨੂੰ ਅਰੋੜਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਜਿੱਥੇ ਮੰਗਲਵਾਰ ਨੂੰ ਇਲਾਜ ਦੇ ਦੌਰਾਨ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਤਜਿੰਦਰ ਸਿੰਘ ਉਮਰ 30 ਸਾਲ ਵਾਸੀ ਰਣਗੜ੍ਹ ਦੇ ਰੂਪ ਵਜੋਂ ਹੋਈ ਹੈ।
ਕਰੀਬ ਇੱਕ ਸਾਲ ਪਹਿਲਾਂ ਨੌਜਵਾਨ ਦਾ ਵਿਆਹ ਛਿੰਡਣ ਪਿੰਡ ਹਲਕਾ ਅਟਾਰੀ ਦੀ ਇੱਕ ਲੜਕੀ ਦੇ ਨਾਲ ਹੋਇਆ ਸੀ। ਪਰ ਉਸ ਦੀ ਪਤਨੀ ਉਸ ਨਾਲ ਰਹਿਣਾ ਨਹੀਂ ਚਾਹੁੰਦੀ ਸੀ। ਉਹ ਆਪਣੇ ਪੇਕੇ ਘਰ ਜਾਣ ਦੇ ਬਹਾਨੇ ਲੱਭਦੀ ਰਹਿੰਦੀ ਸੀ। ਭਾਈ ਕਰਮਜੀਤ ਸਿੰਘ ਅਤੇ ਸੁਖਵੰਤ ਸਿੰਘ ਨੇ ਦੱਸਿਆ ਕਿ ਉਕਤ ਮਹਿਲਾ ਦੇ ਆਪਣੇ ਪੇਕੇ ਘਰ ਕਿਸੇ ਨਾਲ ਸਬੰਧ ਹਨ। ਉਹ ਇੱਕ ਮਹੀਨਾ ਆਪਣੇ ਸਹੁਰੇ ਘਰ ਅਤੇ ਤਿੰਨ ਮਹੀਨੇ ਆਪਣੇ ਪੇਕੇ ਘਰ ਜਾ ਕੇ ਰਹਿੰਦੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਈ ਵਾਰ ਤਜਿੰਦਰ ਸਿੰਘ ਆਪਣੀ ਪਤਨੀ ਨੂੰ ਸਮਝਾ ਕੇ ਘਰ ਲੈ ਆਇਆ ਸੀ।
ਪਰ ਉਹ ਉਸ ਨਾਲ ਹਰ ਵੇਲੇ ਝਗੜਾ ਕਰਦੀ ਰਹਿੰਦੀ ਸੀ। ਉਸ ਦੇ ਝਗੜੇ ਤੋਂ ਤੰਗ ਆ ਕੇ ਹੀ ਤਜਿੰਦਰ ਸਿੰਘ ਨੇ ਇਹ ਗਲਤ ਕ-ਦ-ਮ ਉਠਾਇਆ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਦਿਹਾਤੀ ਘਰਿੰਡਾ ਥਾਣਾ ਪੁਲਿਸ ਮੌਕੇ ਉਤੇ ਪਹੁੰਚੀ। ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ। ਇਸ ਮਾਮਲੇ ਵਿੱਚ ਪੁਲੀਸ ਅਧਿਕਾਰੀ ਨੇ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਦੇ ਆਉਣ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰੀ ਜਾਵੇਗੀ।