ਇਹ ਦੁੱਖ ਭਰੀ ਖਬਰ ਪੰਜਾਬ ਦੇ ਤਰਨਤਾਰਨ ਤੋਂ ਪ੍ਰਾਪਤ ਹੋਈ ਹੈ। ਇਥੋਂ ਦੇ ਥਾਣਾ ਸਦਰ ਪੱਟੀ ਅੰਦਰ ਪੈਂਦੇ ਪਿੰਡ ਝੁੱਗੀਆਂ ਕਾਲੇਕੇ ਦੇ ਇਕ ਘਰ ਵਿਚ ਅਚਾਨਕ ਖੁਸ਼ੀ ਦਾ ਮਾਹੌਲ ਮਾਤਮ ਵਿਚ ਬਦਲੀ ਹੋ ਗਿਆ। ਇਥੇ ਵਿਆਹ ਦੇ ਸਮਾਗਮ ਵਿਚ ਨੱਚਦੇ ਸਮੇਂ ਫਾਇਰ ਕਰਨ ਵੇਲੇ ਲਾੜੇ ਦਾ ਜੀਜਾ ਗੋ-ਲੀ ਦਾ ਸ਼ਿਕਾਰ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਜ਼ਖਮੀ ਵਿਅਕਤੀ ਨੂੰ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਾਇਆ ਪਰ ਉਕਤ ਵਿਅਕਤੀ ਦੀ ਮੌ-ਤ ਹੋ ਗਈ। ਇਹ ਘਟਨਾ ਬੀਤੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ, ਜਦੋਂ ਵਿਆਹ ਸਮਾਗਮ ਦੌਰਾਨ ਇਹ ਹਾਦਸਾ ਵਾਪਰ ਗਿਆ। ਇਸ ਘਟਨਾ ਸਬੰਧੀ ਕਾਰਵਾਈ ਕਰਦੇ ਹੋਏ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।
ਇਸ ਘਟਨਾ ਬਾਰੇ ਮਿਲੀ ਜਾਣਕਾਰੀ ਅਨੁਸਾਰ ਪਿੰਡ ਝੁੱਗੀਆਂ ਕਾਲੇਕੇ ਦੇ ਸਾਬਕਾ ਸਰਪੰਚ ਚੰਨਣ ਸਿੰਘ ਦੇ ਪੁੱਤਰ ਧਰਮ ਸਿੰਘ ਦਾ ਬੀਤੇ ਮੰਗਲਵਾਰ ਨੂੰ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਲਾੜਾ ਲਾੜੀ ਨੂੰ ਘਰ ਲੈ ਲੈ ਕੇ ਆਏ। ਦੇਰ ਰਾਤ ਤੱਕ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਡੀ.ਜੇ. ਚਲਾ ਕੇ ਵਿਆਹ ਦੀਆਂ ਖੁਸ਼ੀਆਂ ਨੱਚ ਕੇ ਮਨਾਈਆਂ ਜਾ ਰਹੀਆਂ ਸਨ। ਲਾੜੇ ਦੀ ਮਾਸੀ ਦੇ ਲੜਕੇ ਰਵੀ ਵਾਸੀ ਅੰਮ੍ਰਿਤਸਰ ਨੇ ਨੱਚਦੇ ਸਮੇਂ ਰਾਈ-ਫਲ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਲਾੜੇ ਦੇ ਜੀਜਾ ਗੁਰਦਿੱਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ ਨੇ ਰਵੀ ਨੂੰ ਫਾਇਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
ਉਦੋਂ ਅਚਾਨਕ ਇੱਕ ਫਾਇਰ ਗੁਰਦਿੱਤ ਸਿੰਘ ਦੀ ਛਾਤੀ ਵਿੱਚ ਲੱਗ ਗਿਆ। ਘਰ ਵਿੱਚ ਰੌਲਾ ਪੈਣਾ ਸ਼ੁਰੂ ਹੋ ਗਿਆ। ਪਰਿਵਾਰ ਵਾਲੇ ਗੁਰਦਿੱਤ ਸਿੰਘ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਲੈ ਗਏ, ਪਰ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ, 3 ਛੋਟੇ ਬੱ-ਚੇ ਛੱਡ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਪੱਟੀ ਅਧੀਨ ਪੈਂਦੀ ਚੌਕੀ ਤੂਤ ਦੀ ਪੁਲਿਸ ਘਟਨਾ ਵਾਲੀ ਥਾਂ ਮੌਕੇ ਉਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕੀਤੀ।