ਇਕ ਸਕੂਟਰੀ ਦੇ ਨੰਬਰ ਉਤੇ ਲੱਗ ਗਏ ਹੱਦੋਂ ਵੱਧ ਰੁਪਏ, ਜਾਣੋ ਕੀ ਹੈ ਪੂਰਾ ਮਾਮਲਾ

Punjab

ਕੁਝ ਲੋਕ ਆਪਣੀ ਕਾਰ ਜਾਂ ਮੋਟਰਸਾਈਕਲ ਨੂੰ ਦੂਜਿਆਂ ਨਾਲੋਂ ਵੱਖਰਾ ਬਣਾਉਣ ਦੇ ਲਈ, ਇਨ੍ਹਾਂ ਨੂੰ ਸੋਧਦੇ (Modified) ਹਨ, ਜਦੋਂ ਕਿ ਕੁਝ ਲੋਕਾਂ ਨੂੰ ਵੀ. ਆਈ. ਪੀ. ਨੰਬਰ ਰੱਖਣਾ ਪਸੰਦ ਹੈ। ਪਰ ਕਈ ਵਾਰ ਲੋਕ ਸ਼ੌਕ ਦੇ ਮਾਮਲੇ ਵਿਚ ਇੰਨੇ ਪੈਸੇ ਖਰਚ ਕਰ ਦਿੰਦੇ ਹਨ ਕਿ ਜਿਸ ਨੂੰ ਸੁਣਨ ਤੋਂ ਬਾਅਦ ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦਾ। ਹੁਣ ਅਜਿਹਾ ਹੀ ਇੱਕ ਮਾਮਲਾ ਹਿਮਾਚਲ ਪ੍ਰਦੇਸ਼ ਵਿੱਚ ਦੇਖਣ ਨੂੰ ਮਿਲਿਆ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਇੱਕ ਸਕੂਟਰੀ ਦੇ ਵੀਵੀਆਈਪੀ ਨੰਬਰ ਲਈ 1 ਕਰੋੜ ਤੋਂ ਵੱਧ ਦੀ ਬੋਲੀ ਲੱਗ ਗਈ। ਹਿਮਾਚਲ ਪ੍ਰਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕੋਈ ਸਕੂਟਰੀ ਮਾਲਕ ਇੰਨੀ ਵੱਡੀ ਰਕਮ ਵਿੱਚ ਦੋਪਹੀਆ ਗੱਡੀ ਲਈ ਨੰਬਰ ਖ੍ਰੀਦਣ ਦੇ ਲਈ ਤਿਆਰ ਹੈ।

ਇਹ ਮਾਮਲਾ ਸ਼ਿਮਲਾ ਦੇ ਕੋਟਖਾਈ ਦਾ ਹੈ, ਜਿੱਥੇ ਵਿਭਾਗ ਵਲੋਂ ਦੋਪਹੀਆ ਵਾਹਨਾਂ ਦੇ ਲਈ ਇੱਕ ਵੀਵੀਆਈਪੀ ਨੰਬਰ (HP99 -9999) ਦੀ ਆਨਲਾਈਨ ਬੋਲੀ ਰੱਖੀ ਗਈ ਸੀ। ਇਸ ਨੰਬਰ ਦੀ ਆਧਾਰ ਕੀਮਤ 1,000 ਰੁਪਏ ਰੱਖੀ ਗਈ ਸੀ ਅਤੇ ਇਸ ਲਈ ਕੁੱਲ 26 ਲੋਕਾਂ ਨੇ ਬੋਲੀ ਲਾਈ, ਜੋ ਦੁਪਹਿਰ 1.30 ਵਜੇ ਤੱਕ ਜਾਰੀ ਰਹੀ। ਹਾਲਾਂਕਿ ਬੋਲੀ 1,12,15,500 ਰੁਪਏ ਤੱਕ ਵਧਦੀ ਹੋਈ ਚਲੀ ਗਈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਬੋਲੀ ਲਾਉਣ ਦੀ ਖਬਰ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ ਅਤੇ ਯੂਜ਼ਰਸ ਨੇ ਇਸ ਉਤੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਇੱਕ ਉਪਭੋਗਤਾ ਨੇ ਅੰਦਾਜ਼ਾ ਲਗਾਇਆ ਕਿ ਬੋਲੀਕਾਰ ਦਾ ਇਸ ਸਾਲ ਸੇਬ ਦਾ ਸੀਜ਼ਨ ਚੰਗਾ ਰਿਹਾ ਹੋਵੇਗਾ। ਇੱਕ ਹੋਰ ਉਪਭੋਗਤਾ ਨੇ ਬੋਲੀ ਦੀ ਰਕਮ ਉਤੇ ਹੈਰਾਨੀ ਪ੍ਰਗਟ ਕੀਤੀ ਅਤੇ ਸੁਝਾਅ ਦਿੱਤਾ ਕਿ ਜੇਕਰ ਬੋਲੀ ਦੇਣ ਵਾਲੇ ਨੇ ਬਾਅਦ ਵਿੱਚ ਨੰਬਰ ਖਰੀਦਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਬੋਲੀਕਾਰਾਂ ਦੇ ਪੈਸੇ ਦੇ ਸਰੋਤ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਕੁੱਲ ਮਿਲਾ ਕੇ ਸਕੂਟਰੀ ਦੇ ਨੰਬਰ ਦੀ ਨਿਲਾਮੀ ਨੇ ਹਿਮਾਚਲ ਪ੍ਰਦੇਸ਼ ਅਤੇ ਸੋਸ਼ਲ ਮੀਡੀਆ ਉਤੇ ਕਾਫੀ ਹਲ-ਚਲ ਪੈਦਾ ਕਰ ਦਿੱਤੀ ਹੈ।

Leave a Reply

Your email address will not be published. Required fields are marked *