ਇਕੱਠੇ ਰੋਟੀ ਖਾਣ ਤੋਂ ਬਾਅਦ, ਦੋਸਤ ਨੇ ਹੀ ਦੋਸਤ ਨਾਲ ਕੀਤਾ ਇਹ ਦੁਖਦ ਕਾਰਾ

Punjab

ਇਹ ਦੁੱਖ ਭਰਿਆ ਸਮਾਚਾਰ ਪੰਜਾਬ ਦੇ ਜ਼ਿਲ੍ਹੇ ਸੰਗਰੂਰ ਤੋਂ ਪ੍ਰਾਪਤ ਹੋਇਆ ਹੈ। ਸੰਗਰੂਰ ਜਿਲ੍ਹੇ ਅੰਦਰ ਪੈਂਦੇ ਸੁਨਾਮ ਵਿਚ ਮਾਮੂਲੀ ਬਹਿਸ ਬਾਣੀ ਤੋਂ ਬਾਅਦ ਇੱਕ ਦੋਸਤ ਨੇ ਆਪਣੇ ਹੀ ਦੋਸਤ ਉਤੇ ਫਾਇਰ ਕਰ ਕੇ ਕ-ਤ-ਲ ਕਰ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁਖਵਿੰਦਰ ਸਿੰਘ ਸੁੱਖੀ ਨਾਮ ਦੇ ਰੂਪ ਵਜੋਂ ਹੋਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਘਟਨਾ ਵੀਰਵਾਰ ਤਕਰੀਬਨ ਅੱਧੀ ਰਾਤ ਦੀ ਦੱਸੀ ਜਾ ਰਹੀ ਹੈ। ਸੁਖਵਿੰਦਰ ਸਿੰਘ ਆਪਣੇ ਦੋਸਤ ਦੇ ਨਾਲ ਪਟਿਆਲਾ ਦੇ ਨੇੜੇ ਕਿਸੇ ਖੇਡ ਮੇਲੇ ਵਿੱਚ ਗਿਆ ਹੋਇਆ ਸੀ, ਜਿੱਥੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਝ-ਗ-ੜਾ ਹੋ ਗਿਆ।

ਦੇਰ ਰਾਤ ਨੂੰ ਜਦੋਂ ਦੋਵੇਂ ਦੋਸਤ ਖੇਡ ਮੇਲਾ ਦੇਖ ਕੇ ਵਾਪਸ ਆ ਰਹੇ ਸਨ ਤਾਂ ਖਾਣਾ ਖਾਣ ਦੇ ਲਈ ਸੁਨਾਮ ਤੋਂ ਪਟਿਆਲਾ ਰੋਡ ਉਤੇ ਸਥਿਤ ਇਕ ਢਾਬੇ ਤੇ ਰੁਕ ਗਏ। ਪਹਿਲਾਂ ਦੋਵਾਂ ਨੇ ਆਰਾਮ ਨਾਲ ਖਾਣਾ ਖਾਧਾ ਅਤੇ ਇਸੇ ਦੌਰਾਨ ਹੀ ਜਦੋਂ ਸੁਖਵਿੰਦਰ ਸਿੰਘ ਹੱਥ ਧੋਣ ਦੇ ਲਈ ਗਿਆ ਤਾਂ ਉਸ ਦੇ ਦੋਸਤ ਨੇ ਪਿਸ-ਤੌਲ ਨਾਲ ਗੋ-ਲੀ ਚਲਾ ਕੇ ਸੁਖਵਿੰਦਰ ਸਿੰਘ ਦਾ ਕ-ਤ-ਲ ਕਰ ਦਿੱਤਾ ਅਤੇ ਆਪ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਦੇ ਕੱਪੜੇ ਬਲੱਡ ਨਾਲ ਭਿਜੇ ਹੋਏ ਸਨ ਅਤੇ ਸਰੀਰ ਉਤੇ ਫਾਇਰ ਲੱਗਣ ਦਾ ਨਿਸ਼ਾਨ ਸੀ। ਲਾਗ ਪਾਸ ਦੇ ਲੋਕਾਂ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਉਸ ਦੇ ਦੋਸਤ ਨੇ ਦਿੱਤਾ ਹੈ।

ਪੁਲਿਸ ਵਲੋਂ ਦੋਸ਼ੀ ਦੋਸਤ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਆਗੂ ਹਰਪਾਲ ਸਿੰਘ ਅਤੇ ਕਾਂਗਰਸੀ ਕਾਰਪੋਰੇਟਰ ਮਨਪ੍ਰੀਤ ਸਿੰਘ ਬੜੈਚ ਨੇ ਇਸ ਘਟਨਾ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੇ ਸੁਖਵਿੰਦਰ ਸਿੰਘ ਉਤੇ 6 ਫਾਇਰ ਕੀਤੇ ਸਨ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਦੋਸ਼ੀ ਦੋਸਤ ਖਿਲਾਫ ਮਾਮਲੇ ਨੂੰ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਪੁਲਿਸ ਵਲੋਂ ਫਰਾਰ ਦੋਸਤ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *