ਜੀਪ ਉਤੇ ਘਰ ਨੂੰ ਆ ਰਹੇ ਪਰਿਵਾਰ ਨਾਲ, ਵਾਪਰ ਗਿਆ ਇਹ ਦੁਖਦ ਭਾਣਾ

Punjab

ਪੰਜਾਬ ਸੂਬੇ ਦੇ ਫਾਜ਼ਿਲਕਾ ਵਿਚ ਅਰਨੀਵਾਲਾ ਰੋਡ ਦੇ ਉਤੇ ਪਿੰਡ ਇਸਲਾਮ ਵਾਲਾ ਦੇ ਨੇੜੇ ਨਹਿਰ ਵਿਚ ਇਕ ਜੀਪ ਡਿੱਗਣ ਕਾਰਨ ਇਕ ਜੋੜੀ ਦੀ ਮੌ-ਤ ਹੋ ਗਈ ਹੈ। ਜਦੋਂ ਕਿ ਉਨ੍ਹਾਂ ਦਾ 15 ਸਾਲ ਦਾ ਪੁੱਤ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਜੀਪ ਨੂੰ ਪੁੱਤ ਚਲਾ ਰਿਹਾ ਸੀ। ਨਹਿਰ ਦੇ ਨੇੜੇ ਮੌਜੂਦ ਲੋਕਾਂ ਵਲੋਂ ਪੁੱਤ ਨੂੰ ਨਹਿਰ ਵਿੱਚੋਂ ਕੱਢ ਕੇ ਬਚਾ ਲਿਆ ਗਿਆ। ਅੱਧੇ ਘੰਟੇ ਬਾਅਦ ਜਦੋਂ ਜੀਪ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਸ ਵਿੱਚ ਪਤੀ ਅਤੇ ਪਤਨੀ ਦੀਆਂ ਦੇਹਾਂ ਫਸੀਆਂ ਮਿਲੀਆਂ। ਇਹ ਲੋਕ ਮੰਗਲਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਆਪਣੇ ਪਿੰਡ ਇਸਲਾਮ ਵਾਲਾ ਨੂੰ ਆ ਰਹੇ ਸਨ।

ਇਸ ਮਾਮਲੇ ਬਾਰੇ ਅਰਨੀਵਾਲਾ ਪੁਲਿਸ ਚੌਕੀ ਦੇ ਇੰਚਾਰਜ ਮਲਕੀਤ ਸਿੰਘ ਨੇ ਦੱਸਿਆ ਕਿ ਹੁਣ (ਲਗਭਗ 15 ਸਾਲ) ਵਾਸੀ ਇਸਲਾਮ ਵਾਲਾ ਆਪਣੇ ਪਿਤਾ ਜਸਮੀਤ ਸਿੰਘ ਅਤੇ ਮਾਤਾ ਰੁਪਿੰਦਰ ਕੌਰ ਨਾਲ ਸ੍ਰੀ ਮੁਕਤਸਰ ਸਾਹਿਬ ਤੋਂ ਜੀਪ ਉਤੇ ਪਿੰਡ ਇਸਲਾਮ ਵਾਲਾ ਵੱਲ ਆ ਰਹੇ ਸਨ। ਜੀਪ ਨੂੰ ਨਾਬਾ-ਲਗ ਪੁੱਤ ਚਲਾ ਰਿਹਾ ਸੀ। ਜਦੋਂ ਉਹ ਅਰਨੀਵਾਲਾ ਰੋਡ ਉਤੇ ਇਸਲਾਮ ਵਾਲਾ ਬੱਸ ਸਟੈਂਡ ਨੇੜੇ ਪਹੁੰਚੇ ਤਾਂ ਅਚਾਨਕ ਜੀਪ ਬੇਕਾਬੂ ਹੋ ਕੇ ਗੰਗਾ ਕੈਨਾਲ ਨਹਿਰ ਵਿਚ ਜਾ ਕੇ ਡਿੱਗ ਪਈ। ਪੁੱਤ ਵੀ ਬੁਰਜੀ ਦੇ ਨਾਲ ਨਹਿਰ ਵਿਚ ਜਾ ਡਿੱਗਿਆ ਅਤੇ ਬੁਰਜੀ ਦਾ ਆਸਰਾ ਮਿਲਣ ਕਾਰਨ ਉਹ ਪਾਣੀ ਦੇ ਤੇਜ਼ ਬਹਾਅ ਤੋਂ ਬਚ ਗਿਆ।

ਨਹਿਰ ਦੇ ਤੇਜ਼ ਬਹਾਅ ਕਾਰਨ ਜੀਪ ਸਮੇਤ ਉਸ ਦੇ ਮਾਤਾ ਪਿਤਾ ਵਹਿ ਗਏ। ਉਥੇ ਮੌਜੂਦ ਲੋਕਾਂ ਵਲੋਂ ਪੁੱਤ ਨੂੰ ਨਹਿਰ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਲੋਕਾਂ ਨੇ ਅੱਧੇ ਘੰਟੇ ਦੀ ਕਾਫੀ ਮੁਸ਼ੱਕਤ ਤੋਂ ਬਾਅਦ ਬਾਅਦ ਜੀਪ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਪਤੀ ਪਤਨੀ ਦੋਵੇਂ ਇਸ ਵਿਚ ਫਸੇ ਹੋਏ ਸਨ। ਦੋਵਾਂ ਨੂੰ ਤੁਰੰਤ। ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਪੋਸਟ ਮਾਰਟਮ ਕਰਵਾ ਕੇ ਦੇਹਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।

Leave a Reply

Your email address will not be published. Required fields are marked *