ਇਕ ਨੌਜਵਾਨ ਨੂੰ ਆਈਫੋਨ ਦੀ ਲਾਲਸਾ ਨੇ ਦੋਸ਼ੀ ਬਣਾ ਦਿੱਤਾ। ਜੀ ਹਾਂ, ਇਹ ਸੱਚ ਹੈ, ਅਸਲ ਵਿਚ ਆਈਫੋਨ ਲੈਣ ਦੇ ਕ੍ਰੇਜ਼ ਵਿਚ ਕਰਨਾਟਕ ਦੇ ਹਸਨ ਵਿਚ ਇਹ ਘਟਨਾ ਸ਼ਨੀਵਾਰ ਨੂੰ ਹੋਈ ਹੈ। ਇੱਕ ਨੌਜਵਾਨ ਨੇ ਇੱਕ ਈ-ਕਾਮਰਸ ਡਿਲੀਵਰੀ ਲੜਕੇ ਨੂੰ ਸਿਰਫ ਇਸ ਲਈ ਤਿੱਖੀ ਚੀਜ ਨਾਲ ਵਾਰ ਕਰਕੇ ਮੁਕਾ ਦਿੱਤਾ ਕਿਉਂਕਿ ਉਸ ਕੋਲ ਸੈਕੰਡ ਹੈਂਡ ਆਈਫੋਨ ਦੀ ਅਦਾਇਗੀ ਕਰਨ ਦੇ ਲਈ ਪੈਸੇ ਨਹੀਂ ਸਨ ਜੋ ਉਸ ਨੇ ਔਨਲਾਈਨ ਆਰਡਰ ਕੀਤਾ ਸੀ। ਇਹ ਘਟਨਾ 7 ਫਰਵਰੀ ਨੂੰ ਹਸਨ ਦੇ ਅਰਸੀਕੇਰੇ ਕਸਬੇ ਵਿੱਚ ਹੋਈ ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਮ੍ਰਿਤਕ ਅਤੇ ਦੋਸ਼ੀ ਦੋਵਾਂ ਦਾ ਪਹਿਲਾ ਨਾਮ ਹੇਮੰਤ ਸੀ।
ਜਾਣੋ ਕੀ ਹੈ ਪੂਰਾ ਮਾਮਲਾ? ਪੁਲਿਸ ਮੁਤਾਬਕ 20 ਸਾਲਾ ਹੇਮੰਤ ਦੱਤ ਨੇ ਹਾਲ ਹੀ ਵਿਚ ਇਕ ਈ-ਕਾਮਰਸ ਪੋਰਟਲ ਉਤੇ ਸੈਕਿੰਡ ਹੈਂਡ ਆਈਫੋਨ ਦੇ ਲਈ ਆਰਡਰ ਦਿੱਤਾ ਸੀ। ਆਰਡਰ ਮਿਲਣ ਤੋਂ ਬਾਅਦ ਕੰਪਨੀ ਨੇ ਡਿਲੀਵਰੀ ਵਾਲੇ ਲੜਕੇ ਹੇਮੰਤ ਨਾਇਕ ਨੂੰ ਦੋਸ਼ੀ ਦੇ ਘਰ ਭੇਜਿਆ। ਦੋਸ਼ੀ ਨੇ ਉਸ ਨੂੰ ਪੈਸੇ ਲੈ ਕੇ ਆਉਣ ਦੀ ਗੱਲ ਕਹਿ ਕੇ ਅੰਦਰ ਇੰਤਜ਼ਾਰ ਕਰਨ ਲਈ ਕਿਹਾ। ਪਰ ਕੁਝ ਹੀ ਦੇਰ ਵਿਚ ਦੋਸ਼ੀ ਚਾ-ਕੂ ਲੈ ਕੇ ਵਾਪਸ ਆ ਗਿਆ ਅਤੇ ਡਿਲੀਵਰੀ ਵਾਲੇ ਲੜਕੇ ਉਤੇ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਅਸਲ ਵਿਚ ਅਰਸੀਕੇਰੇ ਕਸਬੇ ਦੇ ਅੰਕਕੋਪਲ ਰੇਲਵੇ ਸਟੇਸ਼ਨ ਨੇੜੇ 11 ਫਰਵਰੀ ਨੂੰ ਕਰਨਾਟਕ ਪੁਲਿਸ ਨੂੰ ਇਕ ਜਲੀ ਹੋਈ ਦੇਹ ਮਿਲੀ ਸੀ।
