ਜਿਲ੍ਹਾ ਦਵਾਰਕਾ (ਦਿੱਲੀ) ਦੇ ਹਰੀਦਾਸ ਨਗਰ ਵਿਚ ਪਿਆਰ ਦਾ ਡਰਾਉਣਾ ਚਿਹਰਾ ਸਾਹਮਣੇ ਆਇਆ ਹੈ। ਦਵਾਰਕਾ ਦੇ ਪਿੰਡ ਮਿੱਤਰੌ ਦੇ ਰਹਿਣ ਵਾਲੇ ਸਾਹਿਲ ਗਹਿਲੋਤ ਨੇ ਜਿਸ ਲੜਕੀ ਨਿੱਕੀ ਯਾਦਵ ਨਾਲ ਜਿਉਣ ਤੇ ਮਰਣ ਦੀ ਕਸਮ ਖਾਧੀ ਸੀ ਉਸ ਨੂੰ ਹੀ ਅਜਿਹੀ ਮੌ-ਤ ਦੇ ਦਿੱਤੀ, ਜਿਸ ਬਾਰੇ ਜਾਣ ਕੇ ਕਿਸੇ ਦੀ ਵੀ ਰੂਹ ਡਰ ਜਾਵੇਗੀ। ਪ੍ਰੇਮੀ ਸਾਹਿਲ ਦੀ ਪੱਥਰ ਜਿਗਰੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪ੍ਰੇਮਿਕਾ ਨਿੱਕੀ ਦੇ ਕ-ਤ-ਲ ਦੇ ਅਗਲੇ ਹੀ ਦਿਨ ਉਸ ਨੇ ਕਿਸੇ ਹੋਰ ਨਾਲ ਵਿਆਹ ਵੀ ਕਰਵਾ ਲਿਆ। ਆਪਣੀ ਪ੍ਰੇਮਿਕਾ ਨਾਲ ਕੀਤੀ ਕਰਤੂਤ ਨੂੰ ਛੁਪਾਉਣ ਲਈ ਉਸ ਨੇ ਦੇਹ ਨੂੰ ਆਪਣੇ ਢਾਬੇ ਦੀ ਫਰਿੱਜ ਵਿਚ ਲੁਕੋ ਦਿੱਤਾ। ਹਾਲਾਂਕਿ, ਦੇਹ ਨੂੰ ਟਿਕਾਣੇ ਲਾਉਣ ਤੋਂ ਪਹਿਲਾਂ ਉਸ ਦਾ ਸਾਰਾ ਭੇਦ ਜਾਹਰ ਹੋ ਗਿਆ। ਦੋਸ਼ੀ ਸਾਹਿਲ ਗਹਿਲੋਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਯੂਨਿਟ ਵੈਸਟਰਨ ਰੇਂਜ ਨੇ ਇਸ ਦੁੱਖ ਭਰੀ ਪਿਆਰ ਕਹਾਣੀ ਦੀਆਂ ਪਰਤਾਂ ਖੋਲ੍ਹ ਦਿੱਤੀਆਂ। ਸਾਹਿਲ ਗਹਿਲੋਤ ਦਿੱਲੀ ਦੇ ਪਿੰਡ ਮਿੱਤਰੌ ਦਾ ਰਹਿਣ ਵਾਲਾ ਹੈ। ਸਾਹਿਲ ਦੀ ਮੁਲਾਕਾਤ ਸਾਲ 2018 ਵਿਚ ਝੱਜਰ ਦੀ ਰਹਿਣ ਵਾਲੀ ਨਿੱਕੀ ਯਾਦਵ ਨਾਲ ਹੋਈ ਸੀ। ਨਿੱਕੀ ਝੱਜਰ ਤੋਂ ਦਿੱਲੀ ਪੜ੍ਹਨ ਲਈ ਆਈ ਸੀ। ਇੱਥੇ ਦੋਵੇਂ ਪਹਿਲੀ ਵਾਰ ਕੰਪੀਟੀਸ਼ਨ ਦੀ ਤਿਆਰੀ ਦੌਰਾਨ ਇਕ ਦੂਜੇ ਨੂੰ ਮਿਲੇ ਸਨ। ਇਸ ਤੋਂ ਬਾਅਦ ਦੋਵਾਂ ਦਾ ਮਿਲਣਾ ਪਿਆਰ ਵਿਚ ਬਦਲ ਗਿਆ। ਇਸ ਤਰ੍ਹਾਂ ਹੀ ਇਹ ਦੋਵੇਂ ਕਰੀਬ ਬੀਤੇ ਚਾਰ ਸਾਲ ਤੋਂ ਰਿਲੇਸ਼ਨ ਸ਼ਿਪ ਵਿਚ ਸਨ। ਇੰਨੇ ਲੰਬੇ ਸਮੇਂ ਤੱਕ ਰਿਲੇਸ਼ਨ ਸ਼ਿਪ ਵਿਚ ਰਹਿਣ ਤੋਂ ਬਾਅਦ ਨਿੱਕੀ ਨੇ ਸਾਹਿਲ ਨਾਲ ਆਪਣੀ ਜ਼ਿੰਦਗੀ ਬਿਤਾਉਣ ਦਾ ਫੈਸਲਾ ਕਰ ਲਿਆ ਸੀ।
