ਪੰਜਾਬ ਵਿਚ ਅਬੋਹਰ ਦੇ ਇਕ 22 ਸਾਲ ਉਮਰ ਦੇ ਨੌਜਵਾਨ ਨੇ ਆਪਣੇ ਪਿਤਾ ਦੇ ਗਮ ਵਿਚ ਆਪਣੀ ਜਿੰਦਗੀ ਸਮਾਪਤ ਕਰ ਲਈ ਹੈ। ਇਹ ਨੌਜਵਾਨ ਦੋ ਮਹੀਨੇ ਪਹਿਲਾਂ ਹੋਏ ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਗਮ ਵਿਚ ਸੀ। ਮਰਨ ਵਾਲੇ ਨੌਜਵਾਨ ਦਾ ਨਾਮ ਭੁਪਿੰਦਰ ਉਰਫ ਗੱਗੀ ਹੈ ਅਤੇ ਉਹ ਅਬੋਹਰ ਦੇ ਡੀ. ਏ. ਵੀ ਕਾਲਜ ਤੋਂ ਹੀ ਬੀ. ਪੀ. ਐੱਡ. ਕਰ ਰਿਹਾ ਸੀ। ਅਬੋਹਰ ਦੀ ਆਰੀਆ ਨਗਰੀ ਵਿੱਚ ਰਹਿਣ ਵਾਲੇ ਏ. ਐਸ. ਆਈ. ਸ਼ਗਨ ਲਾਲ ਦੀ ਦਸੰਬਰ ਮਹੀਨੇ ਵਿੱਚ ਦਿਲ ਦਾ ਦੌਰਾ ਪੈ ਜਾਣ ਕਾਰਨ ਮੌ-ਤ ਹੋ ਗਈ ਸੀ। ਉਸ ਸਮੇਂ ਉਹ ਫਾਜ਼ਿਲਕਾ ਵਿਖੇ ਤਾਇਨਾਤ ਸਨ।
ਸ਼ਗਨ ਲਾਲ ਆਪਣੇ ਪਿੱਛੇ ਪਤਨੀ, ਦੋ ਪੁੱਤਰ ਰਵਿੰਦਰ ਅਤੇ ਭੂਪਿੰਦਰ ਨੂੰ ਛੱਡ ਗਏ ਹਨ। ਪਿਤਾ ਦੀ ਮੌ-ਤ ਤੋਂ ਬਾਅਦ ਉਸ ਦਾ ਛੋਟਾ ਪੁੱਤਰ ਭੁਪਿੰਦਰ ਉਰਫ ਗੱਗੀ ਮਾਨ-ਸਿਕ ਤੌਰ ਉਤੇ ਅੱਪਸੈਟ ਰਹਿਣ ਲੱਗਾ। ਭੁਪਿੰਦਰ ਅਬੋਹਰ ਦੇ ਡੀ. ਏ. ਵੀ. ਕਾਲਜ ਤੋਂ ਬੀ.ਪੀ.ਐਡ. ਦੀ ਪੜ੍ਹਾਈ ਕਰਦਾ ਸੀ ਅਤੇ ਸ਼ਾਮ ਨੂੰ ਇਲਾਕੇ ਦੇ ਨੌਜਵਾਨਾਂ ਨੂੰ ਸਰੀਰਕ ਸਿਖਲਾਈ ਦਿੰਦਾ ਸੀ। ਪਿਤਾ ਦੇ ਸੁਰਗਵਾਸ ਤੋਂ ਬਾਅਦ ਭੁਪਿੰਦਰ ਨੇ ਘਰੋਂ ਬਾਹਰ ਨਿਕਲਣਾ ਘੱਟ ਕਰ ਦਿੱਤਾ ਸੀ। ਸ਼ਗਨ ਲਾਲ ਦੇ ਵੱਡੇ ਬੇਟੇ ਰਵਿੰਦਰ ਨੂੰ ਆਪਣੇ ਪਿਤਾ ਦੀ ਥਾਂ ਤਰਸ ਦੇ ਆਧਾਰ ਉਤੇ ਸਰਕਾਰੀ ਨੌਕਰੀ ਮਿਲ ਗਈ ਅਤੇ ਬੁੱਧਵਾਰ ਨੂੰ ਉਹ ਫਾਜ਼ਿਲਕਾ ਦੇ ਐੱਸ. ਐੱਸ. ਪੀ. ਦਫ਼ਤਰ ਵਿੱਚ ਆਪਣੇ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਗਿਆ ਸੀ। ਤਾਂ ਭੁਪਿੰਦਰ ਨੇ ਆਪਣੇ ਆਪ ਨੂੰ ਫਾ-ਹਾ ਲਾ ਲਿਆ।
ਉਸ ਸਮੇਂ ਘਰ ਵਿਚ ਮੌਜੂਦ ਭੂਪਿੰਦਰ ਦੀ ਮਾਂ ਨੇ ਜਦੋਂ ਉਸ ਨੂੰ ਲਟਕਦੇ ਦੇਖਿਆ ਤਾਂ ਉਸ ਨੇ ਰੌਲਾ ਪਾਇਆ ਅਤੇ ਨੇੜੇ ਦੇ ਲੋਕਾਂ ਨੂੰ ਮਦਦ ਲਈ ਬੁਲਾਇਆ। ਲੋਕਾਂ ਨੇ ਭੂਪਿੰਦਰ ਨੂੰ ਹੇਠਾਂ ਉਤਾਰ ਕੇ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਉਸ ਦੀ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ।ਇਸ ਮਾਮਲੇ ਸਬੰਧੀ ਏ.ਐਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਪਿਤਾ ਦੀ ਅਚਾਨਕ ਮੌ-ਤ ਤੋਂ ਬਾਅਦ ਭੁਪਿੰਦਰ ਮਾਨਸਿਕ ਤੌਰ ਉਤੇ ਦੁਖੀ ਰਹਿਦਾ ਸੀ। ਪਰਿਵਾਰ ਵਾਲੇ ਉਸ ਦਾ ਇਲਾਜ ਵੀ ਕਰਵਾ ਰਹੇ ਸਨ। ਪੁਲਿਸ ਵਲੋਂ ਪਰਿਵਾਰ ਦੇ ਬਿਆਨਾਂ ਉਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।