ਇਸ ਤੋਂ ਬਾਅਦ ਚਾਰੇ ਪਾਸੇ ਹੜ-ਕੰਪ ਮਚ ਗਿਆ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਤੁਰੰਤ ਹੀ ਮਾਮਲੇ ਦੀ ਜਾਂਚ ਲਈ ਇਕ ਟੀਮ ਦਾ ਗਠਨ ਕਰ ਦਿੱਤਾ। ਇਸ ਜਾਂਚ ਵਿਚ ਹੋਏ ਖੁਲਾਸੇ ਤੋਂ ਪੁਲਿਸ ਵੀ ਹੈਰਾਨ ਰਹਿ ਗਈ। ਡਿਲੀਵਰੀ ਵਾਲੇ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਘਬਰਾ ਗਿਆ ਉਸ ਨੂੰ ਕੁਝ ਸਮਝ ਨਹੀਂ ਆਇਆ। ਫਿਰ ਕਾਹਲੀ ਨਾਲ ਦੇਹ ਨੂੰ ਘਰ ਵਿਚ ਹੀ ਛੁਪਾ ਦਿੱਤਾ। ਤਿੰਨ ਦਿਨ ਤੱਕ ਉਹ ਦੇਹ ਨੂੰ ਟਿਕਾਣੇ ਲਾਉਣ ਬਾਰੇ ਸੋਚਦਾ ਰਿਹਾ। ਪਰ ਜਦੋਂ ਕੋਈ ਰਸਤਾ ਨਹੀਂ ਮਿਲਿਆ ਤਾਂ ਉਸ ਨੇ ਦੇਹ ਨੂੰ ਬੋਰੀ ਨਾਲ ਢੱਕ ਕੇ ਸਕੂਟਰੀ ਉਤੇ ਲੱਦ ਕੇ ਸਵੇਰੇ 4.50 ਵਜੇ ਦੇ ਕਰੀਬ ਟਿਕਾਣੇ ਲਾਉਣ ਲਈ ਘਰੋਂ ਬਾਹਰ ਨਿਕਲ ਪਿਆ।
ਮ੍ਰਿਤਕ ਦੇਹ ਨੂੰ ਘਰ ਤੋਂ ਬੋਰੀ ਵਿੱਚ ਲੈ ਕੇ ਦੱਤਾ ਰੇਲਵੇ ਸਟੇਸ਼ਨ ਦੀਆਂ ਝਾੜੀਆਂ ਨੇੜੇ ਪਹੁੰਚ ਗਿਆ ਅਤੇ ਫਿਰ ਸਕੂਟਰੀ ਤੋਂ ਬੋਰੀ ਨੂੰ ਉਤਾਰ ਕੇ ਅੱ-ਗ ਦੇ ਹਵਾਲੇ ਕਰ ਦਿੱਤਾ। ਪਰ CCTV ਫੁਟੇਜ ਵਿੱਚ ਉਹ ਪੈਟਰੋਲ ਦੀ ਖ੍ਰੀਦਦਾਰੀ ਕਰਦਾ ਅਤੇ ਦੇਹ ਨੂੰ ਲਿਜਾਂਦੇ ਹੋਏ ਫੜਿਆ ਗਿਆ। ਹਸਨ ਪੁਲਿਸ ਨੇ ਜਾਂਚ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।