ਹਾਲਾਂਕਿ ਸਾਹਿਲ ਦੇ ਪਰਿਵਾਰ ਵਾਲਿਆਂ ਨੂੰ ਇਨ੍ਹਾਂ ਦਾ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਸਾਹਿਲ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਰਿਸ਼ਤਾ ਕਿਤੇ ਹੋਰ ਤਹਿ ਕਰ ਦਿੱਤਾ। ਸਾਹਿਲ ਦੀ 9 ਫਰਵਰੀ ਨੂੰ ਮੰਗਣੀ ਅਤੇ 10 ਫਰਵਰੀ ਨੂੰ ਵਿਆਹ ਹੋਣਾ ਸੀ। ਸਾਹਿਲ ਨੇ ਇਹ ਗੱਲ ਨਿੱਕੀ ਨੂੰ ਨਹੀਂ ਦੱਸੀ ਸੀ। ਇਸ ਦੀ ਜਾਣਕਾਰੀ ਮਿਲਦੇ ਹੀ ਨਿੱਕੀ ਨੂੰ ਗੁੱਸਾ ਆ ਗਿਆ। ਉਸ ਨੇ ਸਾਹਿਲ ਨੂੰ ਮਿਲਣ ਲਈ ਆਪਣੇ ਕੋਲ ਬੁਲਾਇਆ। ਸਾਹਿਲ 9 ਫਰਵਰੀ ਦੀ ਰਾਤ ਨੂੰ ਉਸ ਨੂੰ ਮਿਲਣ ਨਿੱਕੀ ਦੇ ਉੱਤਮ ਨਗਰ ਫਲੈਟ ਉਤੇ ਪਹੁੰਚਿਆ। ਸਾਹਿਲ ਦੀ ਮੰਗਣੀ 9 ਫਰਵਰੀ ਨੂੰ ਅਤੇ 10 ਫਰਵਰੀ ਨੂੰ ਵਿਆਹ ਸੀ। ਨਿੱਕੀ ਚਾਹੁੰਦੀ ਸੀ ਕਿ ਸਾਹਿਲ ਉਸ ਦੇ ਨਾਲ ਗੋਆ ਜਾਵੇ। ਇਸ ਦੇ ਲਈ ਨਿੱਕੀ ਨੇ ਪੂਰੀ ਪਲਾਨਿੰਗ ਵੀ ਕੀਤੀ ਸੀ। ਨਿੱਕੀ ਨੇ ਗੋਆ ਜਾਣ ਲਈ ਟਿਕਟ ਵੀ ਬੁੱਕ ਕਰਵਾ ਲਈ ਸੀ। ਇਸ ਤੋਂ ਬਾਅਦ ਉਹ ਲਗਾਤਾਰ ਸਾਹਿਲ ਉਤੇ ਗੋਆ ਜਾਣ ਦਾ ਦਬਾਅ ਪਾ ਰਹੀ ਸੀ।
ਇਸ ਦੇ ਉਲਟ ਸਾਹਿਲ ਆਪਣੇ ਪਰਿਵਾਰਕ ਮੈਂਬਰਾਂ ਦੇ ਦਬਾਅ ਹੇਠ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ ਸੀ। ਅਜਿਹੀ ਸਥਿਤੀ ਵਿਚ ਉਹ ਗੋਆ ਜਾਣ ਲਈ ਤਿਆਰ ਨਹੀਂ ਹੋ ਰਿਹਾ ਸੀ। 9 ਤਰੀਕ ਨੂੰ ਮੰਗਣੀ ਤੋਂ ਬਾਅਦ ਸਾਹਿਲ ਉੱਤਮ ਨਗਰ ਸਥਿਤ ਨਿੱਕੀ ਦੇ ਫਲੈਟ ਉਤੇ ਪਹੁੰਚਿਆ। ਉਸ ਨੇ ਉੱਥੋਂ ਨਿੱਕੀ ਨੂੰ ਨਾਲ ਲਿਆ। ਇਸ ਦੌਰਾਨ ਉਨ੍ਹਾਂ ਦੀ ਆਪਸ ਵਿਚ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਸਾਹਿਲ ਕਾਰ ਵਿੱਚ ਹੀ ਆਪਣਾ ਆਪਾ ਗੁਆ ਬੈਠਾ।
ਪੁਲਿਸ ਮੁਤਾਬਕ ਗੁੱਸੇ ਵਿਚ ਆ ਕੇ ਸਾਹਿਲ ਨੇ ਆਪਣੇ ਮੋਬਾਇਲ ਫੋਨ ਦੀ ਤਾਰ ਨਾਲ ਨਿੱਕੀ ਦਾ ਗਲਾ ਘੋਟ ਕੇ ਉਸ ਦੀ ਜਾਨ ਲੈ ਲਈ। ਇਸ ਤੋਂ ਬਾਅਦ ਉਹ ਨਿੱਕੀ ਦੀ ਮ੍ਰਿਤਕ ਦੇਹ ਨੂੰ ਕਾਰ ਵਿੱਚ ਰੱਖ ਕੇ ਪਿੰਡ ਮਿੱਤਰੌ ਲੈ ਗਿਆ। ਇੱਥੇ ਉਸ ਨੇ ਉਸ ਦੀ ਦੇਹ ਨੂੰ ਆਪਣੇ ਖਾਓ ਪੀਓ ਢਾਬੇ ਉਤੇ ਫਰਿੱਜ ਵਿਚ ਲਕੋ ਦਿੱਤਾ। ਪੁਲਿਸ ਨੇ ਕਿਹਾ ਕਿ ਸਾਹਿਲ ਨੇ ਦੇਹ ਨਾਲ ਹੋਰ ਕੁਝ ਨਹੀਂ ਕੀਤਾ। ਸਰੀਰ ਉਤੇ ਸਿਰਫ ਗਲਾ ਘੁੱਟਣ ਦੇ ਨਿਸ਼ਾਨ ਮਿਲੇ ਹਨ।